ਸਾਹਿਤ ਵਿਸ਼ੇਸ਼ 11 : ਮਿਹਨਤਕਸ਼ ਲੋਕਾਂ ਦਾ ਜੁਝਾਰੂ ਹਸਤਾਖ਼ਰ ‘ਕਰਮ ਸਿੰਘ ਜ਼ਖ਼ਮੀ’

10/01/2020 12:41:13 PM

ਕਰਮ ਸਿੰਘ ਜ਼ਖ਼ਮੀ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਵਿਲੱਖਣ ਅਤੇ ਵਿਸ਼ੇਸ਼ ਥਾਂ ਬਣਾ ਚੁੱਕਿਆ ਹੈ। ਆਪਣੇ ਸੁਹਿਰਦ ਪਾਠਕਾਂ ਦੀ ਮਨੋ-ਸਥਿਤੀ ਨੂੰ ਜਾਣਦਾ-ਬੁੱਝਦਾ ਹੋਇਆ ਉਹ ਨਿਰੰਤਰ ਸ਼ਾਇਰੀ ਦੇ ਵਹਾਅ ਵਿੱਚ ਵਹਿੰਦਾ ਰਹਿੰਦਾ ਹੈ। ਉਸ ਦੇ ਪਾਠਕ ਉਸ ਦੇ ਨਵੇਂ ਗ਼ਜ਼ਲ-ਸੰਗ੍ਰਹਿ ਦੀ ਉਡੀਕ ਵਿੱਚ ਉਤਾਵਲੇ ਰਹਿੰਦੇ ਹਨ, ਕਿਉਂਕਿ ਉਸ ਦੀਆਂ ਸਮੁੱਚੀਆਂ ਰਚਨਾਵਾਂ ਪਾਠਕ ਦੇ ਨਾਲ-ਨਾਲ ਹੋ ਕੇ ਤੁਰਦੀਆਂ ਹਨ। ਪਾਠਕ ਨੂੰ ਉਸ ਦੀ ਸ਼ਾਇਰੀ ਮਾਣਦਿਆਂ ਆਪਣੇ ਦੁੱਖਾਂ ਦਰਦਾਂ ਦੀ ਬਾਤ ਮਹਿਸੂਸ ਹੁੰਦੀ ਹੈ। ਇੱਕ ਬੇਹੱਦ ਗਰੀਬ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਉਸ ਨੇ ਖ਼ੁਦ ਕਿਰਤੀਆਂ ਦੇ ਤੰਗੀਆਂ-ਤੁਰਸ਼ੀਆਂ ਵਾਲੇ ਜੀਵਨ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਹੈ। ਅਜਿਹੀਆਂ ਸਥਿਤੀਆਂ-ਪ੍ਰਸਥਿਤੀਆਂ 'ਚ ਜਨਮਿਆ ਤੇ ਪਲਿਆ ਹੋਣ ਕਰਕੇ ਹੀ ਉਹ ਦੱਬੇ-ਕੁਚਲੇ ਤੇ ਸਦੀਆਂ ਤੋਂ ਵਸਤਾਂ ਦੀ ਤਰ੍ਹਾਂ ਲੁੱਟੇ ਤੇ ਵਿਕ ਰਹੇ ਲੋਕਾਂ ਦੀ ਗੱਲ ਆਪਣੀ ਸ਼ਾਇਰੀ ਵਿੱਚ ਬੇਬਾਕ ਹੋ ਕੇ ਕਰਦਾ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਸਿਰੜੀ ਮਨੁੱਖ 
ਕਰਮ ਸਿੰਘ ਜ਼ਖ਼ਮੀ ਇੱਕ ਅਜਿਹਾ ਸਿਰੜੀ ਮਨੁੱਖ ਹੈ, ਜਿਸ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਸਖ਼ਤ ਤੋਂ ਸਖ਼ਤ ਮਿਹਨਤ ਕੀਤੀ। ਮਿਸਤਰੀਆਂ ਨਾਲ ਦਿਹਾੜੀ ਕੀਤੀ। ਸਬਜ਼ੀ ਦੀ ਰੇਹੜੀ ਵੀ ਲਗਾਈ, ਵੰਗਾਂ-ਚੂੜੀਆਂ ਚੜ੍ਹਾਈਆਂ, ਹਲ-ਫਾਲੇ ਬਣਾਏ। ਰਿਕਸ਼ਾ ਚਲਾਇਆ ਅਤੇ ਛਾਣ-ਬੂਰੇ ਦਾ ਕੰਮ ਵੀ ਕੀਤਾ। ਉਸ ਕੋਲ ਹਾਲਤਾਂ ਨਾਲ ਲੜਨ ਦਾ ਸਖ਼ਤ ਹੌਸਲਾ ਤੇ ਜਿਗਰਾ ਸੀ, ਜਿਸ ਸਦਕਾ ਉਸ ਦੀ ਮਿਹਨਤ ਰੰਗ ਲਿਆਈ ਤੇ ਉਸ ਨੂੰ ਰਿੜ੍ਹ-ਖਿੜ੍ਹ ਕੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਵਿੱਚ ਨੌਕਰੀ ਮਿਲ ਗਈ। ਇਸ ਤਰ੍ਹਾਂ ਰੋਟੀ-ਟੁੱਕ ਦਾ ਜੁਗਾੜ ਬਣ ਗਿਆ ਤਾਂ ਜ਼ਖ਼ਮੀ ਨੂੰ ਲਿਖਣ ਦਾ ਸ਼ੌਕ ਪੂਰਾ ਕਰਨ ਦਾ ਮੌਕਾ ਵੀ ਮਿਲਿਆ।

ਪੜ੍ਹੋ ਇਹ ਵੀ ਖਬਰ - 

ਤੇਲੀਆਂ ਵਾਲੀ ਫਰਵਾਹੀ
ਕਰਮ ਸਿੰਘ ਜ਼ਖ਼ਮੀ ਦੇ ਜਨਮ ਤੋਂ ਤਕਰੀਬਨ ਇੱਕ ਦਹਾਕਾ ਪਹਿਲਾਂ ਉਸ ਦੇ ਪਿਤਾ ਕਰਨੈਲ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਉਸ ਦੇ ਦਾਦਕੇ ਪਿੰਡ ਫਰਵਾਹੀ ਤੋਂ ਬਰਨਾਲੇ ਆ ਗਏ ਸਨ। ਇਹ ਪਿੰਡ ਬਰਨਾਲੇ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਸ ਨੂੰ ਤੇਲੀਆਂ ਵਾਲੀ ਫਰਵਾਹੀ ਵੀ ਕਿਹਾ ਜਾਂਦਾ ਹੈ। ਬਰਨਾਲੇ ਆ ਕੇ ਉਨ੍ਹਾਂ ਨੇ ਹੰਢਿਆਇਆ ਰੋਡ 'ਤੇ ਇੱਕ ਕਮਰਾ ਕਿਰਾਏ 'ਤੇ ਲੈ ਲਿਆ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਨੇ ਰਾਹੀਂ ਬਸਤੀ ਬਰਨਾਲਾ ਵਿਖੇ ਦੋ ਕੁ ਬਿੱਸਵੇ ਦਾ ਇੱਕ ਪਲਾਟ ਖਰੀਦ ਕੇ ਆਪਣਾ ਛੋਟਾ ਜਿਹਾ ਘਰ ਬਣਾ ਲਿਆ। ਕਰਮ ਸਿੰਘ ਜ਼ਖ਼ਮੀ ਦਾ ਜਨਮ ਦੋ ਅਕਤੂਬਰ ਉੱਨੀ ਸੌ ਤਰੇਹਟ ਨੂੰ ਇਸੇ ਘਰ ਵਿੱਚ ਹੋਇਆ। ਜਿਸ ਮਕਾਨ ਵਿੱਚ ਉਸ ਦਾ ਜਨਮ ਹੋਇਆ, ਉਸ ਦੀ ਛੱਤ ਸਿਰਕੀ-ਬਾਲਿਆਂ ਦੀ ਸੀ, ਜੋ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਚੋਣ ਲੱਗ ਜਾਂਦੀ ਸੀ। ਬਰਸਾਤਾਂ ਦੇ ਮੌਸਮ ਵਿੱਚ ਤਾਂ ਸਾਡੀ ਸਾਰੀ-ਸਾਰੀ ਰਾਤ ਮੰਜੇ ਇੱਧਰ-ਉੱਧਰ ਖਿੱਚਦਿਆਂ ਲੰਘ ਜਾਂਦੀ ਸੀ। ਛੱਤ ਵਿੱਚ ਚੂਹਿਆਂ ਨੇ ਆਪਣੀਆਂ ਖੁੱਡਾਂ ਬਣਾ ਲਈਆਂ ਸਨ। ਜਦੋਂ ਕੋਈ ਚੂਹਾ ਕਿਸੇ ਉੱਤੇ ਡਿੱਗ ਪੈਂਦਾ ਸੀ ਤਾਂ ਫਿਰ ਕਿੰਨਾ ਚਿਰ ਉਸ ਨੂੰ ਨੀਂਦ ਨਹੀਂ ਸੀ ਆਉਂਦੀ। ਅੱਜਕੱਲ੍ਹ ਉਹ ਆਪਣੇ ਪਰਿਵਾਰ ਸਮੇਤ ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ ਸੰਗਰੂਰ ਵਿਖੇ ਰਹਿ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਅਫ਼ਸੋਸਜਨਕ ਖ਼ਬਰ: ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ 60 ਤੋਂ ਵਧੇਰੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਨਾਨਕਾ ਪਰਿਵਾਰ
ਬਰਨਾਲੇ ਤੋਂ ਪੰਦਰਾਂ ਕੁ ਕਿਲੋਮੀਟਰ ਦੀ ਦੂਰੀ 'ਤੇ ਬਰਨਾਲਾ-ਧੂਰੀ ਰੇਲਵੇ ਮਾਰਗ 'ਤੇ ਪਿੰਡ ਅਲਾਲ ਵਿੱਚ ਉਸ ਦੇ ਨਾਨਕੇ ਸਨ। ਉਸ ਦੇ ਨਾਨਾ ਵੈਦ ਚੰਭਾ ਸਿੰਘ ਆਪਣੇ ਸਮੇਂ ਦੇ ਪ੍ਰਸਿੱਧ ਰਾਗੀ ਸਨ। ਉਸ ਦੇ ਮਾਮਾ ਵੈਦ ਕਰਤਾਰ ਸਿੰਘ ਕਵੀਸ਼ਰੀ ਕਰਿਆ ਕਰਦੇ ਸਨ। ਉਸ ਦੇ ਨਾਨਕੇ ਪਿੰਡ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ 'ਤੇ  ਇਤਿਹਾਸਕ ਪਿੰਡ ਮੂਲੋਵਾਲ ਸੀ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇੱਥੇ ਹਰ ਸਾਲ ਤੇਰਾਂ, ਚੌਦਾਂ ਅਤੇ ਪੰਦਰਾਂ ਪੋਹ ਨੂੰ ਜੋੜ-ਮੇਲਾ ਭਰਦਾ ਹੈ। ਇਨ੍ਹਾਂ ਦਿਨਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਨਾਨਕੇ ਚਲਾ ਜਾਂਦਾ ਸੀ ਅਤੇ ਲਗਾਤਾਰ ਤਿੰਨੇ ਦਿਨ ਮੂਲੋਵਾਲ ਜਾ ਕੇ ਢਾਡੀਆਂ ਤੇ ਕਵੀਸ਼ਰਾਂ ਦੇ  ਦੀਵਾਨ ਸੁਣਦਾ ਰਹਿੰਦਾ ਸੀ। ਬਹੁਤ ਸਾਰੇ ਪ੍ਰਸੰਗ ਤਾਂ ਉਸ ਨੂੰ ਜ਼ੁਬਾਨੀ ਯਾਦ ਵੀ ਹੋ ਚੁੱਕੇ ਸਨ। ਇਸ ਤਰ੍ਹਾਂ ਸਿੱਖ ਇਤਿਹਾਸ ਦੇ ਰੰਗ ਵਿੱਚ ਰੰਗਿਆਂ ਉਸ ਨੂੰ ਪਤਾ ਵੀ ਨਾ ਲੱਗਿਆ ਕਿ ਕਦੋਂ ਉਸ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ। ਉਸ ਦੀ ਸਭ ਤੋਂ ਪਹਿਲੀ ਰਚਨਾ ਜਨਵਰੀ ਉੱਨੀ ਸੌ ਇਕਾਸੀ ਵਿੱਚ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ ਸਾਹਿਤਕ ਪਰਚੇ 'ਫਿਲਮੀ ਸੰਸਾਰ' ਵਿੱਚ ਛਪੀ ਸੀ।

ਪੜ੍ਹੋ ਇਹ ਵੀ ਖਬਰ - ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ‘ਤਾਜ ਮਹਿਲ’, ਜਾਣੋ ਕਿਉਂ 

ਧਾਰਮਿਕ ਗੀਤਾਂ ਨਾਲ ਸ਼ੁਰੂ ਹੋਇਆ ਸਾਹਿਤਕ ਸਫ਼ਰ 
ਉਸ ਦਾ ਸਾਹਿਤਕ ਸਫ਼ਰ ਧਾਰਮਿਕ ਗੀਤਾਂ ਨਾਲ ਸ਼ੁਰੂ ਹੋਇਆ ਅਤੇ ਉਸ ਨੇ ਬਹੁਤ ਸਾਰੇ ਢਾਡੀ ਪ੍ਰਸੰਗ ਵੀ ਲਿਖੇ। ਉਸ ਦੇ ਲਿਖੇ ਹੋਏ ਗੀਤਾਂ ਨੂੰ ਮਹਿੰਦਰ ਸਿੰਘ ਸਿਬੀਆ, ਗੁਰਬਖ਼ਸ਼ ਸਿੰਘ ਅਲਬੇਲਾ ਅਤੇ ਬੀਬੀ ਰਣਜੀਤ ਕੌਰ ਖਾਲਸਾ ਦੇ ਢਾਡੀ ਜਥਿਆਂ ਨੇ ਦੇਸ਼-ਵਿਦੇਸ਼ ਵਿੱਚ ਗਾਇਆ ਵੀ ਤੇ ਰਿਕਾਰਡ ਵੀ ਕਰਵਾਇਆ। ਛੇਤੀ ਹੀ ਉਸ ਦੀ ਦਿਲਚਸਪੀ ਗ਼ਜ਼ਲ ਵਿੱਚ ਵਧਣ ਲੱਗੀ, ਕਿਉਂਕਿ ਗ਼ਜ਼ਲ ਦਾ ਹਰੇਕ ਸ਼ਿਅਰ ਆਪਣੇ ਆਪ ਵਿੱਚ ਮੁਕੰਮਲ ਅਤੇ ਆਜ਼ਾਦ ਹੁੰਦਾ ਹੈ, ਜਿਸ ਕਰਕੇ ਇਸ ਵਿੱਚ ਬਹੁਤ ਸਾਰੇ ਮਸਲਿਆਂ ਨੂੰ ਛੋਹ ਲੈਣ ਵਿੱਚ ਕੋਈ ਕਠਿਨਾਈ ਮਹਿਸੂਸ ਨਹੀਂ ਹੁੰਦੀ। ਇੱਕ ਸ਼ਿਅਰ ਵਿੱਚ ਇੱਕ ਮਸਲਾ ਲਿਆ ਜਾ ਸਕਦੈ, ਦੂਜੇ 'ਚ ਕੋਈ ਹੋਰ ਤੇ ਤੀਜੇ 'ਚ ਕੋਈ ਹੋਰ। ਵੈਸੇ ਵੀ ਉਸ ਨੂੰ ਲੱਗਦਾ ਸੀ ਕਿ ਗੀਤਕਾਰ ਦੇ ਮੁਕਾਬਲੇ ਗ਼ਜ਼ਲਕਾਰ ਨੂੰ ਮਾਣ-ਸਤਿਕਾਰ ਵੀ ਵਧੇਰੇ ਮਿਲਦਾ ਹੈ, ਕਿਉਂਕਿ ਮੁੱਠੀ ਕੁ ਭਰ ਅਸ਼ਲੀਲ ਲਿਖਣ ਵਾਲੇ ਵਿਅਕਤੀਆਂ ਨੇ ਸਾਰੇ ਹੀ ਗੀਤਕਾਰਾਂ ਦਾ ਅਕਸ ਖ਼ਰਾਬ ਕੀਤਾ ਹੋਇਆ ਹੈ।

ਕਰਮ ਸਿੰਘ ਜ਼ਖ਼ਮੀ ਦੀ ਗਜ਼ਲ
ਕਰਮ ਸਿੰਘ ਜ਼ਖ਼ਮੀ ਤਕਨੀਕੀ ਪੱਖੋਂ ਤਾਂ ਪਿੰਗਲ ਤੇ ਅਰੂਜ਼ ਦੇ ਨਿਯਮਾਂ ਦਾ ਪੱਕਾ ਸਮੱਰਥਕ ਹੈ । ਇਨ੍ਹਾਂ ਦਾ ਪਾਬੰਦ ਰਹਿਣ ਦੀ ਕੋਸ਼ਿਸ਼ ਕਰਦੈ ਪਰ ਗ਼ਜ਼ਲ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਸਬੰਧੀ ਉਹ ਕਿਸੇ ਵੀ ਕਿਸਮ ਦੀ ਰੋਕ-ਟੋਕ ਜਾਂ ਮਨਾਹੀ ਦੇ ਸਖ਼ਤ ਖ਼ਿਲਾਫ਼ ਹੈ। ਗ਼ਜ਼ਲ ਦੀ ਵਿਆਖਿਆ ਕਰਦਿਆਂ, ਇਸ ਦੇ ਵਿਧਾਨ ਘਾੜਿਆਂ ਵੱਲੋਂ ਸਪੱਸ਼ਟ ਸ਼ਬਦਾਂ ਵਿੱਚ ਇਹ ਕਿਹਾ ਗਿਆ ਹੈ ਕਿ ਗ਼ਜ਼ਲ ਦੀ ਭਾਸ਼ਾ ਹਰ ਹਾਲਤ ਵਿੱਚ ਸੰਕੇਤਕ ਰਹਿਣੀ ਚਾਹੀਦੀ ਹੈ। ਜਿਨ੍ਹਾਂ ਮਿਹਨਤਕਸ਼ ਕਿਰਤੀਆਂ ਅਤੇ ਕਿਸਾਨਾਂ ਵਾਸਤੇ ਉਹ ਲਿਖਦਾ ਹੈ, ਉਹ ਤਾਂ ਅਜਿਹੀ ਇਸ਼ਾਰਿਆਂ ਵਾਲੀ ਸ਼ਬਦਾਵਲੀ ਨੂੰ ਸਮਝਣ ਤੋਂ ਬਿਲਕੁਲ ਅਸਮਰੱਥ ਹਨ। ਇਸੇ ਕਰਕੇ ਉਹ ਜੋ ਵੀ ਕਹਿੰਦਾ ਹੈ, ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ। ਉਸ ਦੀ ਗੱਲ ਨੂੰ ਸਮਝਣ ਲਈ ਕਿਸੇ ਕਿਸਮ ਦੀ ਵਿਚੋਲਗੀ ਦੀ ਲੋੜ ਨਹੀਂ ਪੈਂਦੀ। ਲੋਕ-ਪੱਖੀ, ਲੁੱਟ-ਰਹਿਤ ਅਤੇ ਬਰਾਬਰੀ ਵਾਲੇ ਰਾਜ-ਪ੍ਰਬੰਧ ਦੀ ਸਿਰਜਣਾ ਉਸ ਦੀ ਮੰਜ਼ਿਲ ਹੈ। ਇਸ ਮੰਜ਼ਿਲ ਦੀ ਪ੍ਰਾਪਤੀ ਹੀ ਉਸ ਦੀ ਲਿਖਣ ਦਾ ਮੁੱਖ ਮਕਸਦ ਹੈ ਅਤੇ ਆਪਣੇ ਇਸ ਮਕਸਦ ਤੱਕ ਪਹੁੰਚਣ ਲਈ ਜੀਵਨ ਦੇ ਆਖ਼ਰੀ ਸਾਹ ਤੱਕ ਉਹ ਆਪਣਾ ਇਹ ਸੰਘਰਸ਼ ਜਾਰੀ ਰੱਖਣਾ ਚਾਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਕੀ ਹਨ ਖੇਤੀ ਬਿੱਲ? ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਖਪਤਕਾਰਾਂ ’ਤੇ ਕੀ ਹੈ ਇਸ ਦਾ ਅਸਰ

ਕਰਮ ਸਿੰਘ ਜ਼ਖ਼ਮੀ ਦੇ ਗ਼ਜ਼ਲ-ਸੰਗ੍ਰਹਿ
ਹੁਣ ਤੱਕ ਉਸ ਦੇ ਛੇ ਗ਼ਜ਼ਲ-ਸੰਗ੍ਰਹਿ 'ਯਾਦਾਂ ਦੇ ਪੁੱਠਕੰਡੇ',  'ਤੁਪਕੇ ਵਿੱਚ ਸਮੁੰਦਰ',  'ਚੁੱਲ੍ਹੇ ਵਿੱਚ ਬਸੰਤਰ', 'ਕਦ ਬੋਲਾਂਗੇ', 'ਚਾਨਣ ਦੀ ਲਲਕਾਰ', ‘ਅੱਖ ਤਿਣ’, ਇੱਕ ਕਾਵਿ-ਸੰਗ੍ਰਹਿ ‘ਠੰਡੇ ਬੁਰਜ ਦੀ ਆਵਾਜ਼’ ਅਤੇ ਇੱਕ ਗੀਤ-ਸੰਗ੍ਰਹਿ ‘ਪੈੜ ’ਚ ਪੈਰ’ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਨੇ ਸੰਗਰੂਰ ਜ਼ਿਲ੍ਹੇ ਦੇ ਕਵੀਆਂ ਦੀਆਂ ਰਚਨਾਵਾਂ ਨਾਲ ਸੁਸ਼ੋਬਿਤ ਦੋ ਸਾਂਝੇ ਕਾਵਿ-ਸੰਗ੍ਰਹਿ ‘ਲਗਰਾਂ ਬਣੀਆਂ ਰੁੱਖ’ ਅਤੇ ‘ਸੂਰਜਾਂ ਦਾ ਕਾਫ਼ਲਾ’ ਸੰਪਾਦਿਤ ਵੀ ਕੀਤੇ ਹਨ। ਉਸ ਦੀ ਗ਼ਜ਼ਲ ਕਲਾ ਉੱਤੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਸੁਲੱਖਣ ਸਰਹੱਦੀ ਵੱਲੋਂ ‘ਕਰਮ ਸਿੰਘ ਜ਼ਖ਼ਮੀ ਦਾ ਗ਼ਜ਼ਲ ਸੰਸਾਰ’ ਅਤੇ ਡਾ ਮਨਦੀਪ ਕੌਰ ਢੀਂਡਸਾ ਵੱਲੋਂ ‘ਕਰਮ ਸਿੰਘ ਜ਼ਖ਼ਮੀ ਦੀ ਗ਼ਜ਼ਲ ਸੰਵੇਦਨਾ’ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ।

ਪੰਜਾਬ ਦੀਆਂ ਚੋਟੀ ਦੀਆਂ ਸਰਗਰਮ ਸਭਾਵਾਂ
ਕਰਮ ਸਿੰਘ ਜ਼ਖ਼ਮੀ ਦੀ ਅਗਵਾਈ ਵਿੱਚ ਸੰਗਰੂਰ ਇਲਾਕੇ ਦੇ ਸਾਹਿਤਕਾਰਾਂ ਵੱਲੋਂ ਜੂਨ ਦੋ ਹਜ਼ਾਰ ਚੌਦਾਂ ਵਿੱਚ ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਉਹ ਪ੍ਰਧਾਨ ਚੱਲਿਆ ਆ ਰਿਹਾ ਹੈ। ਇਹ ਸਭਾ ਦਾ ਨਾਂ ਪੰਜਾਬ ਦੀਆਂ ਚੋਟੀ ਦੀਆਂ ਸਰਗਰਮ ਸਭਾਵਾਂ ਵਿੱਚ ਲਿਆ ਜਾਂਦਾ ਹੈ। ਇਸ ਸਭਾ ਵੱਲੋਂ ਪੰਜਾਬੀ ਦੇ ਸਿਰਮੌਰ ਸਾਹਿਤਕਾਰਾਂ ਨਾਲ ਰੂ-ਬ-ਰੂ ਸਮਾਗਮ ਰਚਾਏ ਜਾਂਦੇ ਹਨ ਅਚੇ ਪ੍ਰਕਾਸ਼ਿਤ ਪੁਸਤਕਾਂ ਉੱਤੇ ਗੋਸ਼ਟੀ ਸਮਾਗਮ ਕਰਵਾਏ ਜਾਂਦੇ ਹਨ। ਸਭਾ ਦੇ ਬਾਕਾਇਦਾ ਸੈਂਬਰਾਂ ਦੀ ਗਿਣਤੀ ਅੱਸੀ ਦੇ ਕਰੀਬ ਹੈ, ਜਿਨ੍ਹਾਂ ਦੀਆਂ ਕਈ-ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਭਾ ਵੱਲੋਂ ਹਰ ਮਹੀਨੇ ਸਾਹਿਤਕ ਸਮਾਗਮ ਕਰਵਾਇਆ ਦਾਂਦਾ ਹੈ ਅਤੇ ਸਾਲਾਨਾ ਸਮਾਗਮ ਵਿੱਚ ਲੋਕ-ਪੱਖੀ ਲਿਖਤਾਂ ਲਿਖਣ ਵਾਲੇ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਦੇਸ਼ ਦਾ ਸਿਰ ਸ਼ਰਮ ਨਾਲ ਝੁਕਾਉਂਦੀਆਂ ਹਨ ‘ਹਾਥਰਸ’ ਜਿਹੀਆਂ ਘਟਨਾਵਾਂ

ਜੁਗਾੜਾਂ ਦਾ ਸਖ਼ਤ ਵਿਰੋਧੀ
ਕਰਮ ਸਿੰਘ ਜ਼ਖ਼ਮੀ ਇਸ ਵਰਤਾਰੇ ਨੂੰ ਵੀ ਭਲੀ-ਭਾਂਤ ਸਮਝਦਾ ਹੈ ਕਿ ਸਰਕਾਰੀ ਮਾਨਾਂ-ਸਨਮਾਨਾਂ ਦੀ ਚਕਾਚੌਂਧ ਨੇ ਸਾਹਿਤਕਾਰਾਂ ਨੂੰ ਤੋਤੇ ਬਣਾ ਕੇ ਰੱਖ ਦਿੱਤਾ ਹੈ ਅਤੇ ਇਸੇ ਕਰਕੇ ਉਹ ਸਰਕਾਰੀ ਪੁਰਸਕਾਰ ਲੈਣ ਲਈ ਕੀਤੇ ਜਾਣ ਵਾਲੇ ਜੁਗਾੜਾਂ ਦਾ ਸਖ਼ਤ ਵਿਰੋਧੀ ਹੈ। ਉਸ ਦਾ ਮੰਨਣਾ ਹੈ ਕਿ ਲੋਕਾਂ ਵੱਲੋਂ ਮਿਲਿਆ ਹੁੰਗਾਰਾ ਹੀ ਅਸਲੀ ਮਾਨ-ਸਨਮਾਨ ਹੁੰਦਾ ਹੈ ਅਤੇ ਪੰਜਾਬੀ ਪਾਠਕ ਚੰਗਾ ਲਿਖਣ ਵਾਲੇ ਲੇਖਕ ਦਾ ਜ਼ਰੂਰ ਮੁੱਲ ਪਾਉਂਦੇ ਹਨ। ਉਹ ‘ਕਲਾ ਕਲਾ ਲਈ ਨਹੀਂ ਬਲਕਿ ਕਲਾ ਲੋਕਾਂ ਲਈ’ ਦੀ ਧਾਰਨਾ ਦਾ ਧਾਰਨੀ ਹੈ। ਮੇਰੀ ਦਿਲੀ ਇੱਛਾ ਹੈ ਕਿ ਉਹ ਇਸੇ ਤਰ੍ਹਾਂ ਹੱਕ-ਸੱਚ ਅਤੇ ਇਨਸਾਫ਼ ਲਈ ਆਪਣੀ ਕਲਮ ਨੂੰ ਕਿਰਪਾਨ ਬਣਾ ਕੇ ਜੂਝਦਾ ਰਹੇ।

 ਰਮੇਸ਼ਵਰ ਸਿੰਘ
ਪਟਿਆਲਾ
ਸੰਪਰਕ: 99148-80392


rajwinder kaur

Content Editor

Related News