ਕਵਿਤਾ ਖਿੜਕੀ : ਗੁਰੂ ਨਾਨਕ ਦੇਵ ਜੀ

11/29/2020 3:07:00 PM

ਗੁਰੂ ਨਾਨਕ ਦੇਵ ਜੀ  

ਕੀ ਆਖਾਂ ਮੈਂ ਸਤਿਗੁਰ ਬਾਰੇ,
ਕਹਿਣ ਨੂੰ ਨਾ ਲਫ਼ਜ਼ ਹੈ ਕੋਈ,
ਬਾਣੀ ਜਿਸ ਦੀ ਪਾਪੀਆਂ ਨੂੰ ਤਾਰੇ, 
ਮੀਤ ਮੇਰਾ ਨਾਨਕ ਪ੍ਰਭ ਸੋਈ। 

ਨਾਨਕੀ ਦਾ ਵੀਰ ਜੰਮਿਆ,
ਘਰ ਖ਼ੁਸ਼ੀਆਂ ਨਾਲ ਭਰ ਗਿਆ,
ਰਾਇਭੋਇ ਦੀ ਗੱਲ ਤੁਸੀਂ ਛੱਡੋ ,
ਸਾਰਾ ਸੰਸਾਰ ਤਰ ਗਿਆ।

ਸੋਹਣਾ ਜਿਹਾ ਚੰਨ ਜਿਹਾ ਮੁਖੜਾ, 
ਕੋਈ ਨੂਰ ਇਲਾਹੀ ਸੀ ਦਿਸਦਾ।  
ਹੱਸਦਾ ਜਦੋਂ ਬੁੱਲੀਆਂ ਨੂੰ ਖੋਲ੍ਹੇ,
ਫੁੱਲ ਵਾਂਗੂੰ ਜਾਪੇ ਉਹ ਖਿੜਦਾ।

ਜਦ ਕੁਝ ਸੋਝੀ ਆਈ ਗੁਰੂ ਨੂੰ ,
ਖੌਰੇ ਕਿੱਧਰੇ ਡੁੱਬਿਆ ਸੀ ਰਹਿੰਦਾ। 
ਪੁੱਛੇ ਕੋਈ ਦਿਸਦਾ ਹੈ ਤੈਨੂੰ ? 
ਸਤਿਨਾਮ ਵਾਹਿਗੁਰੂ ਕਹਿੰਦਾ ਸੀ ਰਹਿੰਦਾ।
 
ਪਾਂਧੇ ਕੋਲ ਸੀ ਪੜ੍ਹਨੇ ਪਾਇਆ,
ਪਾਂਧੇ ਨੂੰ ਹੀ ਪੜਾ ਆਇਆ।
ਸੱਚਾ ਸੌਦਾ ਕਰਨ ਭੇਜਿਆ ,
ਭੁੱਖਿਆਂ ਨੂੰ ਲੰਗਰ ਛਕਾਇਆ ਆਇਆ।

ਵਣਜ ਵਪਾਰ ਅਜਬ ਸੀ ਉਸਦਾ ,
ਤੇਰਾ ਹੀ ਤੇਰਾ ਸੀ ਤੋਲਦਾ।
ਹਿੰਦੂਆਂ ਮੁਸਲਮਾਨਾਂ ਤਾਈਂ,
ਏਕਸ ਕੇ ਬਾਰਿਕ ਸੀ ਬੋਲਦਾ ।

ਹਰੇ ਭਰੇ ਸਨ ਖੇਤ ਬਣਾਏ,
ਜੋ ਮੱਝੀਆਂ ਨੇ ਚਰ ਲਏ ।
ਵੇਖਿਆ ਜਦ ਸੱਪ ਛਾਂ ਕਰੀ ਬੈਠਾ, 
ਵੇਖਣ ਵਾਲੇ ਤਰ ਗਏ।

ਰਹਿੰਦਾ ਉਸ ਨੂੰ ਨਸ਼ਾ ਭਗਤੀ ਦਾ, 
ਇਸ ਲਈ ਉਸ ਵੈਰਾਗ ਧਾਰਿਆ। 
ਭੁੱਲੇ ਭਟਕੇ ਜੋ ਵੀ ਸਨ ਮਿਲਦੇ,
ਸਭਨਾਂ ਨੂੰ ਸੀ ਉਸ ਨੇ ਤਾਰਿਆ।

ਸੱਜਣ ਠੱਗ ਕੌਡੇ ਰਾਕਸ਼ ਵਰਗੇ,
ਸੁਣ ਗੁਰੂ ਦੀ ਬਾਣੀ ਤਰ ਗਏ।
ਬਾਬਰ ਵਰਗੇ ਜਾਬਰ ਵੀ,
ਗੁਰੂ ਕਿਰਪਾ ਰਾਹੀਂ ਠਰ ਗਏ।

ਊਚ ਨੀਚ ਜਾਤ ਪਾਤ ਮਿਟਾ ਕੇ, 
ਵਹਿਮਾਂ ਭਰਮਾਂ ਦਾ ਅੰਤ ਕਰਾਇਆ। 
ਜਨਾਨੀ ਨੂੰ ਉਸ ਮਾਣ ਬਖ਼ਸ਼ਿਆ, 
ਜ਼ੁਲਮਾਂ ਤੋਂ ਮਜ਼ਲੂਮਾਂ ਨੂੰ ਬਚਾਇਆ ।

ਸਾਂਝੀਵਾਲਤਾ ਨੂੰ ਦ੍ਰਿੜ੍ਹਾ ਕੇ ,
ਏਕੇ ਦਾ ਸੰਦੇਸ਼ ਫੈਲਾਇਆ।
ਹਿੰਦੂਆਂ ਉਸ ਨੂੰ ਗੁਰੂ ਮੰਨਿਆ,
ਮੁਸਲਮਾਨਾਂ ਦਾ ਪੀਰ ਕਹਾਇਆ।

ਮਨਦੀਪ ਪਾਲ ਕੌਰ ,
ਸਰਕਾਰੀ ਪ੍ਰਾਇਮਰੀ ਸਕੂਲ ਮੀਆਂਪੁਰ ਅਰਾਈਆਂ ,
ਰੂਪਨਗਰ 
9463192156

 

ਵੱਸ ਇਕ ਕਿਸਾਨ ਹਾਂ

ਵੱਸ ਇਕ ਕਿਸਾਨ ਹਾਂ,
ਸਾਦਾ ਅਤੇ ਸਰਲ
ਧਰਤੀ ਦਾ ਇੱਕ ਕਾਮਾ ਹਾਂ।

ਧੰਨ-ਦੌਲਤ ਬਾਰੇ ਨਹੀਂ ਪਤਾ
ਪਰ ਇਸ ਦੀ ਬਜਾਏ,
ਅਨੰਦ ਅਤੇ ਦੁਖ ਦਾ ਪਤਾ ਹੈ।
ਚੰਗੇ ਅਤੇ ਬੁਰੇ ਦਾ ਪਤਾ ਹੈ।
ਖੁਸ਼ੀ ਅਤੇ ਉਦਾਸੀ ਵਾਰੇ ਪਤਾ ਹੈ।
ਭਾਵਨਾਵਾਂ ਵਾਲਾ ਕਿਸਾਨ ਹਾਂ।

ਇਕ ਉਹ ਕਿਸਾਨ
ਜੋ ਇਸ ਧਰਤੀ ਨੂੰ ਪਿਆਰ ਕਰਦਾ ਹੈ,
ਅਤੇ ਇਸ ਮਿੱਟੀ ਦੀ ਖੁਸ਼ਬੋ ਅਤੇ ਸੁੰਦਰਤਾ 
ਬਸੰਤ ਦੇ ਤਾਜ਼ਾ ਵਹਾਅ ਨੂੰ ਮਹਿਸੂਸ ਕਰਨ ਵਾਲਾ
ਅਤੇ ਪਤਝੜ ਦੀ ਸੁਨਹਿਰੀ ਚਮਕ ਵਰਗਾ।

ਇਕ ਉਹ ਕਿਸਾਨ ਹਾਂ
ਜੋ ਆਪਣੇ ਖ਼ੇਤਾਂ ਨੂੰ ਪਿਆਰ ਕਰਦਾ ਹੈ
ਅਤੇ ਜਿਹੜੀ ਜ਼ਿੰਦਗੀ ਮੈਂ ਜੀਉਂਦੀ ਹਾਂ।
ਆਪਣੇ ਬੱਚਿਆਂ ਦਾ ਢਿੱਡ ਪਾਲਦਾ ਹੈ
ਇਸ ਦੇ ਨਾਲ ਹੀ ਬਾਬੇ ਨਾਨਕ ਦੇ ਆਲਮ ਨੂੰ
ਮਿਹਨਤ ਮਜ਼ਦੂਰੀ ਕਰਕੇ ਪਾਲਦਾ ਹਾਂ,
ਵੱਸ ਇਕ ਆਦਮੀ ਹਾਂ ਜੋ ਰੱਬ ਦਾ ਬੰਦਾ ਹਾਂ।
ਗੁਰੂ ਨਾਨਕ ਦੇ ਦੇ ਮਾਰਗ ਤੇ ਚੱਲਦਿਆਂ
ਕਿਰਤ ਕਰਦਾ ਹਾਂ।
ਮੈਂ ਵੱਸ ਇਕ ਕਿਸਾਨ ਹਾਂ
ਸਾਦਾ ਅਤੇ ਸਰਲ।

ਖੋਖਲੀ ਸਰਕਾਰ ਕਲਿਆਣ ਦੀ ਘੰਟੀ ਵਜਾ ਕੇ
ਸਾਡੇ ਦੁੱਖ ਅਤੇ ਦਰਦ ਨਾਲ ਖੇੜਦੀ ਹੈ
ਆਪਣੇ ਫ਼ਾਇਦੇ ਲਈ ਦਹਿਸ਼ਤ ਫੈਲਾ ਕੇ
ਸਾਡੇ ਖੂਨ ਨਾਲ ਹੌਲੀ ਖ਼ੇਡਦੀ ਹੈ
ਪੁਲਿਸ ਤੋਂ ਲਾਠੀ ਚਾਰਜ਼ ਕਰਵਾਉਂਦੀ ਹੈ
ਕਈ ਕਿਸਾਨ ਜਾਨਾਂ ਵਾਰ ਜਾਂਦੇ ਹਨ
ਪਰ ਝੁਕਦੇ ਨਹੀਂ ,
ਜਿਨ੍ਹਾਂ ਨੂੰ ਧਰਮੀ ਮਾਂ
ਆਪਣੀ ਗੋਦ ਵਿਚ ਲੈ ਕੇ
ਸਲਾਮਾਂ ਕਰਦੀਆਂ ਹੈ।

Surjit Singh Flora
Brampton, ON L6W 4A5
Canada
647-829-9397

ਮੁਲਕ
 

ਸਾਡਾ ਕਿਸੇ ਨਾਲ ਨੀ ਵੈਰ ਸਦਾ ਮੰਗਦੇ ਆਂ ਖੈਰ 
ਉਸ ਮੁਲਕ ਦੇ ਹਾਂ ਵਾਸੀ ਜਿੱਥੇ ਹਕੂਮਤ ਆ ਗੈਰ 
 
ਧਰਮ ਨਹੀਂ ਸਾਡਾ ਪਾਉਣਾ ਪਿੱਛੇ ਪੈਰ 
ਉਹਦੀ ਦੀਦ ਨੂੰ ਆਂ ਤਰਸੇ ਜੋ ਪਾਉਦਾ ਸਦਾ ਖੈਰ

ਦਿੰਦੇ ਨੇ ਤਸੀਹੇ ਨਾਲੇ ਢਾਹੁੰਦੇ ਆ ਕਹਿਰ 
ਉਨ੍ਹਾਂ ਦੇ ਮੁਆਵਜ਼ੇ ਸਾਨੂੰ ਲਗਦੇ ਆ ਜ਼ਹਿਰ
 
ਅਸੀ ਹੱਕਾਂ ਲਈ ਡਰਦੇ ਨਾਂ ਪਾਉਣੋ ਕਦੇ ਵੈਰ
ਹਰਪ੍ਰੀਤ ਰਜਾ ਵਿਚ ਮੰਗੇ ਸਦਾ ਖੈਰ
 
ਗਿਣਤੀ ’ਚ ਘੱਟ ਅਸੀ ਤਾਂ ਵੀ ਪਾਉਂਦੇ ਨਾ ਵੈਣ 
ਤਖਤਾਂ ਦੇ ਕਈ ਵਾਰ ਹਲਾ ਦਿੱਤੇ ਪੈਰ
ਤਖਤਾਂ ਦੇ ਕਈ ਵਾਰ ਹਲਾ ਦਿੱਤੇ ਪੈਰ

ਹਰਪ੍ਰੀਤ ਸਿੰਘ ਮੂੰਡੇ 
Harpreetmunde93@gmail.com
+919803170300


rajwinder kaur

Content Editor

Related News