ਆਪਾਂ ਯਾਰ ਇੱਕ ਦੂਜੇ ਤੋਂ ਦੂਰ-ਦੂਰ ਹੀ ਚੰਗੇ...

08/30/2020 1:14:02 PM

ਅਸੀਂ ਮਜ਼ਬੂਰ ਹੀ ਚੰਗੇ ਤੁਸੀਂ ਮਗ਼ਰੂਰ ਹੀ ਚੰਗੇ, 
ਹੁਣ ਆਪਾਂ ਯਾਰ ਇੱਕ ਦੂਜੇ ਤੋਂ ਦੂਰ-ਦੂਰ ਹੀ ਚੰਗੇ,

ਕਿ ਰੱਖੋ ਸਾਂਭ ਕੇ ਇਹ ਸਭ ਜਿਦਾਂ, ਅਣਦੇਖੀਆਂ, ਰੋਸੇ
ਤੁਸੀਂ ਆਪਣੇ ਅਸੀਂ ਆਪਣੇ ਹੁਣ ਘਰ ਹੁਜ਼ੂਰ ਹੀ ਚੰਗੇ

ਜੋ ਕੁਝ ਵੀ ਆਖਿਆ ਮੂੰਹੋਂ ਤੁਸਾਂ ਸਾਡੇ ਹੈ ਸਿਰ-ਮੱਥੇ
ਸਾਰੇ ਹੀ ਦੋਸ਼ ਸਾਡੇ ਸਹੀ ਤੁਸੀਂ ਬੇਕਸੂਰ ਹੀ ਚੰਗੇ

ਕਿ ਸਾਡੇ ਹਿੱਸੇ ਕਾਲ਼ੇ ਸ਼ਾਹ ਹਨ੍ਹੇਰੇ ਨੇ ਤੇ ਏਹੀ ਸਹੀ
ਮੁਬਾਰਕ ਤੁਸਾਂ ਨੂੰ ਚਾਨਣ ਅਸੀਂ ਬੇਨੂਰ ਹੀ ਚੰਗੇ 

ਅਦਾਲਤ-ਏ-ਇਸ਼ਕ ਵਿੱਚ ਕਾਇਦੇ ਵੀ ਇਸ਼ਕ ਦੇ ਚੱਲਦੇ
ਬਣਾਏ ਜੋ ਤੁਸਾਂ ਨਵੇਂ ਹੀ ਇਹ ਦਸਤੂਰ ਨੀ ਚੰਗੇ

ਕਿਤਾਬ-ਏ-ਇਸ਼ਕ ਵਿੱਚ ਜੇਹਾਂ ਅਸੀਂ ਬੇਨਾਮ ਕੀ ਹੋਇਆ
ਮੁਬਾਰਕਬਾਦ ਹੈ ਹੋ ਗਏ ਤੁਸੀਂ ਮਸ਼ਹੂਰ ਜੀ ਚੰਗੇ

ਭੁਲਾ ਕੇ ਸਭ ਬਣਾ ਕੇ ਰੱਬ ਅਸਾਂ ਤਾਂ ਪੂਜਿਆ ਹਰ-ਪਲ
ਰਹੇ ਤਾਂ ਵੀ ਤੁਸਾਂ ਦੇ ਦਿਲ ਨੂੰਨਾਂ-ਮਨਜ਼ੂਰ ਹੀ ਚੰਗੇ

ਦੁਆ ਸਾਡੀ ਖਿੜੋ ਮਹਿਕੋ ਹਮੇਸ਼ਾ ਪ੍ਰੀਤ ਫ਼ੁੱਲ ਬਣ ਕੇ
ਅਸੀਂ ਪੈਰਾਂ ਦੇ ਵਿੱਚ ਰੁਲ਼ਦੀ ਬਣੇ ਕੋਈ ਧੂੜ੍ਹ ਹੀ ਚੰਗੇ।

ਪ੍ਰੀਤ ਲੱਧੜ
ਮੋਬਾਇਲ : +91-98155-70576 


rajwinder kaur

Content Editor

Related News