ਸਕੂਲ ''ਚ ਪਹਿਲਾ ਦਿਨ
Tuesday, Apr 09, 2019 - 10:45 AM (IST)
ਸ਼ੁਰੂ ਹੋਇਆ, ਨਵਾਂ ਵਿਦਿਅਕ ਸਾਲ,
ਮੈਂ ਸਕੂਲ ਗਿਆ, ਮੰਮੀ-ਪਾਪਾ ਨਾਲ।
ਸਕੂਲ 'ਚ ਮੇਰਾ ਪਹਿਲਾ ਦਿਨ ਸੀ,
ਉਥੇ ਫਿਰਦੇ ਹੋਰ ਵੀ ਬਾਲ।
ਸਵੇਰੇ ਵੇਲੇ ਬੱਚੇ ਖੜ੍ਹ ਲਾਈਨਾਂ ਵਿੱਚ,
ਪੀ.ਟੀ. ਕਰਦੇ, ਡਰੰਮ ਦੀ ਤਾਲ।
ਕਈ ਬੱਚੇ ਜੋ ਲੇਟ ਸੀ ਹੋਏ,
ਤੇਜ ਹੋਈ ਸੀ, ਉਨ੍ਹਾਂ ਦੀ ਚਾਲ।
ਮੈਡਮਾਂ ਵੇਖਣ ਬੱਚਿਆਂ ਤਾਂਈ,
ਹਰ ਇਕ ਬੱਚੇ ਦੀ ਕਰਨ ਸੰਭਾਲ।
ਸਾਰਾ ਦਿਨ ਮੈਂ ਖੂਬ ਖੇਡਿਆ,
ਛੁੱਟੀ ਹੋਈ ਫਿਰ ਘੰਟੀ ਨਾਲ।
ਰਿਕਸ਼ਿਆਂ ਵਾਲੇ ਅੰਦਰ ਜਾ ਕੇ,
ਕਰਦੇ ਫਿਰਦੇ ਬੱਚਿਆਂ ਦੀ ਭਾਲ।
'ਗੋਸਲ' ਦੱਸੇ ਮਾਪਿਆਂ ਤਾਂਈ,
ਸਿੱਖਿਆ ਹੀ ਹੁੰਦੀ, ਜੀਵਨ ਢਾਲ।
ਬਹਾਦਰ ਸਿੰਘ ਗੋਸਲ
ਮੋ. 98764-52223
