ਫ਼ਲਾਂ ਦੇ ਸਿਰਕੇ ਦੀ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਇੱਕ ਹੋਰ ਸੰਧੀ

Friday, Feb 08, 2019 - 10:05 PM (IST)

ਫ਼ਲਾਂ ਦੇ ਸਿਰਕੇ ਦੀ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਇੱਕ ਹੋਰ ਸੰਧੀ

ਲੁਧਿਆਣਾ— ਅੱਜ ਪੀ. ਏ. ਯੂ. ਨੇ ਗੋਪਾਲਪੁਰ ਨੌਬਤਪੁਰ,ਪਟਨਾ (ਬਿਹਾਰ) ਦੀ ਇੱਕ ਫਰਮ ਬਰਿਊਸੈਂਟ ਪ੍ਰਾਈਵੇਟ ਲਿਮਟਿਡ ਨਾਲ ਫ਼ਲਾਂ ਦੇ ਸਿਰਕੇ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸੰਧੀ ਤੇ ਦਸਤਖਤ ਕੀਤੇ । ਪੀਏਯੂ ਵਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵਲੋਂ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸ਼੍ਰੀਰਾਮ ਕੁਮਾਰ ਨੇ ਇਸ ਸੰਧੀ ਉਪਰ ਸਹੀ ਪਾਈ । ਡਾ. ਬੈਂਸ ਨੇ ਫਰਮ ਦੇ ਅਧਿਕਾਰੀਆਂ ਨੂੰ ਇਸ ਤਕਨੀਕ ਦੇ ਪਸਾਰ ਦਾ ਹਿੱਸਾ ਬਣਨ ਲਈ ਵਧਾਈ ਦਿੰਦਿਆਂ ਫ਼ਲਾਂ ਦਾ ਸਿਰਕਾ ਬਣਾਉਣ ਦੀ ਇਸ ਤਕਨੀਕ ਦੇ ਭਾਰਤ ਵਿੱਚ ਪ੍ਰਵਾਨ ਹੋਣ ਤੇ ਤਸੱਲੀ ਪ੍ਰਗਟ ਕੀਤੀ । ਸਹਾਇਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਇਸ ਤਕਨੀਕ ਦੇ ਪਸਾਰ ਲਈ ਕੀਤੇ ਕਰਾਰ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਫ਼ਲਾਂ ਦਾ ਸਿਰਕਾ ਬਣਾਉਣ ਦੀ ਇਸ ਤਕਨੀਕ ਨੂੰ ਗਾਹਕਾਂ ਦੇ ਅਨੁਕੂਲ ਕਿਹਾ । ਐਡਜੰਕਟ ਪ੍ਰੋਫੈਸਰ ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈਲ ਡਾ. ਐਸ ਐਸ ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ ਵੱਖ-ਵੱਖ 40 ਤਕਨੀਕਾਂ ਦੇ ਪ੍ਰਸਾਰ ਲਈ 183 ਸੰਧੀਆਂ ਕੀਤੀਆਂ ਹਨ । ਇਨ•ਾਂ ਵਿੱਚੋਂ ਸਰ•ੋਂ ਦੀ ਹਾਈਬ੍ਰਿਡ ਕਿਸਮ ਮਿਰਚਾਂ, ਬੈਂਗਣ ਅਤੇ ਹੋਰ ਕਿਸਮਾਂ ਤੋਂ ਬਿਨਾਂ ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ ਪ੍ਰਮੁੱਖ ਹਨ । ਇਸ ਤੋਂ ਬਿਨਾਂ ਪੀਏਯੂ ਹੈਪੀ ਸੀਡਰ ਤਕਨੀਕ, ਪੀਏਯੂ ਕਟਰ-ਕਮ-ਸਪਰੈਡਰ ਤਕਨੀਕ ਅਤੇ ਪੀਏਯੂ ਐਸਐਮਐਸ ਤਕਨੀਕ ਦੇ ਵਿਆਪਕ ਪਸਾਰ ਲਈ ਬਹੁਤ ਸਾਰੀਆਂ ਫਰਮਾਂ ਪੀਏਯੂ ਨਾਲ ਕਰਾਰ ਤੇ ਦਸਤਖ਼ਤ ਕਰ ਚੁੱਕੀਆਂ ਹਨ । ਸੀਨੀਅਰ ਮਾਈਕ੍ਰੋਬਾਇਆਲੋਜਿਸਟ ਡਾ. ਜੀ.ਐਸ. ਕੋਚਰ ਨੇ ਦੱਸਿਆ ਕਿ ਫ਼ਲਾਂ ਦਾ ਸਿਰਕਾ ਬਣਾਉਣ ਦੀ ਇਹ ਤਕਨੀਕ ਅਜੋਕੇ ਯੁੱਗ ਦੀਆਂ ਸਿਹਤ ਸੰਬੰਧੀ ਲੋੜਾਂ ਦੇ ਬਿਲਕੁਲ ਅਨੁਸਾਰੀ ਹੈ ਅਤੇ ਉਤਰੀ ਭਾਰਤ ਵਿੱਚ ਬਹੁਤ ਪ੍ਰਵਾਨ ਹੋਈ ਹੈ । ਇਸ ਮੌਕੇ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਸ਼ੰਮੀ ਕਪੂਰ ਉਚੇਚੇ ਤੌਰ ਤੇ ਹਾਜ਼ਰ ਸਨ।


Related News