ਅੱਤ ਦੀ ਗਰਮੀ ਨੇ ਕੀਤਾ ਬੇਹਾਲ

Thursday, Jul 12, 2018 - 01:10 PM (IST)

ਅੱਤ ਦੀ ਗਰਮੀ ਨੇ ਕੀਤਾ ਬੇਹਾਲ

ਅੱਜ ਗਰਮੀ ਬਹੁਤ ਸੀ, ਮੈਂ ਕਮਰੇ ਵਿਚ ਏਸੀ 'ਚ ਬੈਠਾ ਟੀਵੀ ਵੇਖ ਹੀ ਰਿਹਾ ਸੀ ਕਿ ਬਾਹਰ ਏਸੀ ਤੇ ਕੁਝ ਵੱਜਣ ਦੀ ਆਵਾਜ਼ ਆਈ। ਬਾਹਰ ਜਾ ਕੇ ਵੇਖਦਾ ਹਾਂ ਇਕ ਛੋਟੀ ਚਿੜ੍ਹੀ ਏਸੀ ਦੀ ਗਰਮ ਹਵਾ ਨਾਲ ਟਕਰਾ ਕੇ ਥੱਲੇ ਡਿੱਗੀ ਹੋਈ ਸੀ। ਮੈਂ ਹੁਣੇ ਚਿੜੀ ਨੂੰ ਵੇਖ ਹੀ ਰਿਹਾ ਸੀ ਮੇਰੀ 4 ਸਾਲਾਂ ਦੀ ਕੁੜੀ ਮੇਰੇ ਕੋਲ ਆਈ ਤੇ ਉਸ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਮੈਂ ਧੀ ਵੱਲ ਵੇਖ ਰਿਹਾ ਸੀ ਨਾ ਜਾਣੇ ਉਸ ਦੇ ਦਿਲ 'ਚ ਕਿ ਆਇਆ ਉਹ ਚਿੜੀ ਨੂੰ ਹਿਲਾਉਣ ਲੱਗ ਪਈ ਮੈਂ ਥੋੜਾ ਗੁੱਸੇ ਨਾਲ ਉਸ ਨੂੰ ਪਿੱਛੇ ਹੋਣ ਲਈ ਕਿਹਾ। ਉਹ ਵੀ ਗੁੱਸੇ 'ਚ ਕਮਰੇ ਵੱਲ ਜਾਂਦੀ ਤੇ ਏਸੀ ਬੰਦ ਕਰਕੇ ਮੈਨੂੰ ਆਖਦੀ, ਤੁਹਾਨੂੰ ਪਤਾ ਨਹੀਂ ਏਸੀ ਦੀ ਗਰਮ ਹਵਾ ਉਸ ਬੇਚਾਰੀ ਨੂੰ ਹੋਰ ਬੀਮਾਰ ਕਰ ਰਹੀ ਹੈ। ਮੈਂ ਉਸ ਦੀ ਗੱਲ ਸੁਣ ਹੈਰਾਨ ਹੀ ਰਹਿ ਗਿਆ। ਉਹਨੇ ਅੱਗੇ ਕਿਹਾ ਤੁਸੀਂ ਸਿਰਫ ਵੇਖੀ ਜਾਣੇ ਓ, ਉਸ ਬੇਚਾਰੀ ਨੂੰ ਪਾਣੀ ਤਾਂ ਦੇ ਦਿੰਦੇ, ਇਹਨਾਂ ਕਹਿੰਦੇ ਹੀ ਉਹ ਆਪਣੇ ਛੋਟੇ-ਛੋਟੇ ਹੱਥਾਂ ਨਾਲ ਪਾਣੀ ਡੋਲਦੀ ਹੋਏ ਪਾਣੀ ਲੈ ਕੇ ਆਂਦੀ ਹੈ ਤੇ ਉਸ ਚਿੜੀ ਤੇ ਸੁੱਟ ਦਿੰਦੀ ਹੈ । ਮੈਂ ਫਿਰ ਗੁੱਸੇ ਨਾਲ ਉਸ ਨੂੰ ਕੁਝ ਕਹਿਣ ਲੱਗਦਾ ਹੀ ਸੀ ਕਿ ਉਹ ਚਿੜੀ ਆਪਣੇ ਖੰਬ ਫੜ ਫੜਾਉਣ ਲੱਗ ਪਈ, ਉਹਨੇ ਚਿਰ ਮੇਰੀ ਕੁੜੀ ਨੇ ਚਿੜੀ ਨੂੰ ਚੁਕਿਆ ਤੇ ਰੂਮ ਦਾ ਪੱਖਾਂ ਬੰਦ ਕਰ ਦਿਤਾ ਤੇ ਏਸੀ ਫਿਰ ਸ਼ੁਰੂ ਕਰ ਦਿਤਾ ਮੈਂ ਕਿਹਾ ਤੁਸੀਂ ਏਸੀ ਫਿਰ ਕਿਉਂ ਸ਼ੁਰੂ ਕੀਤਾ। ਬਾਹਰ ਫਿਰ ਕੋਈ ਹੋਰ ਚਿੜੀ ਡਿੱਗ ਜਾਵੇਗੀ। ਉਹ ਕਹਿੰਦੀ ਪਾਪਾ ਜੀ ਇਹ ਏਸੀ ਨਾਲ ਨਹੀਂ ਪਾਣੀ ਨਾਲ ਬੇਹੋਸ਼ ਹੋਈ ਹੈ। ਮੈਂ ਪੁੱਛਿਆ ਤੁਹਾਨੂੰ ਕਿਵੇਂ ਪਤਾ, ਉਹਨੇ ਹੱਸਦੇ ਹੋਏ ਕਿਹਾ ਤੁਸੀ ਤਾਂ ਬੁੱਧੂ ਹੋ, ਪਾਪਾ ਵੇਖੋ ਇਹ ਮੂੰਹ ਖੋਲ੍ਹਦੀ ਪਈ ਹੈ, ਦਾਦੀ ਕਹਿੰਦੀ ਸੀ ਜਦੋਂ ਬੱਚਾ ਬਾਰ-ਬਾਰ ਮੂੰਹ ਖੋਲਦਾ ਹੈ ਤਾਂ ਉਸ ਨੂੰ ਪਿਆਸ ਲੱਗਦੀ ਹੈ। ਕੁੜੀ ਇਕ ਦਮ ਉਠੀ ਤੇ ਗੁਲੂਕੋਜ਼ ਵਾਲਾ ਪਾਣੀ ਚਿੜੀ ਲਈ ਲੈ ਆਈ। ਮੈਂ ਇਸ ਵਾਰ ਕੁਝ ਨਾ ਕਿਹਾ।। ਹੁਣੇ ਮੈਂ ਤੇ ਛੋਟੀ ਗੱਲ ਹੀ ਕਰ ਰਹੇ ਸੀ ਬਾਹਰ ਡੋਰ ਬੈੱਲ ਵੱਜਦੀ ਹੈ, ਮੇਰੀ ਕੁੜੀ ਭੱਜਦੀ ਹੋਏ ਡੋਰ ਖੋਲ੍ਹਦੀ ਹੈ ਕਿਉਂਕਿ ਉਸਦੀ ਮੰਮੀ ਦਾ ਆਉਣ ਦਾ ਟਾਈਮ ਸੀ, ਕੁੜੀ ਉਸ ਨੂੰ ਖਿੱਚਦੀ ਹੋਈ ਰੂਮ ਚ ਲੈਕੇ ਆਂਦੀ ਹੈ ਤੇ ਚਿੜੀ ਨੂੰ ਵੇਖਾਂਦੇ ਹੋਏ ਕਹਿੰਦੀ ਮੰਮੀ ਇਹ ਮੇਰੀ ਨਵੀਂ ਫ੍ਰੈਂਡ ਹੈ । 
ਸ਼ਾਮ ਹੋਣ ਚੱਲੀ ਸੀ ਚਿੜੀ ਵੀ ਹੋਸ਼ ਵਿਚ ਆ ਗਈ ਸੀ। ਅਸੀਂ ਉਸ ਚਿੜੀ ਨੂੰ ਬਾਹਰ ਛੱਡ ਦਿੰਦੇ ਹਾਂ ਉਹ ਚਿੜੀ ਉਡਾਰੀਆਂ ਮਾਰਦੀ ਹੋਈ ਆਪਣੇ ਘਰ ਵੱਲ ਚਲੀ ਜਾਂਦੀ ਹੈ। ਮੈਂ ਬਾਹਰ ਬੈਠਾ ਅਸਮਾਨ ਵਲ ਵੇਖ ਰਿਹਾ ਸੀ ਮੇਰੀ ਕੁੜੀ ਨੇ ਮੈਨੂੰ ਕਿਹਾ ਪਾਪਾ ਮੇਰੀ ਹੈਲਪ ਕਰਦੋ, ਮੈਂ ਕਿਹਾ ਦੱਸੋ ਪੁੱਤ, ਉਹਨੇ ਕਿਹਾ ਮੰਮੀ ਨੂੰ ਵੀ ਬੁਲਾਓ, ਮੈਂ ਉਸਦੀ ਮੰਮੀ ਨੂੰ ਆਵਾਜ਼ ਦਿੰਦਾ ਹਾਂ ਤੇ ਮੇਰੀ ਧੀ ਮੈਨੂੰ ਕਹਿੰਦੀ, ਉਸ ਨੂੰ ਇਕ ਬਾਗ਼ ਚਾਹੀਦਾ ਹੈ। ਮੈਂ ਕਿਹਾ ਪੁੱਤ ਸਾਡੇ ਕੋਲ ਇੰਨੀ ਥਾਂ ਕਿੱਥੇ, ਉਸਨੇ ਕਿਹਾ ਪਾਪਾ ਛੱਤ ਤੇ ਮੈਂ ਕਿਹਾ ਬੇਟਾ ਜੀ ਓਥੇ ਕਿਵੇਂ। ਮੈਂ ਉਸਦੀ ਗੱਲਾਂ ਸੁਣ ਹੈਰਾਨ ਹੋ ਗਿਆ। ਉਹਨੇ ਮੈਨੂੰ ਕਿਹਾ ਛੱਤ ਤੇ ਪਲਾਸਟਿਕ ਚਾਦਰ ਵਿਛਾ ਉਸਤੇ ਮਿੱਟੀ ਪਾ ਕੇ ਘਾਹ ਲੱਗਾ ਕਿ ਉਥੇ ਵੱਡੇ-ਵੱਡੇ ਗਮਲੇ ਵਿਚ ਦਰੱਖਤ ਲੱਗਾ ਕਿ ਬਾਗ਼ ਬਣ ਜਾਏਗਾ। ਮੈਂ ਕਿਹਾ ਬੇਟਾ ਇਸਤੇ ਪੈਸੇ ਲੱਗ ਜਾਂਦੇ ਨੇ, ਉਹਨੇ ਕਿਹਾ ਪਾਪਾ ਮੇਰੇ ਪੈਸੇ ਤੁਹਾਡੇ ਕੋਲ ਨੇ, ਮੈਂ ਹੱਸਦੇ ਹੋਏ ਕਿਹਾ ਬੱਚੇ ਕਿਹੜੇ ਪੈਸੇ ਉਹਨੇ ਕਿਹਾ ਪਾਪਾ ਤੁਸੀਂ ਹਮੇਸ਼ਾ ਮੈਨੂੰ ਮਿਲਣ ਵਾਲੇ ਪੈਸੇ ਲੈ ਲੈਂਦੇ ਹੋ ਉਹਨਾਂ ਪੈਸਿਆਂ ਦਾ ਬਾਗ਼ ਬਣਾ ਦਿਓ । ਮੈਨੂੰ ਉਸਦੀ ਗੱਲ ਮੰਨਣੀ ਹੀ ਪਾਈ। ਮੈਂ ਛੱਤ ਤੇ ਬਾਗ਼ ਬਣਵਾ ਲਿਆ। ਅੱਜ ਤਰ੍ਹਾਂ-ਤਰ੍ਹਾਂ ਦੀ ਚਿੜੀਆਂ, ਤਿੱਤਲੀਆਂ ਉਸ ਬਾਗ਼ ਵਿਚ ਆਉਂਦੀਆਂ ਨੇ ਮੇਰੀ ਧੀ ਉਹਨਾਂ ਨਾਲ ਖੇਡਦੀ ਹੈ।
ਪ੍ਰਤੀਕ ਸਕਸੈਨਾ 
9217922993
ਬਠਿੰਡਾ


Related News