ਨਸ਼ੇ ਦੀ ਲੋਰ

Monday, Mar 26, 2018 - 03:13 PM (IST)

ਨਸ਼ੇ ਦੀ ਲੋਰ

ਬੁੱਲਾਂ ਦੇ ਵਿਚ ਜਰਦਾ ਲਾ ਕੇ, ਸ਼ਰਮ-ਹਯਾ ਦਾ ਪਰਦਾ ਲਾਹ ਕੇ,
ਧੌਣ ਅਕੜਾ ਕੇ ਸੀਟ 'ਤੇ ਜਾ ਕੇ, ਤੇ ਮੁੱਛਾਂ ਨੂੰ ਵੱਟ ਚੜਾ ਕੇ,
ਗੱਡੀ ਵਾਲਿਆਂ ਗੱਡੀ ਆਪਣੀ, ਚੁੱਪ-ਚੁਪੀਕੇ ਕਿਸੇ 'ਚ ਠੋਕ,
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਕਾਰ ਵਾਲਿਆ ਤੂੰ ਵੀ ਘੁੰਮ ਜਾ, ਮੁਫ਼ਤੀ ਚੌਧਰ ਦੇ ਵਿਚ ਗੁੰਮ ਜਾ,
ਤੇਰਾ ਵੀ ਨਾ ਬੁਰਾ ਮਨਾਉਣਾ, ਆਪਣਾ ਹੀ ਨੁਕਸਾਨ ਕਰਾਉਣਾ,
ਮੁਫ਼ਤ ਦੀ ਝੌਂਸ ਜਮਾ ਲੈ ਤੂੰ ਵੀ, ਆਪਣੀ ਕਾਰ ਕਿਸੇ ਵਿਚ ਠੋਕ,
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਆਟੋ ਵਾਲਿਆ! ਘੱਟ ਨੀਂ ਕਰਨੀ, ਗ਼ਲਤੀ ਕਰ ਦੂਜੇ ਸਿਰ ਮੜ•ਨੀ,
ਨੁਕਸਾਨ ਕਿਸੇ ਦਾ ਹੋ ਜਾਏ ਭਾਵੇਂ, ਪਰ ਆਪਣੀ ਮਨਮਰਜ਼ੀ ਕਰਨੀ,
ਆਪਣੀ ਬੱਕਰੀ ਕੋਠੇ ਚਾੜ•ਲੈ, ਆਪਣਾ ਪੂਰਾ ਕਰ ਲੈਅ ਸ਼ੌਕ,
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਨੇਤਾਵਾਂ ਨੂੰ ਕੁਝ ਨਾ ਕਹਿÎੰਦੇ, ਉਹ ਵੀ ਚੌਧਰ ਨਸ਼ੇ 'ਚ ਰਹਿੰਦੇ,
ਗੌਂਅ ਕੱਢਣ ਲਈ ਸੇਵਕ ਬਣਦੇ, ਮੁੜ ਕੇ ਜੋ ਮਾਲਕ ਬਣ ਬਹਿੰਦੇ,
ਜਿਸ ਥਾਲੀ ਵਿਚ ਇਹ ਨੇ ਖਾਂਦੇ, ਓਸੇ ਦੇ ਵਿਚ ਮਾਰਨ ਮੋਕ।
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਚੌਧਰ ਨੇ ਕਦੇ ਨਾ ਮਰਨਾ, ਮੱਲੀ-ਮੱਲੀ ਦੂਜਿਆਂ ਨਾਲ ਲੜਨਾ,
ਸੱਚ ਨੂੰ ਭੁੱਲ ਕੇ ਬਣਕੇ ਕੁੱਤੇ, ਸ਼ਰੀਫ਼ ਲੋਕਾਂ ਦੀ ਲੱਤ ਨੂੰ ਫੜ•ਨਾ,
ਫੋਕੇ ਮਾਣ ਚੌਧਰ ਵਿਚ ਜਿਸ ਨੇ, ਹਰ ਦਮ ਲਾਈ ਰੱਖਣੀ ਝੋਕ।
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਸਾਇਕਲ ਵਾਲਿਆ! ਤੇਰਾ ਰੱਬ ਰਾਖ਼ਾ, ਆਪਣੇ ਪਾਉਂਦੇ ਰਹੇ ਭੁਜਾਕਾ,
ਰਹਿÎੰਦਾ ਰਿਹਾ ਤੂੰ ਰੱਬ ਰਜਾ ਵਿਚ, ਕੁਝ ਨਾ ਬੋਲਿਆ ਰੱਖਿਆ ਝਾਕਾ,
ਲੱਗਾ ਰਿਹਾ ਤੂੰ ਵਿਕਰੀ ਉੱਤੇ, ਵਿਕਦਾ ਰਿਹਾ ਤੂੰ ਭਾਅ ਦੇ ਥੋਕ।
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਫ਼ੁਕਰਿਆਂ ਨੂੰ ਵਡਿਆਉਂਦੀ ਦੁਨੀਆ, ਪਰ ਸਰੀਫ਼ਾਂ ਨੂੰ ਸਤਾਉਂਦੀ ਦੁਨੀਆਂ,
ਗੁਰੂ-ਪੀਰਾਂ ਦਾ ਮਜ਼ਾਕ ਉਡਾਉਂਦੀ, ਲੁੱਚੇ ਪੀਰ ਬਣਾਉਂਦੀ ਦੁਨੀਆਂ,
ਧਾਲੀਵਾਲੀਆ ਗੁਰ ਕੋਈ ਸਿੱਖ ਲੈ, ਇਹੋ ਜਿਹਾ ਕੋਈ ਗਾ ਲੈਅ ਫੋਕ।
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..

ਪਰਸ਼ੋਤਮ ਨੇ ਤਾਂ ਧਰਮ ਕਮਾਉਂਣਾ, ਸਰੋਏ ਨੇ ਸੱਚ ਆਪ ਸੁਣਾਉਂਣਾ,
ਕਲਿਯੁੱਗੀ ਲੋਕਾਂ ਨੂੰ ਉਹ ਚੁੱਭਿਆ, ਫਿਰ ਵੀ ਉਸਨੇ ਘਾਹ ਨਾ ਪਾਉਂਣਾ,
ਜਿਹਨਾਂ ਦੇ ਤਾਂਈਂ ਸੱਚ ਹੈ ਚੁੱਭਦਾ, ਉਹੀ ਚੁੰਬੜਦੇ ਵਾਂਗਰ ਜੋਕ।
ਤੂੰ ਵੀ ਨਸ਼ੇ ਦੀ ਲੋਰ 'ਚ ਆ ਜਾ, ਕੁਝ ਨਾ ਕਹਿਣਗੇ ਤੈਨੂੰ ਲੋਕ..
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

Related News