ਹਿੰਮਤ ਦਿਲ ਅੰਦਰ

Friday, Mar 23, 2018 - 03:46 PM (IST)

ਹਿੰਮਤ ਦਿਲ ਅੰਦਰ

ਹਿੰਮਤ ਦਿਲ ਅੰਦਰ
ਖੂਨ ਲਲਕਾਰਿਆ ਬਾਲਣ ਬਾਲ ਰਿਹਾ
ਇੱਕ ਇੱਕ ਪੰਨਾ ਪੜ੍ਹ ਕੇ
ਹੱਥ ਦੂਜਾ ਪੰਨਾ ਮੋੜ ਰਿਹਾ
ਸ਼ਾਇਦ ਇਹ ਵਖਤ ਨੇ
ਮੇਰਾ ਦਿਲ ਤੋੜ ਕਹਿ ਰਿਹਾ
ਇਹ ਕਿਤਾਬ ਦਾ ਮੜਿਆ ਪੰਨਾਂ
ਬਾਕੀ ਅਧੂਰਾ ਸੰਘਰਸ਼ ਰਹਿ ਗਿਆ
ਇਹ ਜੰਜੀਰਾਂ ਲੋਹੇ ਦੀਆਂ
ਨਾਲ ਇਹਨਾਂ ਜਕੜ ਕੇ
ਕਰਮਚਾਰੀ ਲਿਜਾਣ ਲਈ ਕਹਿ ਰਹੇ
ਹੱਥ ਭਗਤ ਸਿੰਘ ਦੇ ਕਿਤਾਬ
ਦੇਖ ਲੈਨਿਨ ਕਿਤਾਬ ਪੜਦਿਆ
ਦਿਸ਼ ਰੋਣੇ ਜਿਹਾ ਬਣ ਰਹਿ ਗਿਆ
ਇਹ ਕਿਤਾਬ ਦਾ ਮੁੜਿਆ ਪੰਨਾਂ
ਬਾਕੀ ਅਧੂਰਾ ਸੰਘਰਸ਼ ਰਹਿ ਗਿਆ
- ਜਮਨਾ ਸਿੰਘ ਗੋਬਿੰਦਗੜ੍ਹੀਆਂ
- ਸੰਪਰਕ :8280-73122


Related News