ਕੋਰੋਨਾ ਨੂੰ ਹਰਾ ਚਰਚਾ ਦਾ ਵਿਸ਼ਾ ਬਣਿਆ ਏਸ਼ੀਆ ਦਾ ਸਭ‌ ਤੋਂ ਵੱਡਾ ਝੁੱਗੀ-ਝੌਂਪੜੀ ਵਾਲਾ ਧਾਰਾਵੀ ਇਲਾਕਾ (ਵੀਡੀਓ)

07/09/2020 12:42:04 PM

ਜਲੰਧਰ (ਬਿਊਰੋ) - ਪਿਛਲੇ 48 ਘੰਟਿਆਂ ’ਚ ਮੁੰਬਈ ਦੇ ਧਾਰਾਵੀ ਵਿੱਚ ਕੋਰੋਨਾ ਵਾਇਰਸ ਦਾ 1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ਕਾਰਨ ਧਾਰਾਵੀ ਮਾਡਲ ਚਰਚਾ ਦਾ ਵਿਸ਼ਾ ਬਣ ਗਿਆ ਹੈ।ਏਸ਼ੀਆ ਦਾ ਸਭ ਤੋਂ ਵੱਡਾ ਝੁੱਗੀ ਝੌਂਪੜੀ ਵਾਲਾ ਖੇਤਰ‌ ਹੈ, ਮੁੰਬਈ ਦਾ ਧਾਰਾਵੀ। ਜੋ ਇਕੱਲੇ ਜਾਂ ਬਹੁ-ਮੰਜ਼ਿਲਾ ਮਕਾਨਾਂ ਵਾਲੀ ਤੰਗ ਲੇਨ 'ਚ ਕੁੱਲ 613 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। 

ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵਿਚ ਕੋਰੋਨਾ ਵਾਇਰਸ ਨੇ ਮੁੰਬਈ ਵਿੱਚ ਦਸਤਕ ਦਿੱਤੀ ਸੀ। ਪਹਿਲੀ ਅਪ੍ਰੈਲ ਨੂੰ ਧਾਰਾਵੀ ਇਲਾਕੇ 'ਚ ਪਹਿਲਾ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ ਸੀ, ਜਿਸ ਦੀ ਮੌਤ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਹ ਕੋਰੋਨਾ ਪਾਜ਼ੇਟਿਵ ਸੀ। 

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਦੁਨੀਆਂ ਦੇ ਸਭ ਤੋਂ ਵਧੇਰੇ ਸੰਘਣੀ ਆਬਾਦੀ ਵਾਲੇ ਇਸ ਖੇਤਰ ਵਿਚ ਪ੍ਰਤੀ ਵਰਗ ਕਿਲੋਮੀਟਰ ਵਿਚ ਲੱਗਭਗ ਸਾਢੇ 3 ਲੱਖ ਦੇ ਕਰੀਬ ਲੋਕ ਰਹਿ ਰਹੇ ਹਨ। ਇਕ ਅਪ੍ਰੈਲ ਨੂੰ ਦਰਜ ਕੀਤੇ ਗਏ ਕੇਸ ਤੋਂ ਬਾਅਦ ਅਪ੍ਰੈਲ ਦੇ ਅੰਤ 18 ਦਿਨਾਂ ’ਚ ਦੁਗਣੀ ਰਫ਼ਤਾਰ ਨਾਲ 491 ਕੋਰੋਨਾ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ।  ਇਸ ਦੌਰਾਨ ਮਈ ਮਹੀਨੇ ਵਿਚ 56 ਤੋਂ ਵੱਧ ਮੌਤਾਂ  ਦੇ ਨਾਲ 1216 ਮਾਮਲੇ ਸਾਹਮਣੇ ਆਏ। ਹਾਲਾਂਕਿ ਜੂਨ ਦੇ ਮਹੀਨੇ ਕਿਸੇ ਦੀ ਵੀ ਮੌਤ ਦਰਜ ਨਹੀਂ ਕੀਤੀ ਗਈ।

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ... 

ਕੁਝ ਮਹੀਨੇ ਪਹਿਲਾਂ ਜਿਹੜਾ ਧਾਰਾਵੀ ਇਲਾਕਾ ਸਭ ਤੋਂ ਵੱਡਾ ਡਰ ਬਣ ਕੇ ਉੱਭਰ ਰਿਹਾ ਸੀ ਉਹ ਅੱਜ ਹਰੇਕ ਜਗ੍ਹਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸਦਾ ਕਾਰਨ ਹੈ 4-Ts Model। ਕੀ ਹੈ ਇਹ ਮਾਡਲ ਆਓ ਉਸ ਦੇ ਲਈ ਸੁਣਦੇ ਹਾਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 


rajwinder kaur

Content Editor

Related News