ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਂਓ ਹੁੰਦਾ...

Thursday, Nov 07, 2019 - 03:53 PM (IST)

ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਂਓ ਹੁੰਦਾ...

ਜਿਹੜਾ ਇਕ ਵਾਰ ਹੁੰਦਾ ਵਾਰ-ਵਾਰ ਨਹੀਂਓ ਹੁੰਦਾ।
ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਂਓ ਹੁੰਦਾ।
ਅੱਜ ਉਥੇ ਕੱਲ ਜੀ ਹੋਰ ਨਾਲ ਲਾਉਣਗੇ ,
ਦੋ ਰੂਹਾਂ ਦੇ ਮੇਲ ਵਿਚ ਜਿਸਮ ਲਿਆਉਣਗੇ ।
ਰੋਲ ਕੇ ਪੱਤ ਮਿੱਟੀ, ਸ਼ਿੰਗਾਰ ਨਹੀਂਓ ਹੁੰਦਾ ।
ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਂਓ ਹੁੰਦਾ।
ਆਪਣੀ ਸਹੇਲੀ ਨੂੰ ਇਹ ਹੱਥ ਤੇ ਨਚਾਉਣ ਗਏ,
ਘਰ ਜਾ ਕੇ ਭੈਣਾਂ ਤੇ ਵੀ ਹੁਕਮ ਜਤਾਉਣਗੇ।
ਅੱਜ ਇਥੇ ਕੱਲ ਉਥੇ ਇਹ ਵਪਾਰ ਨਹੀਂਓ ਹੁੰਦਾ ।
ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਂਓ ਹੁੰਦਾ।
ਰੋਲ ਕੇ ਇਜੱਤ ਓਹਦੀ ਜਸ਼ਨ ਮਨਾਉਣਗੇ,
ਮੁੜ ਓਹਦੇ ਨਾਲ ਕਦੇ ਅੱਖ ਨਾ ਮਿਲਾਉਣ ਗਏ ।
ਟੁੱਟੇ ਹੋਏ ਦਿਲਾਂ ਦਾ ਕੋਈ ਯਾਰ ਨਹੀਂਓ ਹੁੰਦਾ।
ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਂਓ ਹੁੰਦਾ।
ਗੱਲ ਹੈ ਸਿਆਣੀ ਕੁਝ ਸੋਚ ਵਿਚਾਰ ਲੈ ,
ਕਾਮ ਤੇ ਕ੍ਰੋਧ ਛੱਡ ਗਲਤੀ ਸੁਧਾਰ ਲੈ ।
ਮੁੜ ਅਪਨਾਉਣਾ ਮੰਨੂ ਪਾਪ ਨਹੀਂਓ ਹੁੰਦਾ।
ਜਿਸਮਾਂ ਦੇ ਭੁਖੀਆਂ ਨੂੰ ਪਿਆਰ ਨਹੀਓ ਹੁੰਦਾ।

ਮੰਨੂ ਪੁਰੋਵਾਲੀਆ


author

Aarti dhillon

Content Editor

Related News