ਭਾਈ ਘਨੱਈਆ ਜੀ ਦੇ ਵਾਰਿਸ, ਭਾਈ ਰਵੀ ਸਿੰਘ,ਖਾਲਸਾ ਏਡ ਵਾਲੇ

08/31/2019 2:00:34 PM

ਪੰਜਾਬ ਵਿੱਚ ਆਏ ਹੋਏ ਪਾਣੀ ਦੇ ਹੜ੍ਹ ਜੋ ਕੇ ਸਰਕਾਰ ਦੀਆਂ ਲਾਪਰਵਾਹੀਆਂ ਕਾਰਨ ਲੋਕਾਂ ਵਾਸਤੇ ਦੁੱਖ ਦਾ ਕਾਰਨ ਬਣੇ ਹਨ । ਜੇ ਸਰਕਾਰ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਸੁਚੇਤ ਹੁੰਦੀ ਤਾਂ ਇਹ ਕਹਿਰ ਵਾਪਰਣ ਤੋਂ ਬਚ ਸਕਦਾ ਸੀ, ਇਹ ਸਭ ਕੁਝ ਹੋਣ ਦੇ ਬਾਅਦ ਵੀ ਸਰਕਾਰ ਕੁੰਭਕਰਨ ਦੀ ਨੀਂਦ ਸੌਂ ਰਹੀ ਹੈ। ਲੋਕਾਂ ਨੂੰ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਹੈ । ਪਰ ਤੁਸੀਂ ਫ਼ਿਕਰ ਨਾ ਕਰੋ ਕਿਉਂਕਿ ਹਜੇ ਬਾਬੇ ਨਾਨਕ ਜੀ ਦੇ ਦੱਸੇ ਮਾਰਗ ਤੇ ਚੱਲਣ ਵਾਲੇ ਭੈਣ ਭਾਈ ਪੰਜਾਬ ਵਿੱਚ ਆਪਣੇ ਭੈਣ ਭਰਾਵਾਂ ਦੇ ਮਦਦਗਾਰ ਸਿੱਧ ਹੋ ਰਹੇ ਨੇ ਤੇ ,ਬਾਬੇ ਨਾਨਕ, ਦੇ ਚਲਾਏ ਹੋਏ ਵੀਹ ਰੁਪਏ ਦੇ ਲੰਗਰ ਅਤੁੱਟ ਵਰਤਾ ਰਹੇ ਹਨ, ਇੰਨਾਂ ਵਿੱਚ ਮਹਾਨ ਸ਼ਖ਼ਸੀਅਤ ਭਾਈ ਘਨੱਈਆ ਜੀ ਦੇ ਵਾਰਿਸ ਭਾਈ ਰਵੀ ਸਿੰਘ ਬਹੁਤ ਹੀ ਉਸਾਰੂ ਸੋਚ ਦੇ ਮਾਲਕ ਜੋ ,ਖਾਲਸਾ ਏਡ ,ਨਾਮ ਦੀ ਸੰਸਥਾ ਜਾਤ ਪਾਤ ਤੇ ਮਜ਼ਬਾਂ ਤੋਂ ਉੱਪਰ ਉੱਠ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਭਾਈ ਰਵੀ ਸਿੰਘ ਜੀ ਨੇ ਸਿੱਧ ਕਰਕੇ ਵਿਖਾ ਦਿੱਤਾ ਹੈ ਕੇ ਸਿੱਖ ਸਰਦਾਰਾਂ ਨੇ ਹਜੇ ਤੱਕ ਆਪਣੇ ਗੁਰੂਆਂ ਦੇ ਵਚਨ ਤੇ ਪਹਿਰਾ ਦੇ ਰਹੇ ਆ, ਜਿੱਥੇ ਪੰਜਾਬ ਵਿੱਚ ਪਾਣੀ ਦੀ ਮਾਰ ਨੇ ਬਹੁਤ ਸਾਰੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਉਨ੍ਹਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਸਭ ਨਾਲ ਵਿਚਰ ਰਹੇ ਹਨ ਭਾਈ ਸਾਬ ਦੇ ਇਸ ਉਪਰਾਲੇ ਨੇ ਸਿੱਖ ਕੌਮ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਹੈ ਭਾਵ ਸਾਰੇ ਸਿੱਖ ਭਰਾਵਾਂ ਨੂੰ ਪਿਆਰ ਦੇ ਕਲਾਵੇ ਵਿੱਚ ਲੈ ਲਿਆ ਹੈ, ਭਾਈ ਰਵੀ ਸਿੰਘ ਜੀ ਜਿੱਥੇ ਪੰਜਾਬ ਤੇ ਹੋਰ ਖੇਤਰਾਂ ਵਾਸਤੇ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ, ਉੱਥੇ ਮਾੜੀ ਨੀਤੀ ਦੇ ਕਈ ਲੋਕ ਭਾਈ ਰਵੀ ਸਿੰਘ ਜੀ ਬਾਰੇ ਵਿੱਚ ਉਲਟ ਪੁਲਟ ਗੱਲਾਂ ਕਰ ਰਹੇ ਹਨ ,ਸੋ ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕੇ ਜੇ ਤੁਸੀਂ ਆਪ ਕੋਈ ਚੰਗਾ ਕੰਮ ਲੋਕਾਂ ਲਈ ਨਹੀਂ ਕਰ ਸਕਦੇ ਹੋ ਤਾਂ ਕਿਸੇ ਚੰਗੇ ਕੰਮ ਕਰਨ ਵਾਲਿਆਂ ਦੇ ਰਾਹ ਦੇ ਰੋੜੇ ਨਾ ਬਣੋ,ਤੇ ਚੱਲ ਰਹੇ ਕਾਰਜਾਂ ਨੂੰ
ਏਸੇ ਲੜੀ ਤਹਿਤ ਚੱਲਣ ਦਿਉ। ਸੋ ਆਓ ਸਾਰੇ ਰਲ ਮਿਲ ਕੇ, ਖਾਲਸਾ ਏਡ, ਦੀ ਸੰਸਥਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਤੇ ਆਪਣੇ ਪੰਜਾਬ ਨੂੰ ਪਹਿਲਾਂ ਵਾਂਗ ਹਰਿਆ ਭਰਿਆ ਕਰ ਸਕੀਏ।

ਸੁਖਚੈਨ ਸਿੰਘ, ਠੱਠੀ ਭਾਈ,(ਯੂ.ਏ.ਈ)
00971527632924


Aarti dhillon

Content Editor

Related News