ਆਰਟ ਗੈਲਰੀ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼

Friday, Mar 16, 2018 - 02:02 PM (IST)

ਆਰਟ ਗੈਲਰੀ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼

ਤਕਰੀਬਨ 90 ਸਾਲਾਂ ਪੁਰਾਣੀ ਇੰਡੀਅਨ ਅਕੈਡਮੀ ਆਫ ਫਾਇਨ ਆਰਟਸ, ਜੋ ਅੰਮ੍ਰਿਤਸਰ ਖੇਤਰ ਵਿਚ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਸਥਾਪਿਤ ਕੀਤੀ ਗਈ ਸੀ ਅਤੇ ਜਿਸ ਦਾ ਪੰਜਾਬ ਦੇ ਨਾਮਵਰ ਆਰਟਿਸਟਾਂ ਨਾਲ ਸਬੰਧ ਰਿਹਾ ਹੈ ਅਤੇ ਜਿਸ ਵਿਚ ਡਾ. ਰਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਤੋਂਂ ਇਲਾਵਾ ਪ੍ਰਸਿਧ ਨੇਤਾ ਆਉਂਦੇ ਰਹੇ ਹਨ, ਪਿਛਲ ਕੁਝ ਸਾਲਾਂ ਤੋਂ ਇਸ ਬਾਰੇ ਚਲ ਰਹੇ ਵਿਵਾਦ ਕਰਕੇ ਚਰਚਾ ਵਿਚ ਹੈ। ਹੁਣ ਜਦੋਂ ਕਿ 19 ਨਵੰਬਰ ਨੂੰ ਇਸ ਦੀ ਗਵਰਨਿੰਗ ਕੌਂਸਿਲ ਦੀਆਂ ਚੋਣਾਂ ਹੋਣ ਵਾਲੀਆਂ ਹਨ, ਤੋਂ ਪਹਿਲਾਂ ਇਸ ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਇਕ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਸਿਰਫ ਇੱਕ ਹੀ ਧਾਰਾ 4(ਸੀ) ਨੂੰ ਬਦਲਿਆ ਜਾਣਾ ਹੈ। ਜਿਸ ਦੇ ਅਨੁਸਾਰ ਅਹੁਦੇਦਾਰ ਦੋ ਵਾਰੀਆਂ ਤੋਂ ਵਧ ਵਾਰ ਨਹੀਂਂ ਬਣ ਸਕਦੇ। ਭਾਵੇਂ ਕਿ ਚੋਣ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਬਾਦ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ, ਪਰ ਕੁਝ ਨਿੱਜੀ ਹਿਤਾਂ ਲਈ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਆਰਟਿਸਟਾਂ ਦੇ ਮਨੋਬਲ ਨੂੰ ਘਟਾਉਣ ਅਤੇ ਨਿਰਉਤਸ਼ਾਹਿਤ ਕਰਨ ਲਈ ਹੈ। ਇਹੋ ਵਜਾਹ ਹੈ ਕਿ ਆਰਟਿਸਟਾਂ ਨੇ ਆਰਟ ਗੈਲਰੀ ਵਿਚ ਦਿਲਚਸਪੀ ਲੈਣ ਛਡ ਦਿੱਤੀ ਹੈ ਅਤੇ ਚੁਪ-ਚਾਪ ਇਹ ਕਾਰਵਾਈਆਂ ਜਿੰਨਾਂ ਦਾ ਕਲਾ ਨੂੰ ਪ੍ਰਫੂਲਿਤ ਕਰਨ ਲਈ ਕੋਈ ਸਬੰਧ ਨਹੀ ਵੇਖਦੇ ਰਹਿੰਦੇ ਹਨ।
ਡਾ. ਸਰਬਜੀਤ ਸਿੰਘ ਛੀਨਾ
ਮੈਂਬਰ ਗਵਰਨਿੰਗ ਕੌਂਸਿਲ
ਇੰਡੀਅਨ ਅਕੈਡਮੀ ਆਫ ਫਾਈਨ ਆਰਟਸ


Related News