ਏਅਰ ਸਟ੍ਰਾਈਕ ਦੇ ਨਾਮ ਤੇ ਵੋਟਾਂ ਮੰਗਣ ਵਾਲੇ , ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਭੁੱਲੇ

04/17/2019 1:55:50 PM

13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਅਮ੍ਰਿਤਸਰ ਵਿੱਚ ਵਾਪਰੀ ਘਟਨਾ, ਜਿਸ ਵਿੱਚ ਅੰਗਰੇਜਾਂ ਨੇ ਸਾਂਤਮਈ ਢੰਗ ਨਾਲ ਰੋਲਟ ਐਕਟ ਦਾ ਵਿਰੋਧ ਕਰ ਰਹੇ ਹਜ਼ਾਰਾ ਲੋਕਾਂ ਤੇ ਬਿਨਾਂ ਕਿਸੇ ਚੇਤਾਵਨੀ ਦਿਤੇ ਗੋਲੀਆਂ ਚਲਾ ਕੇ 1@@@ ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 12@@ ਦੇ ਕਰੀਬ ਨੂੰ ਬੂਰੀ ਤਰਾਂ ਜ਼ਖਮੀ ਕਰ ਦਿੱਤਾ ਸ਼ੀ, ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅੰਗਰੇਜਾਂ ਨੇ ਤੇ ਸੋਚਿਆ ਸੀ ਕੀ ਭਾਰਤੀ ਲੋਕ ਇਸ ਘਟਨਾ ਤੋਂ ਡਰ ਕੇ ਅਜ਼ਾਦੀ ਦੇ ਅੰਦੋਲਨ ਤੋਂ ਪਿੱਛੇ ਹੱਟ ਜਾਣਗੇ ਪਰ ਇਹ ਘਟਨਾ ਲੋਕਾਂ ਲਈ ਪ੍ਰੇਰਨਾ ਸਰੋਤ ਬਣੀ ਅਤੇ ਆਜ਼ਾਦੀ ਅੰਦੋਲਨ ਪਹਿਲਾਂ ਤੋਂ ਵੀ ਤੇਜ਼ ਹੋ ਗਿਆ ਅਤੇ ਘਟਨਾ ਲਈ ਜਿੰਮੇਵਾਰ ਮਾਇਕਲ ਓਡਵਾਇਰ ਨੂੰ 194@ ਵਿੱਚ ਭਾਰਤ ਦੇ ਮਹਾਨ ਸਪੁੱਤਰ ਸ਼ਹੀਦ ਊਧਮ ਸਿੰਘ ਨੇ ਮਾਰ ਕੇ ਇਸ ਘਟਨਾ ਦਾ ਬਦਲਾ ਵੀ ਲਿਆ। ਇਸ ਘਟਨਾ ਨੇ ਕਈ ਸੁਤੰਤਰਤਾ ਸੈਨਾਨੀ ਪੈਦਾ ਕੀਤੇ ਜਿਨ•ਾਂ ਦੇ ਸਦਕਾ ਭਾਰਤ 1947 ਵਿੱਚ ਆਜ਼ਾਦ ਹੋਇਆ। ਭਾਰਤ ਸਰਕਾਰ ਨੇ 1951 ਵਿੱਚ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਰੀ ਸਮਾਰਕ ਦਾ ਉਸਾਰਨ ਕੀਤਾ ਅਤੇ ਜਲਿਆਵਾਲਾ ਬਾਗ ਰਾਸ਼ਟਰੀ ਟਰਸਟ ਬਣਾਇਆ ਜਿਸ ਦਾ ਚੇਅਰਮੈਨ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ । ਇਹ ਟਰਸਟ ਜਲਿਆਂਵਾਲਾ ਬਾਗ ਅਤੇ ਘਟਨਾ ਨਾਲ ਜੁੜੀਆਂ ਯਾਦਾਂ ਦੀ ਦੇਖਭਾਲ ਕਰਦਾ ਹੈ।
ਇਸ ਸਾਲ ਜਲਿਆਂਵਾਲੇ ਬਾਗ ਦੀ ਘਟਨਾ ਦਾ ਸ਼ਤਾਵਦੀ ਵਰ•ਾ ਹੈ ਅਤੇ ਨਵੀਂ ਪੀੜੀ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੌੜਨ ਲਈ ਸ਼ਤਾਵਦੀ ਵਰ•ੇ ਤੇ  ਭਾਰਤ ਸਰਕਾਰ ਜਾਂ ਜਲਿਆਵਾਲਾ ਬਾਗ ਰਾਸ਼ਟਰੀ ਟਰਸਟ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਹੋਣਾ ਚਾਹੀਦਾ ਸੀ ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਆਪਸੀ ਵਿਰੋਧ ਭੁੱਲਾ ਕੇ ਵੱਧ-ਚੜ ਕੇ ਹਿੱਸਾ ਲੈਣਾ ਚਾਹੀਦਾ ਸੀ। ਪਰ ਅਫਸੋਸ਼ ਹੈ ਕਿ ਸ਼ਹੀਦੀ ਸਮਾਰਕ ਦੀ ਦੇਖ-ਰੇਖ ਲਈ ਬਣੇ ਰਾਸ਼ਟਰੀ ਟਰਸਟ ਦੇ ਚੇਅਰਮੈਨ ਨੇ ਵੀ ਇਸ ਦਿਨ ਸਮਾਰਕ ਤੇ ਆ ਕੇ ਸ਼ਹੀਦਾਂ ਨੂੰ ਸਰਧਾਂਜਲੀ ਦੇਣਾ ਮੁਨਾਸਿਬ ਨਹੀ ਸਮਝਿਆ ਅਤੇ ਸਿਰਫ ਟਵਿਟਰ ਤੇ ਸਰਧਾਂਜਲੀ ਦੇ ਕੇ ਉਹਨਾਂ ਨੇ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਤਾਮਿਲਨਾਡੂ ਅਤੇ ਕਰਨਾਟਕ ਦੇ ਦੌਰੇ ਤੇ ਜਾਣਾ ਜ਼ਿਆਦਾ ਮੁਨਾਸਿਬ ਸਮਝਿਆ। ਜਦੋਂ ਚੋਣ ਕਮਿਸ਼ਨ ਨੇ ਸਾਰੇ ਮੰਤਰੀਆ ਅਤੇ ਨੇਤਾਵਾਂ ਨੂੰ ਸਮਾਰਕ ਤੇ ਜਾ ਕੇ ਸਰਧਾਂਜਲੀ ਦੇਣ ਦੀ ਆਗਿਆ ਦੇ ਦਿੱਤੀ ਸੀ ਤਾਂ ਫਿਰ ਕਿਉਂ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਪ੍ਰਧਾਨ ਮੰਤਰੀ ਨੇ ਸਮਾਰਕ ਤੇ ਜਾਣਾ ਉਚਿਤ ਨਹੀਂ ਸਮਝਿਆ। ਕਿੰਨਾ ਚੰਗਾ ਹੁੰਦਾ ਕਿ ਪ੍ਰਧਾਨ ਮੰਤਰੀ ਜੀ ਸਵੇਰੇ ਸਮਾਰਕ ਤੇ ਆ ਕੇ ਸ਼ਹੀਦਾਂ ਨੂੰ ਸਰਧਾਂਜਲੀ  ਦਿੰਦੇ। ਜੇਕਰ ਉਹਨਾਂ ਲਈ ਪਾਰਟੀ ਦੇ ਚੋਣ ਪ੍ਰਚਾਰ ਤੇ ਜਾਣਾ ਬਹੁਤ ਹੀ ਜਰੂਰੀ ਸੀ ਤਾਂ ਉਥੇ ਸ਼ਰਧਾਂਜਲੀ ਸਮਾਰੋਹ ਦੇ ਬਾਅਦ ਵੀ ਤਾਂ ਜਾਇਆ ਜਾ ਸਕਦਾ ਸੀ। ਕੀ ਪ੍ਰਧਾਨ ਮੰਤਰੀ ਜੀ ਲਈ ਪਾਰਟੀ ਦਾ ਚੋਣ ਪ੍ਰਚਾਰ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਤੋਂ ਉਪਰ ਹੈ? ਇਸ ਸਵਾਲ ਦਾ ਜਬਾਬ ਤਾਂ ਉਹਨਾਂ ਨੂੰ ਦੇਣਾ ਹੀ ਪਵੇਗਾ।
ਕਿੰਨਾ ਵਧੀਆਂ ਹੁੰਦਾ ਕਿ ਸਾਰੀਆਂ ਪਾਰਟੀਆਂ ਦੇ ਆਗੂ ਇਕ ਦਿਨ ਲਈ ਚੋਣ ਪ੍ਰਚਾਰ ਬੰਦ ਕਰਕੇ ਮਿਲ ਕੇ ਸਮਾਰੋਹ ਵਿੱਚ ਸ਼ਾਮਿਲ ਹੁੰਦੇ ਜਿਸ ਨਾਲ ਲੋਕਾਂ ਵਿੱਚ ਇਹ ਸੁਨੇਹਾ ਜਾਂਦਾ ਕਿ ਭਾਰਤ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਅਜ਼ਾਦੀ ਲਈ ਸ਼ਹੀਦ ਹੋਏ ਆਪਣੇ ਸੂਰਮਿਆਂ ਦਾ ਸਤਿਕਾਰ ਕਰਦੀਆਂ ਹਨ ਅਤੇ ਦੇਸ਼ ਪ੍ਰੇਮ ਅਤੇ ਰਾਸ਼ਟਰਵਾਦ ਦੇ ਮੁੱਦੇ ਤੇ ਇਕ ਹਨ। ਇਸ ਦਾ ਅਸਰ ਨੋਜਵਾਨ ਪੀੜੀ ਤੇ ਵੀ ਪੈਂਦਾ ਅਤੇ ਉਹਨਾਂ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ। ਪਰ ਅਫਸੋਸ ਹੈ ਕਿ ਸਾਡੇ ਨੇਤਾਵਾਂ ਨੂੰ ਦੇਸ਼ ਹਿੱਤ ਤੋਂ ਪਾਰਟੀ ਹਿੱਤ ਜ਼ਿਆਦਾ ਪਿਆਰਾ ਹੈ। ਸਾਡੇ ਦੇਸ਼ ਦੇ ਨੇਤਾ ਪੁਲਵਾਮਾਂ ਦੇ ਸ਼ਹੀਦਾਂ ਅਤੇ ਏਅਰ ਸਟ੍ਰਾਈਕ ਦੇ ਨਾਮ ਤੇ ਤਾਂ ਵੋਟਾਂ ਮੰਗ ਸਕਦੇ ਹਨ ਪਰ ਜਿਨ•ਾ ਸ਼ਹੀਦਾਂ ਨੇ ਆਪਣੀ ਜਾਣ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਉਹਨਾਂ ਨੂੰ ਯਾਦ ਕਰਨ ਲਈ ਸਮਾਂ ਨਹੀ ਕੱਢ ਸਕਦੇ। ਅੱਜ ਅਸੀਂ ਅਜ਼ਾਦ ਫਿਜਾ ਵਿੱਚ ਸਾਹ ਲੈ ਰਹੇ ਹਾਂ ਅਤੇ ਆਪਣੀ ਗੱਲ ਕਹਿਣ ਦਾ ਹੱਕ ਜਤਾਉਂਦੇ ਹਾਂ ਪਰ ਜਿਨ•ਾ ਲੋਕਾਂ ਨੇ ਇਹ ਹੱਕ ਦਿਵਾਇਆਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੋਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹੀ ਕੌਂਮਾਂ ਜਿੰਦਾ ਰਹਿੰਦੀਆਂ ਹਨ।

ਤਰਸੇਮ ਸਿੰਘ
ਮਾਡਲ ਟਾਊਨ ਮੁਕੇਰੀਆਂ
ਹੁਸ਼ਿਆਰਪੁਰ
9464730770

                                    


Aarti dhillon

Content Editor

Related News