ਤਾਮਿਲਨਾਡੂ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਪੀ.ਏ.ਯੂ. ਦਾ ਦੌਰਾ

10/15/2018 3:29:53 PM

ਤਾਮਿਲਨਾਡੂ ਦੀ ਰਾਜ ਖੇਤੀ ਯੂਨੀਵਰਸਿਟੀ ਅਤੇ ਖੋਜ ਸੰਸਥਾਨ ਦੇ 128 ਵਿਦਿਆਰਥੀਆਂ ਨੇ ਅੰਡਰ ਗ੍ਰੈਜੂਏਟ ਕੋਰਸ ਪਾਠਕ੍ਰਮ ਤਹਿਤ ਪੀਏਯੂ ਦਾ ਦੌਰਾ ਕੀਤਾ। ਵਿਦਿਆਰਥੀਆਂ ਦਾ ਇਹ ਦੌਰਾ ਪੀਏਯੂ ਦੀ ਕਾਰਜਸ਼ੈਲੀ ਅਤੇ ਖੇਤੀ ਵਿਕਾਸ ਦੇ ਤਰੀਕਿਆਂ ਨਾਲ ਵਾਕਫੀ ਲਈ ਕੀਤਾ ਗਿਆ। ਨਿਰਦੇਸ਼ਕ ਪਸਾਰ ਸਿੱਖਿਆ ਦੇ ਕੇਂਦਰ ਵਿਚ ਉਹਨਾਂ ਨੂੰ ਸੰਖੇਪ ਵਿਚ ਖੇਤੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ। ਪਲਾਂਟ ਕਲੀਨਿਕ ਦੇ ਇੰਚਾਰਜ਼ ਡਾ.ਐੱਸ ਕੇ ਥਿੰਦ ਅਤੇ ਸਹਾਇਕ ਫਸਲ ਰੋਗ ਵਿਗਿਆਨੀ ਡਾ. ਸਿਮਰਜੀਤ ਕੌਰ ਨੇ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਕਿਸਾਨਾਂ ਦੇ ਪੋਰਟਲ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਵਿਦਿਆਰਥੀਆਂ ਦੇ ਇਸ ਗੁਰੱਪ ਨੇ ਸੰਚਾਰ ਕੇਂਦਰ ਦਾ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੀਆਂ ਵੱਖ-ਵੱਖ ਖੇਤੀ ਪ੍ਰਕਾਸ਼ਨਾਵਾਂ ਅਤੇ ਸੰਚਾਰ ਕੇਂਦਰ ਦੇ ਕੰਮ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਹਾਸਲ ਕੀਤੀ। ਤਾਮਿਲਨਾਡੂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਮੁਖੀ ਡਾ.ਪੀ.ਪੀ ਮੁਰੂਗਨ ਨੇ ਪੀ.ਏ.ਯੂ. ਦੀਆਂ ਸੰਚਾਰ ਅਤੇ ਪਸਾਰ ਵਿਧੀਆਂ ਦੀ ਪ੍ਰਸੰਸ਼ਾ ਕੀਤੀ ਅਤੇ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰੰਗ ਵਰਗੇ ਪੱਤਰਾਂ ਨੂੰ ਕਿਸਾਨੀ ਤਕਨੀਕ ਦੇ ਸੰਚਾਰ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਕਿਹਾ। ਉਸ ਤੋਂ ਬਾਅਦ ਗਰੁੱਪ ਨੇ ਸਿਫਟ ਦਾ ਦੌਰਾ ਵੀ ਕੀਤਾ।


Related News