ਖੇਤੀਬਾੜੀ ਮਹਿਕਮੇ ਦੀ ਮਿਲੀਭੁਗਤ ਨਾਲ ਵਿਕਦੇ ਨੇ ਅਣਅਧਿਕਾਰਤ ਬੀਜ ਤੇ ਦਵਾਈਆਂ: ਬੁਜਰਕ
Saturday, Jun 06, 2020 - 02:35 PM (IST)
ਬ੍ਰਿਸ ਭਾਨ ਬੁਜਰਕ
ਪੰਜਾਬ ਵਿੱਚ ਨਕਲੀ ਬੀਜਾਂ ਦੀ ਵਿਕਰੀ ਦਾ ਮਾਮਲਾ ਦਿਨ-ਬ-ਦਿਨ ਭਖਦਾ ਹੀ ਜਾ ਰਿਹਾ ਹੈ। ਕਈ ਸ਼ਹਿਰਾਂ ਅੰਦਰ ਬੀਜ ਵੇਚਣ ਵਾਲੀਆਂ ਫ਼ਰਮਾਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਰ ਅਣਅਧਿਕਾਰਤ ਬੀਜਾਂ ਅਤੇ ਦਵਾਈਆਂ ਦੀ ਵਿਕਰੀ ਖ਼ੇਤੀਬਾੜੀ ਮਹਿਕਮੇ ਦੇ ਕੁਝ ਅਫ਼ਸਰਾਂ ਦੀ ਕਥਿਤ ਮਿਲੀ ਭੁਗਤ ਨਾਲ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਰ.ਟੀ.ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਨਕਲੀ ਬੀਜ ਵੇਚਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਗੋਂ ਹਰ ਸਾਲ ਹੀ ਕਣਕ, ਝੋਨੇ ਅਤੇ ਨਰਮੇ ਦਾ ਅਣ ਅਧਿਕਾਰਤ ਬੀਜ ਕੁਝ ਫ਼ਰਮਾਂ ਵੱਲੋਂ ਵੇਚਿਆ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਵੱਲੋਂ ਕੀਤੀ ਗਈ ਛੇ ਮਹੀਨੇ ਦੀ ਮਿਹਨਤ ਮਿੱਟੀ 'ਚ ਮਿਲ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - #saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ
ਜੇਕਰ ਕਿਸੇ ਕਿਸਾਨ ਨੂੰ ਫ਼ਸਲ ਦਾ ਅਸਲੀ ਬੀਜ ਮਿਲ ਵੀ ਗਿਆ ਤਾਂ ਅਣ ਅਧਿਕਾਰਤ ਕੀੜੇਮਾਰ ਦਵਾਈ ਉਸ ਦਾ ਨੁਕਸਾਨ ਕਰ ਦਿੰਦੀ ਹੈ। ਡੀਲਰ ਆਪਣੇ ਬਚਾਅ ਕਰਨ ਲਈ ਮੌਸਮ 'ਤੇ ਗੱਲ ਛੱਡ ਦਿੰਦੇ ਹਨ ਕਿ ਮੌਸਮ ਕਾਰਨ ਫ਼ਸਲ ਖ਼ਰਾਬ ਹੋਈ ਹੈ। ਜਦੋ ਕਿ ਫ਼ਸਲ ਦੇ ਖ਼ਰਾਬ ਹੋਣ ਦਾ ਅਸਲ ਕਾਰਨ ਮਾੜਾ ਬੀਜ ਅਤੇ ਕੀੜੇਮਾਰ ਦਵਾਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਖ਼ੇਤੀਬਾੜੀ ਅਫ਼ਸਰ ਪਟਿਆਲਾ ਕੋਲੋਂ ਅਣ ਅਧਿਕਾਰਤ ਬੀਜ ਤੇ ਕੀੜੇ ਮਾਰ ਦਵਾਈਆਂ ਵੇਚਣ ਵਾਲੀਆਂ ਪਾਤੜਾਂ-ਸਮਾਣਾ ਦੀਆਂ ਫ਼ਰਮਾਂ ਸਬੰਧੀ ਸੂਚਨਾ ਐਕਟ ਤਹਿਤ ਜਾਣਕਾਰੀ ਮੰਗੀ ਗਈ ਸੀ। ਵਿਭਾਗ ਵੱਲੋਂ ਗੋਲ-ਮੋਲ ਜਵਾਬ ਦੇਣ ਕਾਰਨ ਮਾਮਲਾ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਭੇਜਿਆ ਗਿਆ ਹੈ।
ਪੜ੍ਹੋ ਇਹ ਵੀ ਖਬਰ - ਸਕੂਲੀ ਸਿੱਖਿਆ ਨੂੰ ਮੁੜ ਤੋਂ ਲੀਹੇ ਪਾਉਣ ਦੀ ਤਿਆਰੀ ਜਾਣੋ ਕਿਵੇਂ ਕਰੀਏ ?
ਬੁਜਰਕ ਨੇ ਕਿਹਾ ਕਿ ਨਕਲੀ ਬੀਜ ਅਤੇ ਦਵਾਈਆਂ ਵੇਚਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਖੇਤੀਬਾੜੀ ਮਹਿਕਮੇ ਦੇ ਜਿਹੜੇ ਵੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਇਹ ਗੋਰਖ਼ਧੰਦਾ ਚੱਲ ਰਿਹਾ ਹੈ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖਬਰ - ਮੈਡੀਕਲ ਕਾਲਜਾਂ ’ਚ ਅਚਾਨਕ ਵਧਾਈਆਂ ਗਈਆਂ ਫ਼ੀਸਾਂ ਦੀ ਜਾਣੋ ਅਸਲ ਹਕੀਕਤ
ਪੜ੍ਹੋ ਇਹ ਵੀ ਖਬਰ - ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ