ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮੰਤੀ ਲਈ ਦਾਖਲ ਕੁੱਲ 456 ਨਾਮਜ਼ਦਗੀਆਂ ''ਚੋਂ 453 ਪ੍ਰਵਾਨ

09/12/2018 1:36:54 PM

ਮਾਨਸਾ, (ਜੱਸਲ)—19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਦਾਖਲ ਕੁੱਲ 456 ਨਾਮਜ਼ਦਗੀਆਂ 'ਚੋਂ 453 ਨੂੰ ਪ੍ਰਵਾਨ ਕਰਦੇ ਹੋਏ 3 ਨਾਮਜ਼ਦਗੀਆਂ ਨੂੰ ਰੱਦ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਜ਼ਿਲਾ ਚੋਣਕਾਰ ਅਫ਼ਸਰ ਗੁਰਮੀਤ ਸਿੱਧੂ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਕੋਈ ਨਹੀਂ , ਤੀਜੇ ਅਤੇ ਚੌਥੇ ਦਿਨ ਦਾਖ਼ਲ ਨਾਮਜ਼ਦਗੀ ਪੱਤਰਾਂ 'ਚ ਤਰੁਟੀਆਂ ਵਾਲੇ ਅਤੇ ਦੇਰੀ ਨਾਲ ਆਏ ਪੱਤਰ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਦੀਆਂ 66 ਨਾਮਜ਼ਦਗੀਆਂ 'ਚੋਂ 1 ਰੱਦ ਤੇ 65 ਪ੍ਰਵਾਨ, ਪੰਚਾਇਤ ਸੰਮਤੀ ਦੀਆਂ 390 ਨਾਮਜ਼ਦਗੀਆਂ 'ਚੋਂ 2 ਰੱਦ ਕਰਦੇ ਹੋਏ 388 ਪ੍ਰਵਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਝੁਨੀਰ ਦੀਆਂ 79 'ਚੋਂ 2 ਰੱਦ 77 ਪ੍ਰਵਾਨ, ਸਰਦੂਲਗੜ੍ਹ ਦੀਆਂ 65, ਬੁਢਲਾਡਾ ਦੀਆਂ 111, ਭੀਖੀ ਦੀਆਂ 63 ਅਤੇ ਮਾਨਸਾ ਦੀਆਂ 72 'ਚੋਂ ਕੋਈ ਵੀ ਨਾਮਜ਼ਦਗੀ ਰੱਦ ਨਹੀਂ ਕੀਤੀ ਗਈ। ਇਸ ਤਰ੍ਹਾਂ ਕੁੱਲ 456 ਨਾਮਜ਼ਦਗੀਆਂ 'ਚੋਂ 3 ਨਾਮਜ਼ਦਗੀਆਂ ਰੱਦ ਕਰ ਕੇ 453 ਨਾਮਜ਼ਦਗੀਆਂ ਪ੍ਰਵਾਨ ਕਰ ਲਈਆਂ ਗਈਆਂ ਹਨ।


Related News