ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਧਾਰਮਿਕ ਸਮਾਗਮ ਦੌਰਾਨ ਨੌਜਵਾਨ ਨੂੰ ਮਾਰੀ ਗੋਲ਼ੀ

Wednesday, May 18, 2022 - 06:19 PM (IST)

ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਧਾਰਮਿਕ ਸਮਾਗਮ ਦੌਰਾਨ ਨੌਜਵਾਨ ਨੂੰ ਮਾਰੀ ਗੋਲ਼ੀ

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਨੇੜਲੇ ਪਿੰਡ ਸ਼ੰਕਰਪੁਰ ਵਿਚ ਬੀਤੀ ਰਾਤ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲ਼ੀ ਰਾਤ ਲਗਭਗ 8:30 ਵਜੇ ਉਸ ਸਮੇਂ ਚੱਲੀ ਜਦੋਂ ਪਿੰਡ ਵਿਚ ਇਕ ਧਾਰਮਿਕ ਸਮਾਰੋਹ ਚੱਲ ਰਿਹਾ ਸੀ। ਗੋਲ਼ੀ ਪਿੰਡ ਮੋਹੱਬਤਪੁਰ ਦੇ 22 ਸਾਲਾ ਨੌਜਵਾਨ ਜਗਮੀਤ ਸਿੰਘ ਦੇ ਪੱਟ ਵਿਚ ਲੱਗੀ। ਇਸ ਮੌਕੇ ਚੱਲ ਰਹੇ ਸਮਾਗਮ ਵਿਚ ਘਨੌਰ ਦੇ ਐੱਮ. ਐਲ. ਏ. ਗੁਰਲਾਲ ਸਿੰਘ ਹਾਜ਼ਰ ਸਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਜਗਮੀਤ ਨੂੰ ਤੁਰੰਤ ਵਿਧਾਇਕ ਦੀ ਗੱਡੀ ਵਿਚ ਪਟਿਆਲਾ ਦੇ ਇਕ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਸੁਜਾਨਪੁਰ ’ਚ ਤਾਰ-ਤਾਰ ਹੋਇਆ ਪਵਿੱਤਰ ਰਿਸ਼ਤਾ, ਕਲਯੁਗੀ ਪੁੱਤ ਨੇ ਮਾਂ ਨਾਲ ਟੱਪੀਆਂ ਹੱਦਾਂ

ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਨੌਜਵਾਨ ’ਤੇ ਪਿੰਡ ਮੋਹੱਬਤਪੁਰਾ ਦੇ ਗੋਲਡੀ ਅਤੇ ਪਿੰਡ ਸ਼ੰਕਰਪੁਰ ਦੇ ਅਮਰਜੀਤ ਸਿੰਘ ਨੇ ਆਪਣੇ ਦਰਜਨ ਭਰ ਸਾਥੀਆਂ ਨਾਲ ਉਥੇ ਪਹੁੰਚ ਕੇ ਨੌਜਵਾਨ ਜਗਮੀਤ ਸਿੰਘ ਨੂੰ ਗੋਲ਼ੀ ਮਾਰੀ ਅਤੇ ਫਰਾਰ ਹੋ ਗਏ। ਤਾਜ਼ਾ ਜਾਣਕਾਰੀ ਗੋਲ਼ੀ ਲੱਗਣ ਕਾਰਣ ਜਗਮੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਧਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਵਧੀ ਤਲਖ਼ੀ, ਆਹਮੋ-ਸਾਹਮਣੇ ਹੋਏ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News