ਜ਼ਿਮਨੀ ਚੋਣ ਲਈ ਟਿਕਟ ਦੇਣ ਦੀ ਆਵਾਜ਼ ਬੁਲੰਦ ਕਰ ਰਹੇ ਹਨ ਜਲਾਲਾਬਾਦ ਦੇ ਲੋਕ : ਕਾਕਾ ਕੰਬੋਜ਼

07/24/2019 6:00:43 PM

ਜਲਾਲਾਬਾਦ (ਨਿਖੰਜ, ਜਤਿੰਦਰ) - ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਵਲੋਂ ਜਲਾਲਾਬਾਦ ਹਲਕੇ ਦੀਆਂ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਲਈ ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਤਰ੍ਹਾਂ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਵਲੋਂ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡ ਦੇ ਚੱਕ ਸੁੱਕੜ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਪਿੰਡ ਦੇ ਆਮ ਲੋਕਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਸਮਰਥਕ ਅਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ। ਪਿੰਡ –ਪਿੰਡ ਪੱਧਰ ਅਤੇ ਸ਼ਹਿਰ ਅੰਦਰ ਕਾਕਾ ਕੰਬੋਜ਼ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ 'ਚ ਇਲਾਕੇ ਭਰ ਦੇ ਲੋਕ ਸਾਫ-ਸੁਥਰੀ ਸ਼ਵੀ ਅਤੇ ਸੂਝਵਾਨ ਜੁਝਾਰੂ ਆਗੂ ਅਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਕਾਕਾ ਕੰਬੋਜ਼ ਦੇ ਹੱਕ 'ਚ ਟਿਕਟ ਦੀ ਪੂਰ ਜ਼ੋਰ ਮੰਗ ਕਰ ਰਹੇ ਹਨ। ਪਿੰਡ ਚੱਕ ਸੁੱਕੜ ਵਿਖੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਕਾਕਾ ਕੰਬੋਜ਼ ਨੇ ਦੱਸਿਆ ਕਿ ਜਿਸ ਤਰ੍ਹਾਂ ਇਲਾਕੇ ਭਰ ਦੇ ਲੋਕ ਜਲਾਲਾਬਾਦ ਜ਼ਿਮਨੀ ਚੋਣ ਲਈ ਟਿਕਟ ਦੇਣ ਦੀ ਆਵਾਜ਼ ਪਾਰਟੀ ਹਾਈਕਮਾਨ ਕੋਲੋ ਬੁਲੰਦ ਕਰ ਰਹੇ ਹਨ, ਉਸ ਨੂੰ ਦੇਖ ਕੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪਾਰਟੀ ਹਾਈਕਮਾਨ ਉਨ੍ਹਾਂ ਟਿਕਟ ਦੇ ਕੇ  ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਚੋਣ ਮੈਦਾਨ 'ਚ ਉਤਾਰੇਗੀ। 

ਕਾਕਾ ਕੰਬੋਜ਼ ਨੇ ਕਿਹਾ ਕਿ ਉਸ ਦੇ ਹਰੇਕ ਬਿਰਾਦਰੀ ਦੇ ਲੋਕਾਂ ਨਾਲ ਗੂੜ੍ਹੇ ਸਬੰਧ ਹਨ ਅਤੇ ਹਰੇਕ ਵਰਗ ਦੇ ਦੁੱਖ ਸੁੱਖ 'ਚ ਸ਼ਾਮਲ ਹੁੰਦੇ ਹਨ।  ਮੈਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਹਾਈਕਮਾਨ 'ਤੇ ਪੂਰਨ ਤੌਰ 'ਤੇ ਵਿਸ਼ਵਾਸ਼ ਹੈ ਕਿ ਮੈਨੂੰ ਪਾਰਟੀ ਟਿਕਟ ਦੇਵੇਗੀ ਅਤੇ ਮੈ ਕਾਂਗਰਸੀ ਵਰਕਰਾਂ ਦੇ ਸਹਿਯੋਗ ਨਾਲ ਬਹੁਤ ਵੱਡੀ ਲੀਡ 'ਤੇ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗਾ। ਇਸ ਮੀਟਿੰਗ ਮੌਕੇ ਸ਼ਾਮਲ ਪਿੰਡ ਦੇ ਵਸਨੀਕ ਸੁੰਦਰ ਸਿੰਘ ਸਰਪੰਚ, ਚਿਮਨ ਜੋਸਨ ਸਰਪੰਚ, ਦੇਸ ਰਾਜ ਸਰਪੰਚ, ਅਸ਼ੋਕ ਕੰਬੋਜ਼, ਹੈਪੀ ਕੰਬੋਜ਼, ਰਾਜੂ ਕੰਬੋਜ਼ ਆਦਿ ਹਾਜ਼ਰ ਸਨ।


rajwinder kaur

Content Editor

Related News