ਯੂਥ ਕਾਂਗਰਸ ਦੀਆਂ ਵੋਟਾਂ ਦੌਰਾਨ ਨਾਭਾ ''ਚ ਕੀਤੇ ਗਏ ਪੁਖਤਾ ਇੰਤਜਾਮ

12/06/2019 12:24:24 PM

ਨਾਭਾ (ਰਾਹੁਲ)—ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਨਾਭਾ ਦੇ ਵਰਕਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੂਥ ਨੌਜਵਾਨ ਵੋਟ ਪਾਉਣ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ 'ਚ ਖੜ੍ਹੇ ਦਿਖਾਈ ਦਿੱਤੇ, ਚੋਣਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਕ ਵੋਟਰ ਪੰਜ ਜਗ੍ਹਾ 'ਤੇ ਵੋਟ ਪਾਵੇਗਾ, ਜ਼ਿਲੇ ਦੇ ਪ੍ਰਧਾਨ ਦੀ, ਜ਼ਿਲੇ ਦੇ ਜਨਰਲ ਸੈਕਟਰੀ ਅਤੇ ਅਸੈਂਬਲੀ ਦੇ ਵੋਟਰ 'ਤੇ ਵੋਟ ਪਾਵੇਗਾ। ਨਾਭਾ 'ਚ ਕੁੱਲ ਵੋਟ 3940 ਦੱਸੀਆਂ ਜਾ ਰਹੀਆਂ ਹਨ।

ਇਸ ਮੌਕੇ 'ਤੇ ਜ਼ਿਲਾ ਪ੍ਰਧਾਨ ਦੀ ਚੋਣਾਂ 'ਚ ਖੜ੍ਹੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਲੜਕੇ ਨਿਰਭਿਆ ਸਿੰਘ ਕੰਬੋਜ, ਪੰਜਾਬ ਪ੍ਰਧਾਨ ਦੀ ਉਮੀਦਵਾਰ ਬਣੀ ਖੈਰਾ ਅਤੇ ਜਨਰਲ ਸੈਕੇਟਰੀ ਜ਼ਿਲਾ ਪਟਿਆਲਾ ਤੋਂ ਚੋਣ ਲੜ ਰਹੇ ਯਸ਼ ਭਦਹੋਲ ਨੇ ਕਿਹਾ ਕਿ ਵੋਟਿੰਗ ਬਹੁਤ ਹੀ ਸਾਫ-ਸੁਥਰੇ ਤਰੀਕੇ ਨਾਲ ਹੋ ਰਹੀ ਹੈ।


Shyna

Content Editor

Related News