ਅਕਾਲੀ ਨੇਤਾ ਦੇ ਘਰ ਚੋਰੀ ਦੀ ਹੋਈ ਵੱਡੀ ਵਾਰਦਾਤ ਕਾਰਨ ਇਲਾਕੇ 'ਚ ਦਹਿਸ਼ਤ

Tuesday, Jun 15, 2021 - 11:02 AM (IST)

ਅਕਾਲੀ ਨੇਤਾ ਦੇ ਘਰ ਚੋਰੀ ਦੀ ਹੋਈ ਵੱਡੀ ਵਾਰਦਾਤ ਕਾਰਨ ਇਲਾਕੇ 'ਚ ਦਹਿਸ਼ਤ

ਲੰਬੀ (ਜੁਨੇਜਾ): ਲੰਘੀ ਰਾਤ ਅਣਪਛਾਤੇ ਚੋਰਾਂ ਨੇ ਪਿੰਡ ਤੱਪਾਖੇੜਾ ਵਿਖੇ ਯੂਥ ਅਕਾਲੀ ਆਗੂ ਨੀਟੂ ਤੱਪਾਖੇੜਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਬਾਹਰੋਂ ਬਾਰੀ ਤੋੜ ਕੇ ਘਰ ਅੰਦਰ ਪਿਆ ਕਰੀਬ 35 ਲੱਖ ਦੇ ਕੀਮਤ ਦਾ ਸੋਨਾ ਅਤੇ ਲੱਖ ਰੁਪਏ ਤੋਂ ਵੱਧ ਨਕਦ ਚੋਰੀ ਕਰ ਲਿਆ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

ਜਗਮੀਤ ਸਿੰਘ ਨੀਟੂ  ਪੁੱਤਰ ਜਰਨੈਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਨੇ ਅੱਜ ਚੰਡੀਗੜ੍ਹ ਵਿਚ ਸ਼ਾਮਲ ਹੋਣ ਲਈ ਜਾਣਾ ਸੀ। ਇਸ ਲਈ ਉਹ ਸਵੇਰੇ ਤਿੰਨ ਵਜੇ ਉਠ ਪਏ। ਜਦੋਂ ਨਾਲ ਦੇ ਕਮਰੇ ਵਿਚ ਵੇਖਿਆ ਤਾਂ ਤਾਲੇ ਤੋੜ ਕਿ ਸਾਮਾਨ ਖਿਲਰਿਆ ਪਿਆ ਸੀ। ਘਰ ਵਿਚ ਪਿਆ 75 ਤੋਲਿਆਂ ਦੇ ਕਰੀਬ ਸੋਨਾ ,ਸਵਾ ਲੱਖ ਰੁਪਏ ਦੇ ਕਰੀਬ ਨਕਦੀ ਗਾਇਬ ਸੀ। ਚੋਰਾਂ ਨੇ ਸਾਮਾਨ ਦੇ ਨਾਲ ਪਿਆ ਪਿਸਟਲ ਵੀ ਆਪਣੇ ਹੱਥਾਂ ਥੱਲੇ ਕੀਤੀ ਰੱਖਿਆ ਪਰ ਜਾਣ ਲੱਗੇ ਉਹ ਕੰਧ ਨਾਲ ਸੁੱਟ ਗਏ। ਇਸ ਇਲਾਕੇ ਵਿਚ ਇਹ ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਹੈ, ਜਿਸ ਦੀ ਸੂਚਨਾ ਮਿਲਣ ਸਾਰ ਹੀ ਲੰਬੀ ਥਾਣਾ ਦੀ ਪੁਲਸ ਤੋਂ ਇਲਾਵਾ ਡੀ.ਐਸ.ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਅਤੇ ਐੱਸ .ਐੱਸ.ਪੀ.ਡੀ. ਸੂਡਰਵਿਲੀ ਮੌਕੇ ’ਤੇ ਪੁੱਜ ਗਏ। 

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ


author

Shyna

Content Editor

Related News