ਮੋਬਾਇਲ ਖੋਹ ਕੇ ਭੱਜਣ ਵਾਲੇ ਨੌਜਵਾਨ ਦੀ ਛਿੱਤਰ ਪਰੇਡ
Thursday, Feb 20, 2025 - 06:51 PM (IST)

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖੁਰਾਣਾ)- ਮਲੋਟ ਰੋਡ ’ਤੇ ਮੋਟਰਸਾਇਕਲ ਸਵਾਰ ਦੋ ਨੌਜਵਾਨ ਇੱਕ ਕੁੜੀ ਤੋਂ ਮੋਬਾਇਲ ਖੋਹ ਕੇ ਭੱਜਣ ਲੱਗੇ ਜਿਨ੍ਹਾਂ ਵਿੱਚੋਂ ਇੱਕ ਨੂੰ ਆਸ ਪਾਸ ਦੇ ਲੋਕਾਂ ਨੇ ਫੜ੍ਹ ਲਿਆ ਅਤੇ ਛਿੱਤਰ ਪਰੇਡ ਕੀਤੀ, ਜਦਕਿ ਦੂਸਰਾ ਭੱਜ ਗਿਆ। ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਮਲੋਟ ਰੋਡ ’ਤੇ ਮਨੋਰੰਜਨ ਮੇਲਾ ਚੱਲ ਰਿਹਾ ਹੈ। ਅਜਿਹੇ ਵਿੱਚ ਇੱਥੇ ਰੋਡ ’ਤੇ ਕਾਫ਼ੀ ਆਵਾਜਾਈ ਰਹਿੰਦੀ ਹੈ। ਵੀਰਵਾਰ ਨੂੰ ਬਾਇਕ ’ਤੇ ਆਏ ਦੋ ਨੌਜਵਾਨਾਂ ਨੇ ਰੋਡ ’ਤੇ ਇੱਕ ਕੁੜੀ ਤੋਂ ਖੋਹ ਲਿਆ ਅਤੇ ਭੱਜਣ ਲੱਗੇ ਜਿਨ੍ਹਾਂ ਵਿੱਚੋਂ ਇੱਕ ਨੂੰ ਫੜ੍ਹ ਲਿਆ। ਫੜਿਆ ਗਿਆ ਨੌਜਵਾਨ ਪਿੰਡ ਬੱਲਮਗੜ੍ਹ ਦਾ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਉਸਦੀ ਪਰੇਡ ਕੀਤੀ। ਦੋਸ਼ੀਆਂ ਦੀ ਪਰੇਡ ਕਰਦੇ ਹੋਏ ਦਾ ਵੀਡੀਓ ਵੀ ਇੰਟਰਨੈਟ ਮੀਡਿਆ ’ਤੇ ਵਾਇਰਲ ਹੋ ਰਿਹਾ ਹੈ।