ਨੌਜਵਾਨ ਨੇ ਗਿਆਰਵੀਂ ਵਾਰ ਗਿਨੀਜ਼ ਵਰਲਡ ਰਿਕਾਰਡ ''ਚ ਦਰਜ ਕਰਵਾਇਆ ਆਪਣਆ ਨਾਂ

Wednesday, Nov 20, 2024 - 09:21 PM (IST)

ਨੌਜਵਾਨ ਨੇ ਗਿਆਰਵੀਂ ਵਾਰ ਗਿਨੀਜ਼ ਵਰਲਡ ਰਿਕਾਰਡ ''ਚ ਦਰਜ ਕਰਵਾਇਆ ਆਪਣਆ ਨਾਂ

ਧਰਮਕੋਟ, (ਸਤੀਸ਼)- ਪੂਰੀ ਦੁਨੀਆ ਭਰ ਵਿੱਚ ਪੰਜਾਬੀ ਜਿੱਥੇ ਵੀ ਗਏ ਆਪਣੀਆਂ ਰਿਵਾਇਤੀ ਖੇਡਾਂ ਤੇ ਸ਼ੌਕ ਨਾਲ ਹੀ ਲੈ ਗਏ ਅਤੇ ਅਜਿਹੇ ਵਿਸ਼ਵ ਰਿਕਾਰਡ ਪੈਦਾ ਕੀਤੇ ਜਿਸਨੇ ਪੂਰੀ ਦੁਨੀਆ ਦਾ ਧਿਆਨ ਪੰਜਾਬ ਤੇ ਪੰਜਾਬੀਆ ਦੁਆਰਾ ਪੈਦਾ ਕੀਤੇ ਹੋਏ ਵਿਸ਼ਵ ਰਿਕਾਰਡਾਂ ਵੱਲ ਖਿੱਚਿਆ। 

ਆਓ ਅੱਜ ਗੱਲ ਕਰਦੇ ਹਾਂ ਅਜਿਹੇ ਹੀ 11 ਵੱਖ-ਵੱਖ ਵਿਸ਼ਵ ਰਿਕਾਰਡ ਬਣਾਉਣ ਵਾਲੇ ਸੰਦੀਪ ਸਿੰਘ ਕੈਲਾ ਦੀ ਜੋ ਕਿ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਕੈਲਾ ਦਾ ਨਿਵਾਸੀ ਹੈ। ਸੰਦੀਪ ਨੇ ਪਿੰਡ ਬੱਡੂਵਾਲ (ਮੋਗਾ) ਤੋਂ ਲੈ ਕੇ ਕੈਨੇਡਾ ਦੀ ਧਰਤੀ ਤੱਕ 11 ਵਿਸ਼ਵ ਰਿਕਾਰਡ ਬਣਾਏ ਹਨ। ਸੰਦੀਪ ਨੇ 11ਵਾਂ ਗਿਨੀਜ਼ ਵਰਲਡ ਰਿਕਾਰਡ 4 ਜੁਲਾਈ 2024 ਨੂੰ ਕੈਨੇਡਾ ਦੈ ਐਬਟਸਫੋਰਡ ਬੀਸੀ ਵਿੱਚ ਅਮਰੀਕਾ ਦੇ ਆਜ਼ਾਦੀ ਦਿਵਸ ਦੇ ਮੌਕੇ ਬਣਾਇਆ ਤੇ 3 ਮਹੀਨੇ ਦੇ ਪ੍ਰੋਸੈਸਿੰਗ ਸਮੇਂ ਤੋਂ ਬਾਅਦ 18 ਨਵੰਬਰ 2024 ਨੂੰ ਉਸਦਾ ਇਹ ਰਿਕਾਰਡ ਗਿਨੀਜ਼ ਬੁੱਕ ਵਿੱਚ ਦਰਜ ਹੋ ਗਿਆ। 

ਉਸ ਨੇ ਇਹ ਰਿਕਾਰਡ ਦੋ ਅਮਰੀਕਨ ਫੁੱਟਬਾਲ (ਦੋ ਅੰਡਾਕਾਰ ਬਾਲਾਂ) ਨੂੰ ਆਪਣੇ ਦੋਨਾ ਹੱਥਾਂ ਦੀਆ ਉਂਗਲ ਉੱਪਰ 21:23 ਸੈਕਿੰਡ ਘੁਮਾ ਕੇ ਬਣਾਇਆ। ਸੰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਸ਼ਾਨਦਾਰ ਪ੍ਰਾਪਤੀ ਸਦਕਾ ਜਿੱਥੇ ਸਮੁੱਚੇ ਦੇਸ਼ ਵਾਸੀਆਂ ਨੂੰ ਉਸ ਪ੍ਰਮਾਣ ਹੈ। ਉਥੇ ਹੀ ਪੰਜਾਬ ਵਾਸੀਆਂ ਨੂੰ ਅਤੇ ਹਲਕਾ ਧਰਮਕੋਟ ਵਾਸੀਆਂ ਅਤੇ ਪਿੰਡ ਬਡੂਵਾਲ ਦੇ ਨਿਵਾਸੀਆਂ ਵੱਲੋਂ ਵੀ ਉਸ ਦੀ ਇਸ ਪ੍ਰਾਪਤੀ ਤੇ ਭਾਰੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਹਲਕੇ ਦਾ ਉਹ ਪਹਿਲਾ ਨੌਜਵਾਨ ਹੈ ਜਿਸ ਵੱਲੋਂ ਲਗਾਤਾਰ 11 ਵਾਰ ਗਿਨਿਜ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ ਅਤੇ 11 ਵਾਰ ਗਿਨੀਜ ਵਰਲਡ ਰਿਕਾਰਡ ਜਿੱਤ ਚੁੱਕਾ ਹੈ। ਇਸ ਦੌਰਾਨ ਸੰਦੀਪ ਸਿੰਘ ਕੈਲਾ ਨੇ ਜਗਬਾਣੀ ਦੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ। ਹੁਣ ਉਸਦਾ ਟੀਚਾ ਦੋ ਰਗਬੀ ਬਾਲ ਨੂੰ ਘੁਮਾਉਣ ਦਾ ਹੈ। 

ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ 0.01 ਫੀਸਦੀ ਲੋਕ ਹੀ ਬਾਸਕਟਬਾਲ ਘੁਮਾ ਸਕਦੇ ਹਨ ਤੇ 2 ਅਮਰੀਕਨ ਫੁੱਟਬਾਲ ਨੂੰ ਪੂਰੀ ਦੁਨੀਆ ਦੇ ਵਿੱਚ ਇਤਿਹਾਸ ਅਜੇ ਤੱਕ ਕਿਸੇ ਨੇ ਨਹੀਂ ਘੁਮਾਏ ਹਨ ਪ੍ਰਮਾਤਮਾ ਦੀ ਕਿਰਪਾ ਨਾਲ ਸੰਦੀਪ ਦੁਨੀਆ ਦਾ ਪਹਿਲਾ ਇਨਸਾਨ ਹੈ ਜਿਸਨੇ ਦੋ ਅਮਰੀਕਨ ਫੁੱਟਬਾਲ 21:23 ਸੈਕਿੰਡ ਤੱਕ ਘੁਮਾਏ ਹਨ ।ਗਿਆਰਵਾਂ ਵਿਸ਼ਵ ਰਿਕਾਰਡ ਬਣਨ ਤੋਂ ਬਾਅਦ ਉਸਦੇ ਪਿੰਡ ਬੱਡੂਵਾਲ ਵਿੱਚ ਖੁਸ਼ੀ ਦਾ ਮਾਹੌਲ ਹੈ।


ਸੰਦੀਪ ਇਸ ਸਭ ਕੁਝ ਲਈ ਪ੍ਰਮਾਤਮਾ ਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਹਲਕਾ ਧਰਮਕੋਟ ਅਤੇ ਪਿੰਡ ਬਡੂਵਾਲ ਦੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਹਮੇਸ਼ਾ ਮਾਣ ਰਹੇਗਾ। 

ਇਸ ਮੌਕੇ ਤੇ ਧਰਮਕੋਟ ਹਲਕੇ ਦੇ ਇਸ ਨੌਜਵਾਨ ਦੀ ਸ਼ਾਨਦਾਰ ਪ੍ਰਾਪਤੀ ਤੇ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਇਸ ਨੌਜਵਾਨ ਨੇ ਲਗਾਤਾਰ ਗਿਆਰਵੀ ਵਾਰ ਗਿਨਜ ਬੁਕ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਇੱਕ ਇਤਿਹਾਸ ਸਿਰਜ ਦਿੱਤਾ ਹੈ ਅਤੇ ਧਰਮਕੋਟ ਹਲਕੇ ਦਾ ਨਾਮ ਉੱਚਾ ਕੀਤਾ ਹੈ ਅਤੇ ਹਲਕਾ ਨਿਵਾਸੀਆਂ ਨੂੰ ਆਪਣੇ ਇਸ ਹੋਣਹਾਰ ਨੋਜਵਾਨ ਤੇ ਸਦਾ ਮਾਣ ਰਹੇਗਾ। 

ਉਨਾਂ ਨੌਜਵਾਨ ਸੰਦੀਪ ਸਿੰਘ ਕੈਲਾ ਨੂੰ ਉਹਨਾਂ ਦੀ ਬਿਹਤਰੀਨ ਕਾਰਗੁਜ਼ਾਰੀ ਤੇ ਉਨਾਂ ਨੂੰ ਵਧਾਈ ਦਿੱਤੀ  ਅਤੇ ਕਿਆ ਕੀ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀਆਂ ਕਰੇ ਕੀ ਕਹਿਣਾ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦਾ ਧਰਮਕੋਟ ਹਲਕੇ ਦੇ ਪਿੰਡ ਬਡੂਵਾਲ ਅਤੇ ਆਪਣੇ ਗੁਆਂਢੀ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਕੈਲਾ ਵੱਲੋਂ ਕੀਤੀ ਗਈ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਪ੍ਰਗਟਾਉਂਦਿਆਂ ਸੁਖਜੀਤ ਸਿੰਘ ਲੋਹਗੜ ਜਿਲਾ ਪ੍ਰਧਾਨ ਕਾਗਰਸ ਮੋਗਾ  ਸਾਬਕਾ ਵਿਧਾਇਕ ਹਲਕਾ ਧਰਮਕੋਟ ਨੇ ਕਿਹਾ ਕੀ ਇਸ ਨੌਜਵਾਨ ਵੱਲੋਂ ਵਰਲਡ ਰਿਕਾਰਡ ਲਗਾਤਾਰ 11 ਵਾਰ ਹਾਸਲ ਕਰਨਾ ਇੱਕ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਜੋ ਕਿ ਸਾਡੇ ਹਲਕੇ ਧਰਮਕੋਟ ਦੇ ਹਿੱਸੇ ਆਇਆ। 

ਇਸ ਨੌਜਵਾਨ ਵੱਲੋਂ ਕੀਤੀ ਪ੍ਰਾਪਤੀ ਤੇ ਉਸ ਨੂੰ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀ ਦੀਆਂ ਨਵੀਆਂ ਪਲਾਂਘਾਂ ਪੁੱਟੇ ਉਨਾਂ ਇਸ ਸ਼ਾਨਦਾਰ ਪ੍ਰਾਪਤੀ ਲਈ ਸੰਦੀਪ ਸਿੰਘ ਕੈਲਾ ਨੂੰ ਵਧਾਈ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਇਨਚਾਰਜ ਬਰਜਿੰਦਰ ਸਿੰਘ ਬਰਾੜ ਨੇ ਸੰਦੀਪ ਸਿੰਘ ਕੈਲਾ ਵੱਲੋਂ ਕੀਤੀ ਗਈ ਸ਼ਾਨਦਾਰ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧਰਮਕੋਟ ਹਲਕੇ ਦੇ ਪਿੰਡ ਬੱਡੂਵਾਲ ਦੇ ਇਸ ਨੌਜਵਾਨ ਨੇ ਗਿਨਿਜ ਵਰਲਡ ਰਿਕਾਰਡ ਉਹ ਵੀ ਇਕ ਦੋ ਵਾਰ ਨਹੀਂ ਲਗਾਤਾਰ 11 ਵਾਰ ਹਾਸਲ ਕਰਕੇ ਦੱਸ ਦਿੱਤਾ ਹੈ ਕਿ ਪੰਜਾਬੀ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਪੰਜਾਬੀਆਂ ਨੇ ਦੇਸ਼ ਅਤੇ ਵਿਦੇਸ਼ਾਂ ਵਿੱਚ ਆਪਣੀ ਧਾਕ ਜਮਾਈ ਹੋਈ ਹੈ ਅਤੇ ਇਸ ਨੌਜਵਾਨ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਾ ਹੋਇਆ ਉਸ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਨੌਜਵਾਨ ਆਪਣੇ ਜੀਵਨ ਵਿੱਚ ਹੋਰ ਵੀ ਤਰੱਕੀਆਂ ਕਰੇ ਅਤੇ ਹਲਕਾ ਧਰਮਕੋਟ ਦਾ ਨਾਮ ਹੋਰ ਵੀ ਰੋਸ਼ਨ ਕਰੇ।


author

Rakesh

Content Editor

Related News