ਹਾਲ-ਏ-ਪੰਜਾਬ! ਬਠਿੰਡਾ SSP ਦਫ਼ਤਰ ਦੇ ਬਾਹਰ ਬੇਹੋਸ਼ੀ ਦੀ ਹਾਲਤ ''ਚ ਮਿਲਿਆ ਨਸ਼ੇ ''ਚ ਧੁੱਤ ਨੌਜਵਾਨ

Sunday, Apr 30, 2023 - 12:47 PM (IST)

ਹਾਲ-ਏ-ਪੰਜਾਬ! ਬਠਿੰਡਾ SSP ਦਫ਼ਤਰ ਦੇ ਬਾਹਰ ਬੇਹੋਸ਼ੀ ਦੀ ਹਾਲਤ ''ਚ ਮਿਲਿਆ ਨਸ਼ੇ ''ਚ ਧੁੱਤ ਨੌਜਵਾਨ

ਬਠਿੰਡਾ (ਵਰਮਾ) : ਬਠਿੰਡਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿਚ ਪਿਆ ਮਿਲਿਆ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਦੀ ਹੈ। ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਨਸ਼ੇ ਵਿੱਚ ਧੁੱਤ ਇਕ ਨੌਜਵਾਨ ਅਦਾਲਤ ਦੇ ਗੇਟ 'ਤੇ ਬੇਹੋਸ਼ ਹੋ ਕੇ ਡਿੱਗ ਪਿਆ। ਉਥੋਂ ਲੰਘ ਰਹੇ ਕਈ ਲੋਕਾਂ ਨੇ ਉਸ ਨੂੰ ਇਸ ਹਾਲਤ ਵਿਚ ਦੇਖਿਆ ਪਰ ਕਿਸੇ ਨੇ ਵੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ।

ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ : ਅਦਾਲਤ ਨੇ 20 ਮਈ ਤੱਕ ਮੁਲਤਵੀ ਕੀਤੀ ਕੇਸ ਦੀ ਸੁਣਵਾਈ

ਆਖਰਕਾਰ ਜਦੋਂ ਮਾਮਲਾ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਸਰਕਾਰ ਨਸ਼ਿਆਂ ਨੂੰ ਰੋਕਣ ਦੇ ਦਾਅਵੇ ਤਾਂ ਬਹੁਤ ਕਰ ਰਹੀ ਹੈ ਅਤੇ ਕਰੋੜਾਂ ਰੁਪਏ ਖ਼ਰਚ ਵੀ ਕਰ ਰਹੀ ਹੈ ਪਰ ਸੱਚਾਈ ਬਹੁਤ ਦੂਰ ਹੈ। 

ਇਹ ਵੀ ਪੜ੍ਹ੍ਹੋ- ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News