ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ

05/13/2022 10:50:15 AM

ਲੁਧਿਆਣਾ (ਰਾਜ) : ਧਾਂਦਰਾ ਰੋਡ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਖਾਲੀ ਪਲਾਟ ’ਚ ਬਣੇ ਕਮਰੇ ’ਚ ਇਕ ਨੌਜਵਾਨ ਦੀ ਲਾਸ਼ ਪਈ ਮਿਲੀ। ਉਸ ਦੀਆਂ ਅੱਖਾਂ ’ਤੇ ਜ਼ਖਮ ਸਨ ਅਤੇ ਖੂਨ ਨਿਕਲ ਰਿਹਾ ਸੀ। ਲਾਸ਼ ਦੇਖ ਕੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਜੇ. ਸੀ. ਪੀ. ਰਵਚਰਨ ਸਿੰਘ ਬਰਾੜ ਅਤੇ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਧਾਂਦਰਾ ਰੋਡ ਦੇ ਰਹਿਣ ਵਾਲੇ ਨਵਨੀਤ ਸਿੰਘ ਦੇ ਰੁੂਪ ’ਚ ਹੋਈ ਹੈ, ਜੋ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਉਸ ਦੀ ਲਾਸ਼ ਕੋਲੋਂ ਸਿਰਿੰਜਾਂ ਮਿਲੀਆਂ ਹਨ, ਜਿਸ ਤੋਂ ਪੁਲਸ ਨੂੰ ਸ਼ੱਕ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਪਰ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਸ ਦੇ ਬੇਟੇ ਦਾ ਰੰਜਿਸ਼ ਕਾਰਨ ਕਤਲ ਕੀਤਾ ਗਿਆ ਹੈ। ਹਾਲ ਦੀ ਘੜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪਾਸਟਮਾਰਟਮ ਲਈ ਸਿਵਲ ਹਸਪਤਾਲ ’ਚ ਪਹੁੰਚਾਈ। ਜਾਣਕਾਰੀ ਮੁਤਾਬਕ ਮ੍ਰਿਤਕ ਨਵਨੀਤ ਦੇ ਪਤੀ ਕਾਫੀ ਸਮੇਂ ਤੋਂ ਬੀਮਾਰ ਹੈ। ਇਸ ਲਈ ਨਵਨੀਤ ਨੇ ਕੁਝ ਦਿਨ ਪਹਿਲਾਂ ਹੀ ਕਿਰਾਏ ਦਾ ਆਟੋ ਲੈ ਕੇ ਚਲਾਉਣਾ ਸ਼ੁਰੂ ਕੀਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਨਵਨੀਤ ਖੁਦ ਨਸ਼ਾ ਕਰਨ ਦਾ ਆਦੀ ਸੀ। ਪਰਿਵਾਰ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ’ਚ ਵੀ ਦਾਖਲ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਨੇ ਨਸ਼ਾ ਕਰਨਾ ਛੱਡ ਦਿੱਤਾ ਸੀ।

ਇਹ ਵੀ ਪੜ੍ਹੋ : CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ

ਮ੍ਰਿਤਕ ਦੀ ਮਾਂ ਊਮਾ ਦੇਵੀ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਲਾਕੇ ’ਚ ਰਹਿ ਰਹੇ ਕੁਝ ਨੌਜਵਾਨ, ਜੋ ਅੱਜ ਵੀ ਨਸ਼ਾ ਕਰਦੇ ਹਨ, ਉਹ ਉਸ ਦੇ ਬੇਟੇ ਨੂੰ ਨਾਲ ਲੈ ਜਾਂਦੇ ਸਨ। ਬੁੱਧਵਾਰ ਸਵੇਰ ਉਹ ਆਟੋ ਚਲਾਉਣ ਦਾ ਕਹਿ ਕੇ ਲੜਕਿਆਂ ਦੇ ਨਾਲ ਚਲਾ ਗਿਆ, ਜਿਸ ਤੋਂ ਬਾਅਦ ਨਵਨੀਤ ਲਾਪਤਾ ਸੀ। ਉਹ ਪੂਰਾ ਦਿਨ ਘਰ ਨਹੀਂ ਆਇਆ, ਜਦੋਂਕਿ ਉਸ ਦਾ ਆਟੋ ਜੈਨ ਮੰਤਰ ਕੋਲ ਖੜ੍ਹਾ ਮਿਲ ਗਿਆ ਸੀ। ਵੀਰਵਾਰ ਦੀ ਸਵੇਰ ਜਦੋਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਇਲਾਕੇ ਵਿਚ ਇਕ ਚਾਹ ਵਾਲੇ ਕੋਲ ਪੁੱਜੇ ਤਾਂ ਉਸ ਨੇ ਦੱਸਿਆ ਕਿ ਇਕ ਖਾਲੀ ਪਲਾਟ ’ਚ ਕੁਝ ਨੌਜਵਾਨ ਆਉਂਦੇ ਜਾਂਦੇ ਹਨ। ਜਦੋਂ ਉਨ੍ਹਾਂ ਨੇ ਖਾਲੀ ਪਲਾਟ ਦੇ ਅੰਦਰ ਬਣੇ ਕਮਰੇ ’ਚ ਜਾ ਕੇ ਦੇਖਿਆ ਤਾਂ ਅੰਦਰ ਨਵਨੀਤ ਦੀ ਲਾਸ਼ ਪਈ ਹੋਈ ਸੀ। ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਸ ਨੂੰ ਨਵਨੀਤ ਦੀ ਲਾਸ਼ ਨੇੜਿਓਂ 2 ਸਿਰਿੰਜਾਂ ਵੀ ਮਿਲਿੀਆਂ ਹਨ। ਨਵਨੀਤ ਦੀਆਂ ਅੱਖਾਂ ਤੋਂ ਖੂਨ ਨਿਕਲਿਆ ਹੋਇਆ ਸੀ। ਪੁਲਸ ਨੂੰ ਸ਼ੱਕ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਜਦੋਂਕਿ ਮਾਂ ਦਾ ਦੋਸ਼ ਹੈ ਕਿ ਬੇਟੇ ਦਾ ਕਤਲ ਕੀਤਾ ਗਿਆ ਹੈ। ਨਾਲ ਹੀ ਉਸ ਦੇ ਬੇਟੇ ਦੇ ਸਿਰ ’ਤੇ ਵੀ ਸੱਟ ਦੇ ਨਿਸ਼ਾਨ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, RDX ਨਾਲ ਫੜੇ ਗਏ 4 ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਰਿਵਾਰ ਵਲੋਂ ਲਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਅਜਿਹਾ ਕੋਈ ਤੱਥ ਨਹੀਂ ਮਿਲਿਆ, ਜਿਸ ਤੋਂ ਕਤਲ ਦਾ ਪਤਾ ਲੱਗ ਸਕੇ। ਬਾਕੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ। ਹਾਲ ਦੀ ਘੜੀ ਇਸ ਮਾਮਲੇ ’ਚ ਅਣਪਛਾਤੇ ’ਤੇ ਪਰਚਾ ਦਰਜ ਕੀਤਾ ਗਿਆ ਹੈ।

PunjabKesari

-ਏ. ਐੱਸ. ਆਈ. ਜਸਪਾਲ ਸਿੰਘ, ਐੱਸ. ਐੱਚ. ਓ. ਥਾਣਾ ਸਦਰ

 


Meenakshi

News Editor

Related News