ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ
Monday, Feb 17, 2020 - 08:58 PM (IST)

ਰੂਡ਼ੇਕੇ ਕਲਾਂ, (ਮੁਖਤਿਆਰ)- ਰੂਡ਼ੇਕੇ ਕਲਾਂ ਨੇਡ਼ੇ ਬਰਨਾਲਾ ਮਾਨਸਾ ਸਡ਼ਕ ’ਤੇ ਸਵੇਰ ਵੇਲੇ ਅਣਪਛਾਤੇ ਵਾਹਨ ਦੇ ਫੇਟ ਮਾਰਨ ਨਾਲ ਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਵਾਹਨ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ । ਸਾਈਕਲ ਸਵਾਰ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰੂਡ਼ੇਕੇ ਕਲਾਂ ਵਜੋਂ ਹੋਈ ਜੋ ਨੇਡ਼ਲੇ ਪਿੰਡ ਧੌਲਾ ਦੀ ਟਰਾਈਡੈਂਟ ਫੈਕਟਰੀ ’ਚ ਕਿਸੇ ਠੇਕੇਦਾਰ ਨਾਲ ਕੰਮ ਕਰਦਾ ਸੀ। ਉਹ ਆਪਣੇ ਸਾਈਕਲ ’ਤੇ ਫੈਕਟਰੀ ਵੱਲ ਜਾ ਰਿਹਾ ਸੀ। ਥਾਣਾ ਰੂਡ਼ੇਕੇ ਕਲਾਂ ਦੇ ਤਫਤੀਸ਼ੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।