ਮਲੋਟ ਵਿਖੇ ਨੌਜਵਾਨ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ

Thursday, Dec 25, 2025 - 06:32 PM (IST)

ਮਲੋਟ ਵਿਖੇ ਨੌਜਵਾਨ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ

ਮਲੋਟ (ਜੁਨੇਜਾ)- ਅੱਜ ਸਵੇਰੇ ਮਲੋਟ ਰੇਲਵੇ ਸਟੇਸ਼ਨ ’ਤੇ ਇਕ ਨੌਜਵਾਨ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ 10 ਵਜੇ ਦੇ ਕਰੀਬ ਬਠਿੰਡਾ ਤੋਂ ਫਾਜ਼ਿਲਕਾ ਜਾਣ ਵਾਲੀ ਪੰਸੈਜਰ ਗੱਡੀ ਨੰਬਰ-54559 ਥੱਲੇ ਇਕ 30 ਸਾਲਾ ਨੌਜਵਾਨ ਆ ਗਿਆ। ਇਹ ਘਟਨਾ ਰੇਲਵੇ ਸਟੇਸ਼ਨ ਉਪਰ ਵਾਪਰੀ।

ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਲਈ ਵੱਡਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਮ੍ਰਿਤਕ ਨੇ ਸਿਰ ’ਤੇ ਟੋਪੀ ਲਈ ਹੈ ਅਤੇ ਲਾਲ ਰੰਗ ਦਾ ਸਵੈਟ ਸ਼ਰਟ ਅਤੇ ਨੀਲੇ ਰੰਗ ਦੀ ਜੀਨ ਪਾਈ ਹੋਈ ਹੈ। ਸਾਵਲੇਂ ਰੰਗ ਦੇ ਵਿਅਕਤੀ ਨੇ ਦਾਹੜੀ ਕੱਟੀ ਹੋਈ ਹੈ। ਇਸ ਸਬੰਧੀ ਰੇਲਵੇ ਚੌਕੀ ਦੇ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ, ਜਿਸ ਕਰ ਕੇ ਉਸਦੀ ਲਾਸ਼ ਅਜੇ ਮਲੋਟ ਸਰਕਾਰੀ ਹਸਪਤਾਲ ’ਚ ਰੱਖੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਸਾਂ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼

 

 


author

Shivani Bassan

Content Editor

Related News