ਘਰੋਂ ਲਾਪਤਾ ਹੋਏ ਨੌਜਵਾਨ ਦੀ ਖੇਤਾਂ ''ਚੋਂ ਮਿਲੀ ਲਾਸ਼

02/17/2020 10:51:36 PM

ਭਵਾਨੀਗੜ੍ਹ, (ਵਿਕਾਸ): ਘਰੋਂ ਗਏ ਨੇੜਲੇ ਪਿੰਡ ਕਾਕੜਾ ਦੇ ਇਕ ਨੌਜਵਾਨ ਦੀ ਲਾਸ਼ ਸੋਮਵਾਰ ਸ਼ਾਮ ਪਿੰਡ ਦੇ ਖੇਤ 'ਚ ਮੋਟਰ ਵਾਲੇ ਕੋਠੇ 'ਚੋਂ ਮਿਲੀ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਵੱਲੋਂ ਐਤਵਾਰ ਨੂੰ ਭਵਾਨੀਗੜ੍ਹ ਪੁਲਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਬਲਾਲਜੀਤ ਸਿੰਘ (27) ਘਰੋਂ ਸਕੂਟਰੀ ਲੈ ਕੇ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਜਿਸ ਦੌਰਾਨ ਸੋਮਵਾਰ ਸ਼ਾਮ ਨੂੰ ਇਨ੍ਹਾਂ ਦੇ ਪਰਿਵਾਰ ਨੂੰ ਇਕ ਖੇਤ ਵਿੱਚ ਮੋਟਰ ਵਾਲੇ ਕੋਠੇ ਵਿੱਚੋਂ ਸ਼ੱਕੀ ਹਾਲਤ 'ਚ ਉਸਦੀ ਲਾਸ਼ ਮਿਲੀ। ਪਿੰਡ ਦੇ ਸਾਬਕਾ ਸਰਪੰਚ ਰਵਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਬਲਾਲਜੀਤ ਸਿੰਘ ਦੀ ਸਕੂਟਰੀ ਤੇ ਮੋਬਾਈਲ ਹਾਲੇ ਤੱਕ ਨਹੀ ਮਿਲਿਆ। ਪਰਿਵਾਰ ਵੱਲੋਂ ਸ਼ਾਮ ਨੂੰ ਹੀ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਹੁਣ ਪਰਿਵਾਰ ਵਿੱਚ ਸਿਰਫ ਉਸ ਦੀ ਭੈਣ ਤੇ ਮਾਂ ਪਿੱਛੇ ਰਹਿ ਗਈਆਂ।


Related News