ਕਰੰਟ ਲੱਗਣ ਨਾਲ ਮਜਦੂਰ ਦੀ ਮੌਤ

Friday, Sep 06, 2019 - 06:44 PM (IST)

ਕਰੰਟ ਲੱਗਣ ਨਾਲ ਮਜਦੂਰ ਦੀ ਮੌਤ

ਮੋਗਾ (ਆਜ਼ਾਦ)- ਮੋਗਾ ਜ਼ਿਲੇ ਦੇ ਪਿੰਡ ਖੋਸਾ ਰਣਧੀਰ ਹਾਲ ਆਬਾਦ ਪਿੰਡ ਤੱਤਰੀਏ ਵਾਲਾ ਵਾਸੀ ਕੁਲਦੀਪ (31) ਦੀ ਬਿਜਲੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆ ਹੋਏ, ਥਾਣਾ ਮੈਹਿਣਾ ਦੇ ਹੌਲਦਾਰ ਦਰਸ਼ਨ ਨੇ ਦੱਸਿਆ ਕਿ ਕੁਲਦੀਪ ਸਿੰਘ ਜੋ ਦੋ ਨੰਨ੍ਹੇ ਬੱਚਿਆ ਦਾ ਪਿਤਾ ਸੀ ਪਿੰਡ ਤੱਤਾਰੀਏ ਵਾਲਾ ਵਿਖੇ ਕਿਸਾਨ ਜਗਦੀਪ ਸਿੰਘ ਕੋਲ ਕੰਮ ਕਰਦਾ ਸੀ । ਜਦੋਂ ਉਹ ਪਸ਼ੂਆਂ ਲਈ ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਚਲਾਉਣ ਲੱਗਾ ਤਾਂ ਅਚਾਨਕ ਮਸ਼ੀਨ ਵਿਚ ਬਿਜਲੀ ਦਾ ਕਰੰਟ ਆ ਗਿਆ ਜਿਸ ਨਾਲ ਕੁਲਦੀਪ ਸਿੰਘ ਦੀ ਤੁਰੰਤ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੇ ਅਸੀਂ ਪੁਲਸ ਪਾਰਟੀ ਸਾਹਿਤ ਉਥੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆ ਨੂੰ ਸੌਂਪ ਦਿੱਤਾ।


author

Karan Kumar

Content Editor

Related News