ਆਪਣੇ ਗਲ਼ੀ-ਮੁਹੱਲਿਆਂ ''ਚ ਵੀ ਸੁਰੱਖਿਅਤ ਨਹੀਂ ਲੋਕ, ਲੁਟੇਰਿਆਂ ਨੇ ਘਰ ਕੋਲ ਖੜ੍ਹੀ ਔਰਤ ਦਾ ਖੋਹ ਲਿਆ ਪਰਸ
Monday, Dec 30, 2024 - 05:43 AM (IST)
ਲੁਧਿਆਣਾ (ਬੇਰੀ)- ਥਾਣਾ ਡਵੀਜ਼ਨ ਨੰ. 8 ਦੇ ਖੇਤਰ ’ਚ ਸਨੈਚਰਾਂ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਔਰਤਾਂ ਘਰ ਦੇ ਆਲੇ-ਦੁਆਲੇ ਵੀ ਸੁਰੱਖਿਅਤ ਨਹੀਂ ਹਨ। ਇਸੇ ਤਰ੍ਹਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਘਰ ਕੋਲ ਖੜ੍ਹੀ ਇਕ ਔਰਤ ਦੇ ਹੱਥੋਂ ਪਰਸ ਖੋਹ ਲਿਆ। ਔਰਤ ਨੇ ਉਸ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਪਰਮਿੰਦਰ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਤੁਹਾਡੇ ਜ਼ਿਲ੍ਹੇ 'ਚ ਕਿੱਥੇ-ਕਿੱਥੇ ਜਾਮ ਕੀਤੀ ਜਾਵੇਗੀ ਆਵਾਜਾਈ ? ਜਾਣੋ ਪੰਜਾਬ ਬੰਦ ਦੀ ਪੂਰੀ ਡਿਟੇਲ
ਪੁਲਸ ਸ਼ਿਕਾਇਤ ’ਚ ਪਰਮਿੰਦਰ ਕੌਰ ਨੇ ਦੱਸਿਆ ੋਕਿ ਉਹ ਕ੍ਰਿਸ਼ਨਾ ਨਗਰ ’ਚ ਰਹਿੰਦੀ ਹੈ। ਉਹ ਆਪਣੇ ਗੁਆਂਢੀ ਦੇ ਘਰ ਦੇ ਬਾਹਰ ਖੜ੍ਹੀ ਸੀ। ਇਸ ਦੌਰਾਨ 2 ਲੁਟੇਰੇ ਮੋਟਰਸਾਈਕਲ ’ਤੇ ਆਏ ਅਤੇ ਜਿਉਂ ਹੀ ਉਸ ਦੇ ਨੇੜੇ ਆਏ, ਉਨ੍ਹਾਂ ਨੇ ਉਸ ਦੇ ਹੱਥੋਂ ਪਰਸ ਖੋਹ ਲਿਆ। ਉਹ ਵੀ ਰੌਲਾ ਪਾਉਂਦੀ, ਉਨ੍ਹਾਂ ਦੇ ਪਿੱਛੇ ਭੱਜੀ ਪਰ ਮੁਲਜ਼ਮ ਤੇਜ਼ ਰਫਤਾਰ ਨਾਲ ਮੋਟਰਸਾਈਕਲ ਭਜਾ ਕੇ ਫਰਾਰ ਹੋ ਗਏ। ਔਰਤ ਦਾ ਕਹਿਣਾ ਹੈ ਕਿ ਉਸ ਦੇ ਪਰਸ ’ਚ 15 ਹਜ਼ਾਰ ਰੁਪਏ, 1 ਮੋਬਾਈਲ ਅਤੇ ਉਸ ਦੇ ਦਸਤਾਵੇਜ਼ ਸਨ।
ਇਹ ਵੀ ਪੜ੍ਹੋ- 'ਪੰਜਾਬ ਬੰਦ' ਦੇ ਮੱਦੇਨਜ਼ਰ GNDU ਦਾ ਵੱਡਾ ਫ਼ੈਸਲਾ ; 30 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਕੀਤੀਆਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e