ਸੜਕ ਹਾਦਸੇ ''ਚ ਹੋਈ ਪਤੀ ਦੀ ਮੌਤ ''ਤੇ ਰਾਜੀਨਾਮੇ ਵਾਲੀ ਰਕਮ ਨਾ ਮਿਲਣ ਕਾਰਨ ਔਰਤ ਨੇ ਕੀਤੀ ਖ਼ੁਦਕੁਸ਼ੀ

07/31/2022 5:51:29 PM

ਫਰੀਦਕੋਟ(ਰਾਜਨ) : ਸੜਕ ਹਾਦਸੇ ਵਿੱਚ ਆਪਣੇ ਪਤੀ ਨੂੰ ਗੁਆ ਕੇ ਦੋਸ਼ੀਆਂ ਨਾਲ 10 ਲੱਖ ਰੁਪਏ ਵਿੱਚ ਕੀਤੇ ਗਏ ਸਮਝੌਤੇ ਦੀ ਰਕਮ ਵੀ ਤੀਜੀ ਧਿਰ ਵੱਲੋਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸਦਮੇਂ ਵਿੱਚ ਆਈ ਇੱਕ 55 ਸਾਲਾ ਔਰਤ ਵੱਲੋਂ ਸ਼ੱਕੀ ਹਾਲਤ ਵਿੱਚ ਸਥਾਨਕ ਸਰਹੰਦ ਫੀਡਰ ਨਹਿਰ ਵਿੱਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ- ਤਲਵੰਡੀ ਸਾਬੋ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਦਿਆਰਥੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਇਸ ਮਾਮਲੇ ਵਿੱਚ ਸਥਾਨਕ ਥਾਣਾ ਸਿਟੀ ਵਿਖੇ ਮ੍ਰਿਤਕ ਦੇ ਭਰਾ ਸੁਖਦੇਵ ਸਿੰਘ ਪੁੱਤਰ ਅਕਬਰ ਸਿੰਘ ਵਾਸੀ ਸਾਦਿਕ ਦੇ ਬਿਆਨਾਂ ’ਤੇ ਕਾਕੂ ਸਿੰਘ ਸਰਪੰਚ ਵਾਸੀ ਕੋਠੇ ਡੋਡ, ਮੈਂਬਰ ਪੰਚਾਇਤ ਸੱਤਾ ਸਿੰਘ ਵਾਸੀ ਫਰੀਦਕੋਟ ਅਤੇ ਅਮਰ ਸਿੰਘ ਵਾਸੀ ਫਰੀਦਕੋਟ ’ਤੇ ਅਧੀਨ ਧਾਰਾ 306 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਕੇਸ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਆਨ ਕਰਤਾ ਸੁਖਦੇਵ ਸਿੰਘ ਅਨੁਸਾਰ ਮਨਦੀਪ ਕੌਰ ਦੇ ਘਰ ਵਾਲੇ ਗੁਰਦੀਪ ਸਿੰਘ ਵਾਸੀ ਹਰਗੋਬਿੰਦ ਨਗਰ ਫਰੀਦਕੋਟ ਦੀ ਸਾਲ 2021 ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਸਬੰਧੀ ਪੁਲਸ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਮਾਲੇਰਕੋਟਲਾ ’ਚ ਵੱਡੀ ਵਾਰਦਾਤ, ‘ਆਪ’ ਕੌਂਸਲਰ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਸ ਤੋਂ ਬਾਅਦ ਦੋਸ਼ੀ ਧਿਰ ਵੱਲੋਂ 10 ਲੱਖ ਰੁਪਏ ਅਦਾ ਕਰਨ ਦੀ ਸੂਰਤ ਵਿੱਚ ਮਨਦੀਪ ਕੌਰ ਨਾਲ ਰਾਜੀਨਾਮਾ ਕਰ ਲਿਆ ਗਿਆ ਸੀ। ਇਹ ਰਕਮ ਤੀਜੀ ਧਿਰ ਕਾਕੂ ਸਿੰਘ ਸਰਪੰਚ ਅਤੇ ਸੱਤਾ ਸਿੰਘ ਮੈਂਬਰ ਪੰਚਾਇਤ ਕੋਲ ਰੱਖੇ ਗਏ ਸਨ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਬਿਆਨ ਕਰਤਾ ਅਨੁਸਾਰ ਜਦ ਮਨਦੀਪ ਕੌਰ ਨੇ ਆਪਣਾ ਘਰ ਪਾਉਣ ਲਈ ਤੀਜੀ ਧਿਰ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ। ਜਿਸ’ਤੇ ਸਦਮੇਂ ਵਿੱਚ ਆਈ ਮਨਦੀਪ ਕੌਰ 28 ਜੁਲਾਈ ਨੂੰ ਘਰੋਂ ਚਲੀ ਗਈ। ਮਨਦੀਪ ਕੌਰ ਦੀ ਲਾਸ਼ ਸਰਹੰਦ ਫੀਡਰ ਨਹਿਰ ਮਚਾਕੀ ਹੈੱਡ ’ਚੋਂ ਬਰਾਮਦ ਹੋਈ ਹੈ। ਮ੍ਰਿਤਕ ਮਨਦੀਪ ਕੌਰ ਜੋ ਚਾਰ ਬੱਚੇ ਪਿੱਛੇ ਛੱਡ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News