ਕਮਜ਼ੋਰ ਲੀਡਰਸ਼ਿਪ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਬੁਰਾ ਹਾਲ : ਢੀਂਡਸਾ

Sunday, Jun 21, 2020 - 06:48 PM (IST)

ਕਮਜ਼ੋਰ ਲੀਡਰਸ਼ਿਪ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਬੁਰਾ ਹਾਲ : ਢੀਂਡਸਾ

ਸੰਗਰੂਰ (ਬੇਦੀ): ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਬੁਰਾ ਹਾਲ ਪਾਰਟੀ ਦੀ ਕਮਜ਼ੋਰ ਲੀਡਰਸ਼ਿਪ ਹੋਣ ਕਰਕੇ ਹੋਇਆ ਕਿਉਂਕਿ ਪਾਰਟੀ ਸਿਧਾਤਾਂ ਤੇ ਸ਼ਾਨਦਾਰ ਰਵਾਇਤਾਂ ਨੂੰ ਛਿੱਕੇ ਟੰਗ ਕੇ ਰੇਤਾ ਮਾਫੀਆ,ਭੂ ਮਾਫੀਆ, ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਹਵਾ ਦੇਣ ਲੱਗ ਪਈ ਸੀ ਜਿਸਦਾ ਖਮਿਆਜ਼ਾ ਅਕਾਲੀ ਦਲ ਨੂੰ ਵਿਧਾਨ ਸਭਾ ਤੇ ਲੋਕ ਸਭਾ 'ਚ ਭੁਗਤਣਾ ਪਿਆ। ਕਮਜ਼ੋਰ ਲੀਡਰਸ਼ਿਪ ਦੀ ਕਮਜ਼ੋਰੀ ਕਰਕੇ ਹੀ ਨੌਜਵਾਨ ਪਾਸਾ ਵੱਟ ਗਏ ਤੇ ਅਕਾਲੀ ਦਲ ਕੋਲ ਹੁਣ ਅਕਾਲੀ ਦਲ ਦੇ ਨਾਂ ਕਰਕੇ ਆਗੂ ਖੜੇ ਹਨ ਜੋ ਹੌਲੀ-ਹੌਲੀ ਖਿਸਕਣ ਲੱਗੇ ਹਨ। ਇਸ ਕਰਕੇ 'ਬਾਦਲ ਛੱਡੋ' ਮੁਹਿੰਮ ਅੱਗੇ ਵੱਧ ਰਹੀ ਹੈ।

ਇਹ ਵੀ ਪੜ੍ਹੋ:  ਹਾਲਾਤ ਬੇਕਾਬੂ: ਕੇਂਦਰ ਸਰਕਾਰ ਫਿਰ ਕਰ ਸਕਦੀ ਹੈ ਮਹਾਕਰਫਿਊ ਦਾ ਐਲਾਨ!

ਇਥੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇ ਪ੍ਰਿਤਪਾਲ ਸਿੰਘ ਹਾਂਡਾ ਦੇ ਘਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਢੀਂਡਸਾ ਨੇ ਕਿਹਾ ਕਿ ਉਂਝ ਲੋਕ ਅਕਾਲੀ ਵਿਚਾਰਧਾਰਾ ਨੂੰ ਉਨਾਂ ਹੀ ਮਾਣ ਸਤਿਕਾਰ ਦਿੰਦੇ ਹਨ ਜਿੰਨਾ ਕੁਝ ਅਰਸਾ ਪਹਿਲਾਂ ਦਿੰਦੇ ਰਹੇ ਹਨ । ਸਭ ਸੋਚਦੇ ਹਨ ਕਿ ਅਕਾਲੀ ਵਿਚਾਰਧਾਰਾ ਸਦਕਾ ਹੀ ਪੰਜਾਬ ਦਾ ਭਲਾ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਤੋਂ ਲੋਕ ਪਹਿਲਾਂ ਬੇਹੱਦ ਔਖੇ ਹਨ ਹੁਣ ਖੇਤੀ ਤੇ ਖੇਤੀ ਮੰਡੀਕਰਨ ਮਾਮਲੇ ਦੇ ਸਟੈਂਡ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਪੋਰੇਟ ਘਰਾਣਿਆਂ ਪੱਖੀ ਸੋਚ ਨੂੰ ਜੱਗ ਜਾਹਿਰ ਕਰ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਕਿਸਾਨ ਤੇ ਪੰਜਾਬ ਵਿਰੋਧੀ ਫੈਸਲਿਆਂ ਬਾਰੇ ਸਟੈਂਡ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਕੁਰਸੀ ਬਚਾਉਣ ਖਾਤਰ ਲਿਆ ਹੈ। ਉਨ੍ਹਾਂ ਕੋਰੋਨਾ ਨਾਲ ਨਜਿੱਠਣ ਲਈ ਕੇਂਦਰ ਤੇ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਆਮ ਲੋਕਾਂ ਨੂੰ ਕੁਝ ਜ਼ਿਆਦਾ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਸਮਾਂ ਮਿਲਣ ਦੇ ਬਾਵਜੂਦ ਹਸਪਤਾਲਾਂ ਅੰਦਰ ਅਜੇ ਤਕ ਇਨਫਰਾ ਸਟਰਕਚਰ ਦਾ ਪ੍ਰਬੰਧ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ:  ਖੇਤਾਂ 'ਚ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਪਾਉਣੀ ਪਈ ਮਹਿੰਗੀ, ਘਰੋਂ ਚੁੱਕ ਕੇ ਲੈ ਗਈ ਪੁਲਸ (ਵੀਡੀਓ)

ਉਨ੍ਹਾਂ ਦਾਅਵਾ ਕੀਤਾ ਕਿ ਨਵਾਂ ਅਕਾਲੀ ਦਲ ਦੋ ਕੁ ਮਹੀਨਿਆਂ ਦੇ ਅੰਦਰ ਹੋਂਦ 'ਚ ਆ ਜਾਵੇਗਾ, ਜਿਸਦਾ ਚਿਹਰਾ ਮੋਹਰਾ ਪੰਥਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਬਾਦਲ ਤੇ ਕੈਪਟਨ ਖਿਲਾਫ ਤੀਸਰਾ ਫਰੰਟ ਵੀ ਬਣੇਗਾ ਕਿਉਂਕਿ ਪੰਜਾਬ ਦੇ ਸਮੁੱਚੇ ਲੋਕ ਦੋਵੇਂ ਪਾਰਟੀਆਂ ਤੋਂ ਔਖੇ ਹਨ। ਇਸ ਡਰ ਦੇ ਮਾਰੇ ਕੈਪਟਨ ਤੇ ਸੁਖਬੀਰ ਨਵੇਂ ਫਰੰਟ ਦੀਆਂ ਸਰਗਰਮੀਆਂ ਨੂੰ ਰੋਕਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਸੁਖਦੇਵ ਸਿੰਘ ਢੀਂਡਸਾ ਦੀ ਸ਼ੁਰੂ ਕੀਤੀ ਮੁੰਹਿਮ ਹੋਰ ਪ੍ਰਚੰਡ ਕਰਨ ਲਈ ਅੱਗੇ ਆਉਣ। ਇਸ ਸਮੇਂ ਜਥੇ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਜ਼ਿਲਾ ਸੰਗਰੂਰ ਦੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਸੁਖਦੇਵ ਸਿੰਘ ਢੀਂਡਸਾ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਵਾਸ਼ਿੰਗਟਨ ਦੀ 16 ਸਾਲਾ ਕੁੜੀ ਨੇ ਫਾਦਰਸ ਡੇਅ ਮਨਾਉਣ ਦੀ ਕੀਤੀ ਸ਼ੁਰੂਆਤ


author

Shyna

Content Editor

Related News