ਕੋਟਭਾਈ ਕਤਲ ਮਾਮਲੇ ''ਚ ਆਇਆ ਨਵਾਂ ਮੋੜ, ਪੁਲਸ ਨੇ ਪਿੰਡ ਦੇ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ

Thursday, Dec 22, 2022 - 05:41 PM (IST)

ਕੋਟਭਾਈ ਕਤਲ ਮਾਮਲੇ ''ਚ ਆਇਆ ਨਵਾਂ ਮੋੜ, ਪੁਲਸ ਨੇ ਪਿੰਡ ਦੇ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ

ਦੋਦਾ (ਲਖਵੀਰ ਸ਼ਰਮਾ) : ਪਿੰਡ ਕੋਟਭਾਈ ਅਤੇ ਗੂਡ਼ੀ ਸੰਘਰ ਬਹੁਚਰਚਿਤ ਕਤਲ ਅਤੇ ਫਿਰੋਤੀ ਮਾਮਲੇ ’ਚ ਨਵਾਂ ਮੋਡ਼ ਆ ਗਿਆ, ਜਿਸ ’ਚ ਥਾਣਾ ਕੋਟਭਾਈ ਦੀ ਪੁਲਸ ਵੱਲੋਂ ਇਸ ਮਾਮਲੇ ਦੇ ਮੁੱਖ ਦੋਸ਼ੀ ਨਵਜੋਤ ਸਿੰਘ ਜੋਤੀ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕਰਨ ਉਪਰੰਤ ਹੁਣ ਪਿੰਡ ਕੋਟਭਾਈ ਦੇ ਮੌਜੂਦਾ ਸਰਪੰਚ ਬਾਬੂ ਸਿੰਘ ਦੇ ਇਸ ਮਾਮਲੇ ਨਾਲ ਤਾਰ ਜੁੜੇ ਹੋਣ ਦੀ ਗੱਲ਼ ਸਾਹਮਣੇ ਆਈ ਹੈ। ਪੁਲਸ ਵੱਲੋਂ ਪਿੰਡ ਗੁਡ਼੍ਹੀ ਸੰਘਰ ਦੇ ਮ੍ਰਿਤਕ ਨੌਜਵਾਨ ਨਿਰਮਲ ਸਿੰਘ ਦੇ ਪਿਤਾ ਦੇ ਬਿਆਨਾਂ ’ਤੇ ਮੌਜੂਦਾ ਸਰਪੰਚ ਬਾਬੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਧੁੰਦ ਵਿਚਾਲੇ ਪੰਜਾਬ 'ਚ ਜੇਲ੍ਹ ਅੰਦਰ ਤਸਕਰੀ: ਅੰਮ੍ਰਿਤਸਰ ਜੇਲ੍ਹ 'ਚ ਸੁੱਟੀ ਗਈ ਪਾਬੰਦੀਸ਼ੁਦਾ ਸਾਮਾਨ ਦੀ ਵੱਡੀ ਖੇਪ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐੱਚ. ਓ. ਕੋਟਭਾਈ ਰਮਨ ਕੁਮਾਰ ਕੰਬੋਜ ਨੇ ਦੱਸਿਆ ਕਿ ਕਤਲ ਅਤੇ ਫਿਰੋਤੀ ਮਾਮਲੇ ਦੇ ਮੁੱਖ ਦੋਸ਼ੀ ਨਵਜੋਤ ਸਿੰਘ ਜੋਤੀ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਉਪਰੰਤ ਉਸ ਤੋਂ ਸਖ਼ਤੀ ਨਾਲ ਕੀਤੀ ਪੁਛਗਿੱਛ ’ਚ ਪਤਾ ਲੱਗਾ ਕਿ ਇਸ ਕਤਲ ਦੀ ਸ਼ਾਜਿਸ ਘਡ਼ਨ ’ਚ ਮੌਜੂਦਾ ਸਰਪੰਚ ਬਾਬੂ ਸਿੰਘ ਕੋਟਭਾਈ ਦਾ ਵੀ ਹੱਥ ਹੈ। ਜਿਸ ’ਤੇ ਪੁਲਸ ਨੇ ਤਰੁੰਤ ਮੌਜੂਦਾ ਸਰਪੰਚ ਬਾਬੂ ਸਿੰਘ ਕੋਟਭਾਈ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਖੇਤੀਬਾੜੀ ਵਿਭਾਗ ਵਲੋਂ ਮਸ਼ੀਨਾਂ ’ਤੇ ਸਬਸਿਡੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ: ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ

ਇਸ ਤੋਂ ਇਲਾਵਾ ਐੱਸ. ਐੱਚ. ਓ. ਨੇ ਦੱਸਿਆ ਕਿ ਪਿੰਡ ਗੁਡ਼੍ਹੀ ਸੰਘਰ ਦੇ ਮ੍ਰਿਤਕ ਨੌਜਵਾਨ ਨਿਰਮਲ ਸਿੰਘ ਦੇ ਪਰਿਵਾਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਬਾਬੂ ਸਿੰਘ ਸਰਪੰਚ ’ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਪੁਲਸ ਵੱਲੋਂ ਪਿੰਡ ਗੁਡ਼੍ਹੀ ਸੰਘਰ ਦੇ ਮ੍ਰਿਤਕ ਨੌਜਵਾਨ ਨਿਰਮਲ ਸਿੰਘ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ ’ਤੇ ਵੱਡੀ ਕਾਰਵਾਈ ਕਰਦਿਆਂ ਪਿੰਡ ਕੋਟਭਾਈ ਦੇ ਬਾਬੂ ਸਿੰਘ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News