ਸਰਪੰਚ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਕਾਂਗਰਸੀ ਧਿਰਾਂ ਹੋਈਆਂ ਆਹਮੋ-ਸਾਹਮਣੇ

08/09/2020 8:07:41 PM

ਜਲਾਲਾਬਾਦ,(ਨਿਖੰਜ)- ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡ ਫੱਤੂਵਾਲਾ ਵਿਖੇ ਪਹਿਲਾਂ ਤੋਂ ਬਣੀ ਹੋਈ ਸਰਪੰਚ ਯੂਨੀਅਨ ਵੱਲੋਂ ਇੱਕ ਭਾਰੀ ਇਕੱਠ ਕੀਤਾ ਗਿਆ ।ਜਿਸ 'ਚ ਸਰਪੰਚ ਯੂਨੀਅਨ ਦੇ ਆਗੂਆਂ ਵੱਲੋਂ 70 ਦੇ ਕਰੀਬ ਸਰਪੰਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ। ਬੀਤੇ ਦਿਨੀਂ ਕੁਝ ਸਰਪੰਚਾਂ ਵੱਲੋਂ ਇਕੱਠ ਕਰਕੇ ਨਵੀਂ ਸਰਪੰਚ ਯੂਨੀਅਨ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ ਤੇ ਜਿਸਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਤੇ ਸਰਪੰਚ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਕਾਂਗਰਸੀ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਹਨ। ਅੱਜ ਜਲਾਲਾਬਾਦ ਦੇ ਪਿੰਡ ਫੱਤੂਵਾਲਾ ਵਿਖੇ ਪੁਰਾਣੀ ਸਰਪੰਚ ਯੂਨੀਅਨ ਵੱਲੋਂ ਦੁਬਾਰਾ ਇਕੱਠ ਕਰਕੇ ਆਪਣਾ ਵੱਡਾ ਬਹੁਮਤ  ਦਿਖਾ ਕੇ ,ਛਿੰਦਰ ਸਿੰਘ ਮਹਾਲਮ ਨੂੰ ਹੀ ਸਰਪੰਚ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ। ਇਸ ਮੌਕੇ ਸਰਪੰਚ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ  ਸ਼ੇਰਬਾਜ ਸਿੰਘ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਜੋ ਸਰਪੰਚ ਯੂਨੀਅਨ ਦੇ ਪ੍ਰਧਾਨ ਦੀ ਨਵੀਂ  ਚੋਣ ਕੀਤੀ ਗਈ ਹੈ ਉਸ 'ਚ ਸਰਪੰਚਾਂ ਨੂੰ ਗੁੰਮਰਾਹ ਕਰਕੇ ਦੁਬਾਰਾ ਚੋਣ ਕੀਤੀ ਗਈ ਹੈ ।
ਸੰਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਉਨ੍ਹਾਂ ਵੱਲੋਂ ਭਾਰੀ ਬਹੁਮਤ ਦਿਖਾ ਕੇ ਨਾਲ ਹੀ ਇਸ ਯੂਨੀਅਨ ਦਾ ਵਿਸਥਾਰ ਵੀ ਕੀਤਾ ਗਿਆ ਹੈ । ਮੀਟਿੰਗ  'ਚ ਵੱਖ ਵੱਖ ਬਰਾਦਰੀਆਂ ਦੇ ਸਰਪੰਚਾਂ ਨੂੰ ਵੱਖ ਵੱਖ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ਹੈ । ਉਧਰ ਇਸ ਮੌਕੇ ਗੱਲਬਾਤ ਕਰਦੇ ਹੋਏ ਸਰਪੰਚ ਯੂਨੀਅਨ ਦੇ ਪ੍ਰਧਾਨ ਸ਼ਿੰਦਰ ਸਿੰਘ ਮਹਾਲਮ ਨੇ ਕਿਹਾ ਕਿ ਯੂਨੀਅਨ ਦੇ ਵੱਲੋਂ ਜੋ ਵੀ ਉਨ੍ਹਾਂ  ਨੂੰ ਜ਼ਿੰਮੇਵਾਰੀ ਸੌਂਪੀ ਹੋਈ ਹੈ ਉਹ ਉਸ ਨੂੰ ਬੜੀ ਹੀ ਤਨਦੇਹੀ ਨਾਲ ਨਿਭਾ ਰਹੇ ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਸਰਪੰਚਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਣਗੇ । ਦੂਜੀ ਸਰਪੰਚ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਗੁਰਬਾਜ ਸਿੰਘ ਢਿੱਲੋਂ ਸਰਪੰਚ ਪੱਕੇ ਕਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਬੀਤੇ ਦਿਨੀਂ ਮੈਨੂੰ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ 'ਚ ਤਕਰੀਬਨ 50 ਤੋਂ ਵੱਧ ਸਰਪੰਚਾਂ ਨੇ ਸਰਪੰਚ ਯੂਨੀਅਨ ਦੀ ਪ੍ਰਧਾਨਗੀ ਦਾ ਆਹੁਦਾ ਸਰਵਸਮੰਤੀ ਨਾਲ ਨਿਵਾਜਿਆ ਹੈ । ਉਨਾਂ ਕਿਹਾ ਮੈਨੂੰ ਦਿੱਤੀ ਗਈ ਜੁੰਮੇਵਾਰੀ ਤਨਦੇਹੀ ਨਾਲ ਨਿਭਾਵਾਗਾ ਅਤੇ ਜੇਕਰ ਕੋਈ ਵੀ ਸਰਪੰਚ  ਮੇਰੇ ਨਾਲ ਨਰਾਜ ਨਜ਼ਰ ਆਉਂਦਾ ਹੈ ਤਾਂ ਉਸਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।    


Bharat Thapa

Content Editor

Related News