ਫਾਜ਼ਿਲਕਾ ''ਚ ਹੋਇਆ ਦਰਦਨਾਕ ਹਾਦਸਾ, ਬੇਕਾਬੂ ਹੋ ਕੇ ਦੁਕਾਨਾਂ ''ਚ ਵੜਿਆ ਟਰੱਕ, ਡਰਾਈਵਰ ਦੀ ਹੋਈ ਮੌਤ
Saturday, Jun 22, 2024 - 02:45 AM (IST)

ਫਾਜ਼ਿਲਕਾ (ਨਾਗਪਾਲ)– ਸਥਾਨਕ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਦਰਦਨਾਕ ਹਾਦਸਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇੱਥੇ ਸਥਿਤ ਓਵਰਬ੍ਰਿਜ ਦੇ ਨੇੜੇ ਇਕ ਟਰੱਕ ਬੇਕਾਬੂ ਹੋ ਕੇ ਦੁਕਾਨਾਂ ’ਚ ਜਾ ਵੜਿਆ, ਜਿਸ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਸ ਹਾਦਸੇ 'ਚ ਹੈਲਪਰ ਵੀ ਜ਼ਖ਼ਮੀ ਹੋ ਗਿਆ ਹੈ। ਇਹ ਹਾਦਸਾ ਬੀਤੀ ਰਾਤ ਤਿੰਨ ਵਜੇ ਦੇ ਕਰੀਬ ਵਾਪਰਿਆ।
ਘਟਨਾ ਸਥਾਨ ’ਤੇ ਪਹੁੰਚੀ ਪੁਲਸ ਵੱਲੋਂ ਰਾਹਤ ਕਾਰਜ ਕਰਦਿਆਂ ਟਰੱਕ ਨੂੰ ਦੁਕਾਨਾਂ ’ਚੋਂ ਕੱਢਿਆ ਅਤੇ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਅਤੇ ਜ਼ਖਮੀ ਹੈਲਪਰ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ ’ਚ ਇਕ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਅਤੇ ਇਸ ਦੇ ਨਾਲ ਹੀ ਇਕ ਖਾਲੀ ਪਈ ਦੁਕਾਨ ਵੀ ਨੁਕਸਾਨੀ ਗਈ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਅਸਤੀਫ਼ਾ ਦੇਣ ਤੋਂ ਬਾਅਦ ਇਸ ਸੀਨੀਅਰ ਆਗੂ ਨੇ ਫੜਿਆ ਭਾਜਪਾ ਦਾ ਪੱਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e