ਜ਼ਿਆਦਾ ਸ਼ਰਾਬ ਪੀਣ ਨਾਲ ਟਰੱਕ ਡਰਾਈਵਰ ਦੀ ਮੌਤ

09/24/2019 1:00:16 AM

ਖੰਨਾ, (ਜ. ਬ.)— ਸ਼ਹਿਰ ਦੇ ਵਾਰਡ ਨੰਬਰ 5 ਨਜ਼ਦੀਕ ਜੋਗੀ ਪੀਰ ਰਤਨਹੇੜੀ ਰੋਡ ਖੰਨਾ 'ਚ ਇਕ ਟਰੱਕ ਡਰਾਈਵਰ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਬਲਜਿੰਦਰ ਸਿੰਘ (45) ਵਾਸੀ ਖੰਨਾ ਵੱਜੋਂ ਹੋਈ। ਪੁਲਸ ਨੇ ਮ੍ਰਿਤਕ ਦੇ ਲੜਕੇ ਦਮਨਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ। ਦਮਨਪ੍ਰੀਤ ਅਨੁਸਾਰ ਉਸਦੇ ਪਿਤਾ ਟਰੱਕ ਡਰਾਈਵਰ ਸਨ, ਜੋ ਕਿ ਕਰੀਬ 2-3 ਮਹੀਨੇ ਤੋਂ ਘਰ 'ਚ ਹੀ ਰਹਿੰਦੇ ਸਨ। ਉਹ ਸ਼ਰਾਬ ਪੀਣ ਦੇ ਆਦੀ ਸਨ। 22 ਸਤੰਬਰ 2019 ਦੀ ਰਾਤ ਕਰੀਬ 12 ਵਜੇ ਜ਼ਿਆਦਾ ਸ਼ਰਾਬ ਪੀਣ ਕਾਰਨ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਸਬੰਧੀ ਥਾਣੇਦਾਰ ਸੁਖਵਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮ੍ਰਿਤਕ ਲੜਕੇ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਲੜਕੇ ਅਨੁਸਾਰ ਬਲਜਿੰਦਰ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਣ ਹੋਈ ਹੈ। ਬਾਕੀ ਪੋਸਟਮਾਰਟਮ ਰਿਪੋਰਟ 'ਚ ਮੌਤ ਦੇ ਅਸਲ ਕਾਰਨ ਸਾਹਮਣੇ ਆ ਜਾਣਗੇ।


KamalJeet Singh

Content Editor

Related News