ਰਾਜਪੁਰਾ-ਬਠਿੰਡਾ ਰੇਲ ਮਾਰਗ ਵਿਚ ਚੱਲ ਰਹੇ ਦੋਹਰੀਕਰਨ ਕਾਰਨ ਪ੍ਰਭਾਵਿਤ ਹੋਈਆਂ ਇਹ ਰੇਲ ਗੱਡੀਆਂ
Thursday, Mar 02, 2023 - 06:10 PM (IST)

ਮਲੋਟ (ਸ਼ਾਮ ਜੁਨੇਜਾ) : ਉਤਰ ਰੇਲਵੇ ਵੱਲੋਂ ਅੰਬਾਲਾ ਕੈਂਟ ਮੰਡਲ ਅਧੀਨ ਰਾਜਪੁਰਾ-ਬਠਿੰਡਾ ਰੇਲ ਡਵੀਜ਼ਨ ਦੇ ਦਰਮਿਆਨ ਦੋਹਰੀਕਰਨ ਪ੍ਰਯੋਜਨਾ ਤਹਿਤ ਭੁੱਚੋਂ ਅਤੇ ਲਹਿਰਾ ਮੁਹੱਬਤ ਸਟੇਸ਼ਨਾਂ ਤੇ ਨਾਨ ਇੰਟਰਲਾਕਿੰਗ ਕਾਰਜ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਇਸ ਮਾਰਗ 'ਤੇ ਚੱਲਣ ਵਾਲੀ ਰੇਲ ਸੇਵਾ ਪ੍ਰਭਾਵਿਤ ਰਹੇਗੀ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 2 ਗੱਡੀਆਂ ,ਅੰਬਾਲਾ ਕੈਂਟ -ਸ੍ਰੀ ਗੰਗਾਨਗਰ ਤੱਕ ਜਾਣ ਵਾਲੀ ਟਰੇਨ ਨੰਬਰ 14525 ਅਤੇ ਸ੍ਰੀ ਗੰਗਾਨਗਰ ਤੋਂ ਅੰਬਾਲਾ ਕੈਂਟ ਜਾਣ ਵਾਲੀ ਟਰੇਨ ਨੰਬਰ 14526 ਮਿਤੀ 15 ਮਾਰਚ 2023 ਤੋਂ 24 ਮਾਰਚ 2023 ਤੱਕ (10 ਦਿਨ) ਰੱਦ ਰਹਿਣਗੀਆਂ।
ਇਹ ਵੀ ਪੜ੍ਹੋ- ਗੈਂਗਸਟਰ ਮੋਹਨੇ ਦੀ ਮਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਵੱਡੇ ਸਵਾਲ, CM ਮਾਨ ਤੋਂ ਕੀਤੀ ਉੱਚ-ਪੱਧਰੀ ਜਾਂਚ ਦੀ ਮੰਗ
ਅੰਸ਼ਿਕ ਰੱਦ ਰੇਲ ਸੇਵਾਵਾਂ ਵਿਚ ਵਿਚ ਸ੍ਰੀ ਗੰਗਾਨਗਰ ਤੋਂ ਅੰਬਾਲਾ ਕੈਂਟ ਜਾਣ ਵਾਲੀ ਟਰੇਨ ਨੰਬਰ 14735 ਮਿਤੀ 15 ਮਾਰਚ ਤੋਂ 24 ਮਾਰਚ ਤੱਕ ਸ੍ਰੀ ਗੰਗਾਨਗਰ ਤੋਂ ਚੱਲ ਕਿ ਬਠਿੰਡਾ ਤੱਕ ਚੱਲੇਗੀ। ਜਦਕਿ ਅੰਬਾਲਾ ਕੈਂਟ -ਸ੍ਰੀ ਗੰਗਾਨਗਰ ਤੱਕ ਜਾਣ ਵਾਲੀ ਟਰੇਨ ਨੰਬਰ 14736 16 ਮਾਰਚ ਤੋਂ 25 ਮਾਰਚ 2023 ਤੱਕ ਅੰਬਾਲਾ ਦੀ ਥਾਂ ਤੋਂ ਬਠਿੰਡਾਂ ਤੋਂ ਗੰਗਾਨਗਰ ਤੱਕ ਚੱਲੇਗੀ ਅਤੇ 10 ਦਿਨ ਅੰਬਾਲਾ ਤੋਂ ਬਠਿੰਡਾਂ ਤੱਕ ਸੇਵਾ ਰੱਦ ਰਹੇਗੀ। ਇਸ ਤਰ੍ਹਾਂ ਰੂਟ ਬਦਲ ਕਿ ਚੱਲਣ ਵਾਲੀਆਂ ਗੱਡੀਆਂ ਵਿਚ ,ਨੰਦੇੜ -ਸ੍ਰੀ ਗੰਗਾਨਗਰ ਰੇਲ ਸੇਵਾ ਟਰੇਨ ਨੰਬਰ 12439 18 ਮਾਰਚ ਨੂੰ ਨੰਦੇੜ ਤੋਂ ਚੱਲ ਕਿ ਨਿਰਧਾਰਤ ਮਾਰਗ ਸੰਗਰੂਰ ਬਰਨਾਲਾ ਧੂਰੀ ਰਾਮਪੂਰਾ ਦੀ ਬਜਾਏ ਰੂਟ ਬਦਲ ਕਿ ਬਠਿੰਡਾ, ਮਾਨਸਾ ਜਾਖਲ ਦੇ ਰਸਤੇ ਚੱਲੇਗੀ। ਸ੍ਰੀ ਗੰਗਾਨਗਰ -ਨੰਦੇੜ ਰੇਲ ਸੇਵਾ ਟਰੇਨ ਨੰਬਰ 12440 17 ਮਾਰਚ ਅਤੇ 24 ਮਾਰਚ ਨੂੰ ਗੰਗਾਨਗਰ ਤੋਂ ਚੱਲ ਕਿ ਨਿਰਧਾਰਤ ਰੂਟ ਰਾਮਪੂਰਾ ਫੂਲ, ਬਰਨਾਲਾ, ਧੂਰੀ ਸੰਗਰੂਰ ਦੀ ਥਾਂ 'ਤੇ ਮਾਨਸਾ ਜਾਖਲ ਬਠਿੰਡਾ ਰੇਲ ਮਾਰਗ ਦੇ ਰਸਤੇ ਚੱਲੇਗੀ।
ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ
ਦਿੱਲੀ ਸਰਾਏ ਰੋਹਿਲਾ-ਬੀਕਾਨੇਰ ਰੇਲ ਸੇਵਾ ਟਰੇਨ ਨੰਬਰ 12455 ਅਤੇ ਬੀਕਾਨੇਰ- ਦਿੱਲੀ ਸਰਾਏ ਰੋਹਿਲਾ ਰੇਲ ਸੇਵਾ ਟਰੇਨ ਨੰਬਰ 12456 14 ਮਾਰਚ ਤੋਂ 23 ਮਾਰਚ ਤੱਕ ਨਿਰਧਾਰਤ ਮਾਰਗ ਸੰਗਰੂਰ ਧੂਰੀ ਬਰਨਾਲਾ ਰਾਮਪੂਰਾ ਫੂਲ ਬਠਿੰਡਾ ਦੀ ਬਜਾਏ ਮਾਨਸਾ ਜਾਖਲ ਬਠਿੰਡਾ ਰੇਲ ਮਾਰਗ ਦੇ ਰਸਤੇ ਚੱਲੇਗੀ। ਇਸ ਤਰ੍ਹਾਂ ਨੰਦੇੜ ਤੋਂ ਚੱਲ ਕਿ ਸ੍ਰੀ ਗੰਗਾਨਗਰ ਤੱਕ ਜਾਣ ਵਾਲੀ ਟਰੇਨ ਨੰਬਰ 12485 ਜੋ 16 ਮਾਰਚ, 20 ਮਾਰਚ ਅਤੇ 23 ਮਾਰਚ ਨੂੰ ਨੰਦੇੜ ਸਾਹਿਬ ਤੋਂ ਚਲੇਗੀ ਅਤੇ ਟਰੇਨ ਨੰਬਰ 12486 ਜੋ 18, 20, 21 ਅਤੇ 23 ਮਾਰਚ ਨੂੰ ਸ੍ਰੀ ਗੰਗਾਨਗਰ ਤੋਂ ਚੱਲ ਕਿ ਨੰਦੇੜ ਸਾਹਿਬ ਜਾਏਗੀ ਇਹ ਵੀ ਨਿਰਧਾਰਤ ਰਸਤੇ ਬਠਿੰਡਾਂ ਤੋਂ ਰਾਮਪੁਰਾ , ਬਰਨਾਲਾ, ਧੂਰੀ ਮਾਨਸਾ ਦੀ ਬਜਾਏ ਨਵੇਂ ਰਸਤੇ ਜਾਖਲ ,ਮਾਨਸਾ -ਬਠਿੰਡਾ ਰੇਲ ਮਾਰਗ ਦੇ ਰਸਤੇ ਚੱਲੇਗੀ।
ਇਹ ਵੀ ਪੜ੍ਹੋ- ਗੋਇੰਦਵਾਲ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਹੋਈ ਖ਼ੂਨੀ ਝੜਪ, ਆਪਸ 'ਚ ਭਿੜੀਆਂ ਕੈਦੀ ਔਰਤਾਂ
29 ਦਿਨ ਇਹ ਗੱਡੀਆਂ ਨਹੀਂ ਰੁਕਣਗੀਆਂ ਭੁੱਚੋਂ- ਟਰੇਨ ਨੰਬਰ 14487 ਰਿਸ਼ੀਕੇਸ-ਬਾੜਮੇੜ 25 ਫਰਵਰੀ 2023 ਤੋਂ ਲੈਕੇ 23 ਮਾਰਚ 2023 ਤੱਕ ਭੁੱਚੋਂ ਸਟੇਸ਼ਨ ਦੀ ਥਾਂ ਤੇ ਰਾਮਪੁਰਾ ਵਿਖੇ ਹੀ ਰੁਕੇਗੀ | ਇਸ ਤਰ੍ਹਾਂ ਟਰੇਨ ਨੰਬਰ 14488 ਬਾੜਮੇੜ- ਰਿਸ਼ੀਕੇਸ 26 ਫਰਵਰੀ 2023 ਤੋਂ ਲੈਕੇ 24 ਮਾਰਚ 2023 ਤੱਕ ਭੁੱਚੋਂ ਸਟੇਸ਼ਨ ਦੀ ਥਾਂ ਤੇ ਬਠਿੰਡਾ ਕੈਂਟ ਵਿਖੇ ਹੀ ਰੁਕੇਗੀ | ਟਰੇਨ ਨੰਬਰ 14711 ਹਰਿਦਵਾਰ -ਸ੍ਰੀ ਗੰਗਾਨਗਰ ਅਤੇ ਟਰੇਨ ਨੰਬਰ 14712 ਸ੍ਰੀ ਗੰਗਾਨਗਰ ਤੋਂ ਹਰਿਦਵਾਰ ,26 ਫਰਵਰੀ 2023 ਤੋਂ ਲੈਕੇ 24 ਮਾਰਚ 2023 ਤੱਕ ਭੁੱਚੋਂ ਸਟੇਸ਼ਨ ਦੀ ਥਾਂ ਤੇ ਰਾਮਪੁਰਾ ਫੂਲ ਸਟੇਸ਼ਨ ਤੇ ਗੰਗਾਨਗਰ ਤੋਂ ਵਾਪਸੀ ਤੇ ਭੁੱਚੋਂ ਦੀ ਥਾਂ ਬਠਿੰਡਾਂ ਕੈਂਟ ਸਟੇਸ਼ਨ ਤੇ ਹੀ ਰੁਕੇਗੀ | ਟਰੇਨ ਨੰਬਰ 14736 ਅੰਬਾਲਾ ਕੈਂਟ-ਸ੍ਰੀ ਗੰਗਾਨਗਰ ਤੇ ਟਰੇਨ ਨੰਬਰ 14735 ਸ੍ਰੀ ਗੰਗਾਨਗਰ- ਅੰਬਾਲਾ ਕੈਂਟ ਜਾਣ ਵਾਸਤੇ 26 ਫਰਵਰੀ 2023 ਤੋਂ ਲੈਕੇ 14 ਮਾਰਚ 2023 ਤੱਕ ਭੁੱਚੋਂ ਸਟੇਸ਼ਨ ਦੀ ਥਾਂ ਤੇ ਬਠਿੰਡਾ ਕੈਂਟ ਸਟੇਸ਼ਨ ਤੇ ਹੀ ਰੁਕੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।