ਕੋਰੋਨਾ ਦੀ ਮਾਰ: ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ ਸਮੇਤ 36 ਹੋਰ ਟ੍ਰੇਨਾਂ 1 ਤੋਂ ਅਗਲੇ ਆਦੇਸ਼ ਤੱਕ ਰੱਦ

04/30/2021 12:40:50 PM

ਜੈਤੋ (ਰਘੂਨੰਦਨ ਪਰਾਸ਼ਰ): ਭਾਰਤੀ ਰੇਲਵੇ ਨੇ ਸ਼ਤਾਬਦੀ, ਜਨ ਸ਼ਤਾਬਦੀ ਐਕਸਪ੍ਰੈੱਸ, ਮੇਲ ਅਤੇ ਐਕਸਪ੍ਰੈੱਸ ਵਿਸ਼ੇਸ਼ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਸੰਖਿਆ ਕਾਫ਼ੀ ਘੱਟ ਹੋਣ ਕਾਰਣ ਰੇਲਗੱਡੀਆਂ ਨੂੰ ਰੱਦ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਉੱਤਰੀ ਰੇਲਵੇ ਨੇ ਹੁਣ 36 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਜੋ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਰੇਲ ਨੰਬਰ 02013 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ ਐਕਸਪ੍ਰੈੱਸ ਪਹਿਲੀ ਮਈ ਤੋਂ ਅਤੇ ਰੇਲ ਨੰਬਰ 02014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ ਐਕਸਪ੍ਰੈੱਸ 2 ਮਈ ਤੋਂ, ਰੇਲ ਨੰਬਰ 02046-02045 ਚੰਡੀਗੜ੍ਹ-ਨ‌ਈ ਦਿੱਲੀ ਸ਼ਤਾਬਦੀ ਸਪੈਸ਼ਲ 1 ਮਈ ਤੋਂ, ਰੇਲ ਨੰਬਰ 04527-04528-ਕਾਲਕਾ-ਸ਼ਿਮਲਾ-ਕਾਲਕਾ ਸ਼ਿਵਾਲਿਕ ਡੀਲਕਸ ਸਪੈਸ਼ਲ 1 ਮਈ ਤੋਂ, ਰੇਲ ਨੰਬਰ 02091- 02092 ਦੇਹਰਾਦੂਨ-ਕਾਠਗੋਦਾਮ-ਦੇਹਰਾਦੂਨ।

ਇਹ ਵੀ ਪੜ੍ਹੋ: ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ

ਜੂਨ ਸ਼ਤਾਬਦੀ ਸਪੈਸ਼ਲ 30 ਅਪ੍ਰੈਲ ਤੋਂ, ਰੇਲ ਨੰਬਰ 02982 ਸ਼੍ਰੀਗੰਗਾਨਗਰ-ਕੋਟਾ ਸਪੈਸ਼ਲ ਐਕਸਪ੍ਰੈਸ 2 ਮਈ ਤੋਂ, 02998 ਸ਼੍ਰੀਗੰਗਾਨਗਰ-ਝਾਲਾਵਾਡਾ ਸਿਟੀ ਸਪੈਸ਼ਲ 1 ਮਈ ਤੋਂ, ਰੇਲ ਨੰਬਰ 02997 ਝਾਲਾਵਾੜਾ-ਸ੍ਰੀਗੰਗਾਨਗਰ ਸਪੈਸ਼ਲ 4 ਮ‌ਈ ਤੋਂ, ਰੇਲ ਨੰਬਰ 09813 ਕੋਟਾ-ਹਿਸਾਰ ਸਪੈਸ਼ਲ 1 ਮ‌ਈ ਤੋਂ,  ਰੇਲ ਨੰਬਰ 09807 ਕੋਟਾ- ਹਿਸਾਰ ਸਪੈਸ਼ਲ 1 ਮਈ ਤੋਂ, ਰੇਲ ਨੰਬਰ 09808 ਹਿਸਾਰ-ਕੋਟਾ ਸਪੈਸ਼ਲ ਐਕਸਪ੍ਰੈਸ ਸ਼ਾਮਲ ਹਨ, 3 ਮਈ ਤੋਂ ਰੱਦ ਕੀਤੀ ਜਾਏਗੀ। ਸੂਤਰਾਂ ਦੇ ਅਨੁਸਾਰ ਕੋਵਿਡ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਫੈਲਣ ਕਾਰਣ ਆਮ ਜਨਤਾ ਯਾਤਰਾ ਨਹੀਂ ਕਰ ਰਹੀ ਹੈ, ਜਿਸ ਕਾਰਣ ਰੇਲ ਗੱਡੀਆਂ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ।
ਉਪਰੋਕਤ ਸਾਰੀਆਂ ਰੇਲਗੱਡੀਆਂ ਅਗਲੇ ਆਦੇਸ਼ ਤੱਕ ਰੱਦ ਰਹਿਣਗੀਆਂ।

ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੀ ਖ਼ੌਫ਼ਨਾਕ ਤਸਵੀਰ, 16 ਮੌਤਾਂ ਕਾਰਨ ਦਹਿਸ਼ਤ 'ਚ ਲੋਕ, 516 ਦੀ ਰਿਪੋਰਟ ਪਾਜ਼ੇਟਿਵ


Shyna

Content Editor

Related News