ਟਰੇਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਨਹੀਂ ਹੋਈ ਪਛਾਣ

Wednesday, Jul 31, 2024 - 06:11 PM (IST)

ਟਰੇਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਨਹੀਂ ਹੋਈ ਪਛਾਣ

ਡੇਰਾਬਸੀ (ਜ.ਬ.) : ਡੇਰਾਬਸੀ-ਚੰਡੀਗੜ੍ਹ ਰੇਲਵੇ ਮਾਰਗ ’ਤੇ ਪਿੰਡ ਗਾਜ਼ੀਪੁਰ ਜੱਟਾਂ ਨੇੜੇ ਰੇਲਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਛਾਣ ਲਈ 72 ਘੰਟਿਆਂ ਲਈ ਡੇਰਾਬਸੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਪੁਲਸ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 6.10 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੌਜਵਾਨ ਟਰੇਨ ਨੰਬਰ 12452 ਦੇ ਹੇਠਾਂ ਆ ਗਿਆ ਹੈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਮ੍ਰਿਤਕ ਦੀ ਉਮਰ ਕਰੀਬ 35 ਸਾਲ ਜਾਪਦੀ ਹੈ। ਉਸ ਨੇ ਚਿੱਟੀ ਕਮੀਜ਼ ਤੇ ਨੀਲੀ ਪੈਂਟ ਪਾਈ ਹੈ ਤੇ ਰੰਗ ਸਾਂਵਲਾ ਹੈ। ਮ੍ਰਿਤਕ ਕੋਲੋਂ ਸ਼ਨਾਖਤੀ ਕਾਰਡ ਜਾਂ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਇਸ ਕਾਰਨ ਲਾਸ਼ ਨੂੰ ਮੋਰਚਰੀ ’ਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News