ਜਾਮ ਲੱਗਣ ਕਾਰਨ ਲੋਕ ਕਈ ਘੰਟੇ ਰਹੇ ਪ੍ਰੇਸ਼ਾਨ, ਦੁਕਾਨਦਾਰਾਂ ਨੇ ਖੁਦ ਖੁੱਲ੍ਹਵਾਇਆ ਜਾਮ
Wednesday, Dec 18, 2024 - 05:54 AM (IST)
ਲੁਧਿਆਣਾ (ਮੁਕੇਸ਼)- ਸ਼ਹਿਰ 'ਚ ਟ੍ਰੈਫਿਕ ਦਾ ਦਬਾਅ ਇੰਨਾ ਕੁ ਹੈ ਕਿ ਜਾਮ ਲੱਗਦਿਆਂ ਦੇਰ ਨਹੀਂ ਲਗਦੀ। ਜਾਮ ਦਾ ਕੋਈ ਹੱਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਕਿਸੇ ਵੀ ਬਾਜ਼ਾਰ ਅੰਦਰ ਜਾਓ ਜਾਮ ਪਿੱਛਾ ਨਹੀਂ ਛੱਡਦਾ। ਆਟੋ ਚਾਲਕਾਂ, ਈ-ਰਿਕਸ਼ਾ ਚਾਲਕਾਂ ਦੀ ਮਨਮਾਨੀ ਤੋਂ ਇਲਾਵਾ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਕੀਤੇ ਜਾਣ ਵਾਲੇ ਨਾਜਾਇਜ਼ ਕਬਜ਼ੇ ਸ਼ਹਿਰ ਦੇ ਲੋਕਾਂ ਲਈ ਜਾਮ ਦੇ ਰੂਪ ’ਚ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ।
ਮੰਗਲਵਾਰ ਨੂੰ 3 ਨੰ. ਡਵੀਜ਼ਨ ਚੌਕ ਅਤੇ ਪੁਲਸ ਥਾਣੇ ਦੇ ਬਾਹਰ ਲੱਗੇ ਜਾਮ ਕਾਰਨ ਮਾਧੋਪੁਰੀ, ਪ੍ਰਾਚੀਨ ਗਊਸ਼ਾਲਾ, ਚੌੜਾ ਬਾਜ਼ਾਰ, ਬਾਬਾ ਥਾਨ ਸਿੰਘ ਚੌਕ, ਸੀ. ਐੱਮ. ਸੀ. ਹਸਪਤਾਲ ਆਦਿ ਜਾਣ ਵਾਲੀਆਂ ਸੜਕਾਂ ’ਤੇ ਜਾਮ ਨੇ ਵਿਸਫੋਟਕ ਰੂਪ ਧਾਰਨ ਕਰ ਲਿਆ।
ਇਹ ਵੀ ਪੜ੍ਹੋ- ਆ ਗਈ ਹੱਡ ਚੀਰਵੀਂ ਠੰਡ ! ਹੁਣ ਪੈਣਗੇੇ 'ਕੋਹਰੇ', IMD ਨੇ ਜਾਰੀ ਕਰ'ਤਾ Alert
ਜਾਮ ’ਚ ਸਕੂਲੀ ਬੱਸਾਂ, ਹੈਵੀ ਵਾਹਨ, ਆਟੋ, ਰੇਹੜੇ ਰਿਕਸ਼ਾ, ਈ-ਰਿਕਸ਼ਾ, ਦੋਪਹੀਆ ਵਾਹਨ ਚਾਲਕਾਂ ਤੋਂ ਇਲਾਵਾ ਪੈਦਲ ਜਾ ਰਹੇ ਰਾਹਗੀਰ ਵੀ ਬੁਰੀ ਤਰ੍ਹਾਂ ਫਸਣ ਕਾਰਨ ਪ੍ਰੇਸ਼ਾਨ ਨਜ਼ਰ ਆਏ। ਇਸ ਦੌਰਾਨ ਇਕ-ਦੂਜੇ ਤੋਂ ਅੱਗੇ ਨਿਕਲਣ ਨੂੰ ਲੈ ਕੇ ਵਾਹਨ ਚਾਲਕਾਂ ’ਚ ਹੋਈ ਗਰਮਾ-ਗਰਮੀ ਵੀ ਦਿਖਾਈ ਦਿੱਤੀ।
ਥਾਣੇ ਦੀ ਪੁਲਸ ਦਾ ਕੋਈ ਮੁਲਾਜ਼ਮ ਮੌਕੇ ਨਾ ਪਹੁੰਚਿਆ ਤਾਂ ਦੁਕਾਨਦਾਰਾਂ ਨੇ ਹਾਲਾਤ ਬੇਕਾਬੂ ਹੁੰਦਿਆਂ ਦੇਖ ਕੇ ਪੁਲਸ ਵਾਲਿਆਂ ਦੀ ਥਾਂ ਖੁਦ ਮੋਰਚਾ ਸੰਭਾਲਦਿਆਂ ਜਾਮ ਖੁੱਲ੍ਹਵਾ ਕੇ ਟ੍ਰੈਫਿਕ ਚਾਲੂ ਕੀਤਾ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e