ਆਪਣੀ ਜਾਨ ''ਤੇ ਖੇਡ ਕੇ ਟਰੈਫਿਕ ਪੁਲਸ ਇੰਚਾਰਜ ਨੇ ਬਚਾਈ ਵਿਅਕਤੀ ਦੀ ਜਾਨ

Saturday, Sep 01, 2018 - 07:47 PM (IST)

ਆਪਣੀ ਜਾਨ ''ਤੇ ਖੇਡ ਕੇ ਟਰੈਫਿਕ ਪੁਲਸ ਇੰਚਾਰਜ ਨੇ ਬਚਾਈ ਵਿਅਕਤੀ ਦੀ ਜਾਨ

ਖੰਨਾ,(ਬਿਪਨ)— ਦੋਰਾਹਾ ਨਹਿਰ 'ਚ ਡੁੱਬਦੇ ਵਿਅਕਤੀ ਦੀ ਅੱਜ ਟਰੈਫਿਕ ਇੰਚਾਰਜ ਨੇ ਜਾਨ ਬਚਾਈ। ਜਾਣਕਾਰੀ ਮੁਤਾਬਕ ਪੁਲਸ ਜਿਲਾ ਖੰਨਾ ਅਧੀਨ ਥਾਣਾ ਦੋਰਾਹਾ ਵਿਖੇ ਤਾਇਨਾਤ ਟਰੈਫਿਕ ਇੰਚਾਰਜ ਗੁਰਦੀਪ ਸਿੰਘ ਏ. ਐੱਸ. ਆਈ. ਨੇ ਸ਼ਨੀਵਾਰ ਨੂੰ ਦੋਰਾਹਾ ਨਹਿਰ 'ਚ ਇਕ ਵਿਅਕਤੀ ਨੂੰ ਡੁੱਬਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਦੀ ਜਾਨ ਬਚਾਈ। ਨਹਿਰ 'ਚੋਂ ਵਿਅਕਤੀ ਨੂੰ ਕੱਢਣ ਦੇ ਬਾਅਦ ਮੁਲਾਜ਼ਮ ਨੇ ਉਸ ਮੁੱਢਲੀ ਸਹਾਇਤਾ ਦਿੱਤੀ ਅਤੇ ਬਾਅਦ 'ਚ ਨੇੜਲੇ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ।

PunjabKesariਨਹਿਰ 'ਚ ਡੁੱਬਣ ਵਾਲੇ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਅਤੇ ਅਜੇ ਤਕ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਗਿਆ ਹੈ ਕਿ ਟਰੈਫਿਕ ਇੰਚਾਰਜ ਗੁਰਦੀਪ ਨੇ ਪਹਿਲਾਂ ਵੀ ਲਗਭਗ 9 ਲੋਕਾਂ ਦੀ ਜਾਨ ਆਪਣੀ ਜਾਨ 'ਤੇ ਖੇਡ ਕੇ ਬਚਾਈ ਹੈ।


Related News