ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਕਾਬੂ
Monday, Dec 02, 2019 - 07:55 PM (IST)

ਅਬੋਹਰ, (ਸੁਨੀਲ)- ਡੀ. ਐੱਸ. ਪੀ. ਰਾਹੁਲ ਭਾਰਦਵਾਜ, ਨਗਰ ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਫਾਜ਼ਿਲਕਾ ਰਹਿਣ ਵਾਲੀ ਔਰਤ ਦੇ ਨਾਲ 2 ਲੋਕਾਂ ਨੇ ਕਾਰ ’ਚ ਲਿਫਟ ਦੇ ਕੇ ਜਬਰ-ਜ਼ਨਾਹ ਕੀਤਾ ਸੀ। ਪੁਲਸ ਨੇ ਇਸ ਮਾਮਲੇ ’ਚ ਔਰਤ ਦਾ ਮੈਡੀਕਲ ਕਰਵਾਇਆ। ਮੈਡੀਕਲ ਜਾਂਚ ਤੋਂ ਬਾਅਦ 2 ਮੁਲਜ਼ਮਾਂ ਵਿਨੋਦ ਕੁਮਾਰ ਵਾਸੀ ਅਬੋਹਰ, ਇੰਦਰਜੀਤ ਸਿੰਘ ਪੁੱਤਰ ਖੁਸ਼ੀ ਰਾਮ ਵਾਸੀ ਫਾਜ਼ਿਲਕਾ ਵਿਰੁੱਧ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਰਜਨਦੀਪ ਕੌਰ ਨੇ ਔਰਤ ਦੇ ਬਿਆਨ ਲਏ। ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ। ਇਸ ਮਾਮਲੇ ’ਚ ਇਕ ਮੁਲਜ਼ਮ ਇੰਦਰਜੀਤ ਪੁੱਤਰ ਖੁਸ਼ੀਰਾਮ ਵਾਸੀ ਬਾਰਡਰ ਰੋਡ ਫਾਜ਼ਿਲਕਾ ਨੂੰ ਪੁਲਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਨੂੰ ਮਾਣਯੋਗ ਜੱਜ ਹਰਪ੍ਰੀਤ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ ਗਿਆ।