ਨਗਰ ਕੌਂਸਲ ਚੋਣਾਂ ’ਚ ਵੱਡੀ ਗਿਣਤੀ ਨੌਜਵਾਨਾਂ ਨੂੰ ਟਿਕਟਾਂ ਦੇਣ ਦੀ ਕੀਤੀ ਜਾਵੇਗੀ ਸ਼ਿਫਾਰਸ਼ : ਢਿੱਲੋਂ

01/15/2021 2:03:00 AM

ਬੁਢਲਾਡਾ, (ਮਨਜੀਤ)- ਪੰਜਾਬ ਅੰਦਰ ਆਉਂਦੀਆਂ ਨਗਰ ਕੌਂਸਲ ਚੋਣਾਂ ’ਚ ਵੱਡੀ ਗਿਣਤੀ ਨੌਜਵਾਨਾਂ ਨੂੰ ਟਿਕਟਾਂ ਦੇਣ ਦੀ ਸ਼ਿਫਾਰਸ਼ ਕੀਤੀ ਜਾਵੇਗੀ ਤਾਂ ਜੋ ਰਾਜਨੀਤੀ ਦੇ ਇਸ ਮੁੱਢਲੇ ਪੜਾਅ ਦੌਰਨ ਵੀ ਨੌਜਵਾਨਾਂ ਨੰ ਸਮਾਜ ਤੇ ਦੇਸ਼ ਸੇਵਾ ਦਾ ਮੌਕਾ ਮਿਲ ਸਕੇ | ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਬੁਢਲਾਡਾ ਵਿਖੇ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ ਦੀ ਬੇਟੀ ਦੇ ਵਿਆਹ ਸਮਾਗਮ ’ਚ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਸਰਕਾਰੀ ਦਰਬਾਰੇ ਪੁੱਛ ਪੜਤਾਲ ਨਾ ਹੋਣ ਦੀਆਂ ਸ਼ਿਕਾਇਤਾਂ ਦੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ’ਚ ਅਜਿਹੀ ਸਪਿਰਟ ਪੈਦਾ ਕਰਨੀ ਹੋਵੇਗੀ ਜੋ ਜਾਇਜ ਕੰਮ ਕਰਵਾ ਸਕਣ | ਢਿੱਲੋਂ ਨੇ ਕਿਹਾ ਕਿ ਕਿਸਾਨੀ ਮਸਲਾ ਕਿਸੇ ਪਾਰਟੀ ਦਾ ਨਹੀਂ ਸਗੋਂ ਹਰ ਵਰਗ ਨਾਲ ਜੁੜਿਆ ਹੋਇਆ ਮਸਲਾ ਹੈ ਅਤੇ ਅਸੀਂ ਵੀ ਸਾਰੇ ਕਿਸਾਨਾਂ ਦੇ ਪੁੱਤਰ ਹਾਂ ਅਤੇ ਆਪਣੇ ਵੱਲੋਂ ਲੜਾਈ ਚ ਹਰ ਸਹਿਯੋਗ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ |

ਇਸ ਮੌਕੇ ਹਲਕਾ ਇੰਚਾਰਜ ਬੁਢਲਾਡਾ ਰਣਜੀਤ ਕੌਰ ਭੱਟੀ, ਨਾਜਰ ਸਿੰਘ ਮਾਨਸ਼ਾਹੀਆ ਐੱਮ. ਐੱਲ. ਏ. ਮਾਨਸਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਾਜਾ ਸਿੰਘ ਵੀਰ, ਮੈਂਬਰ ਜ਼ਿਲਾ ਪ੍ਰੀਸ਼ਦ ਬਬਲਜੀਤ ਸਿੰਘ ਖਿਆਲਾ, ਜਗਮੇਲ ਸਿੰਘ ਨੰਗਲ, ਗੁਰਜੀਤ ਸਿੰਘ ਕੁਲਾਣਾ, ਕੇ.ਸੀ ਬਾਵਾ ਬੱਛੋਆਣਾ, ਮਾਰਕਿਟ ਕਮੇਟੀ ਬੋਹਾ ਦੇ ਉੱਪ ਚੇਅਰਮੈਨ ਨਵੀਨ ਕੁਮਾਰ ਕਾਲਾ, ਪ੍ਰਧਾਨ ਚੁਸ਼ਪਿੰਦਰ ਸਿੰਘ ਭੁਪਾਲ, ਗਮਦੂਰ ਸਿੰਘ ਦੋਦੜਾ, ਬਲਦੇਵ ਸਿੰਘ ਦੋਦੜਾ, ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਬਲਵਿੰਦਰ ਸਿੰਘ ਸੈਦੇਵਾਲਾ, ਹਰਪ੍ਰੀਤ ਸਿੰਘ ਪਿਆਰੀ, ਆਸ਼ੂ ਠੇਕੇਦਾਰ, ਲਵਲੀ ਬੋੜਾਵਾਲੀਆ ਆਦਿ ਮੌਜੂਦ ਸਨ |


Bharat Thapa

Content Editor

Related News