ਟਿਕਟ ਚੈਕਿੰਗ ਸਟਾਫ ਨੇ ਟਰੇਨ ’ਚ ਮਿਲਿਆ ਬੈਗ ਸੌਂਪ ਕੇ ਆਪਣੀ ਡਿਊਟੀ ਨਿਭਾਈ

Tuesday, Jul 23, 2024 - 09:29 PM (IST)

ਟਿਕਟ ਚੈਕਿੰਗ ਸਟਾਫ ਨੇ ਟਰੇਨ ’ਚ ਮਿਲਿਆ ਬੈਗ ਸੌਂਪ ਕੇ ਆਪਣੀ ਡਿਊਟੀ ਨਿਭਾਈ

ਜੈਤੋ (ਪਰਾਸ਼ਰ) - ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲ ਡਵੀਜ਼ਨ ਦੇ ਡਿਪਟੀ ਟੀ. ਐੱਸ. ਰਣਜੀਤ (ਹੈੱਡ ਆਫਿਸ ਅੰਮ੍ਰਿਤਸਰ) ਨੂੰ ਟਰੇਨ ਨੰਬਰ 12014 (ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ) ਵਿਚ ਟਿਕਟ ਚੈਕਿੰਗ ਦੌਰਾਨ ਸੀ-8-22 (ਅਨੁਭੂਤੀ ਕੋਚ) ’ਚ ਇੱਕ ਬੈਗ ਮਿਲਿਆ। ਜਿਸ ਵਿਚ ਯਾਤਰੀ ਦਾ ਜ਼ਰੂਰੀ ਸਮਾਨ ਸੀ।

ਟੀ. ਐੱਸ. ਰਣਜੀਤ ਨੇ ਐੱਚ. ਐੱਸ. ਟੀ. ਰਾਹੀਂ ਉਸ ਦਾ ਮੋਬਾਈਲ ਨੰਬਰ ਲੈ ਕੇ ਯਾਤਰੀ ਨਾਲ ਸੰਪਰਕ ਕੀਤਾ, ਜਿਸ ਵਿਚ ਯਾਤਰੀ ਨੇ ਦੱਸਿਆ ਕਿ ਉਹ ਨਵੀਂ ਦਿੱਲੀ ਜਾਣ ਲਈ ਸਰਹਿੰਦ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਨੰਬਰ 12014 ਦੇ ਸੀ-8-22 ਕੋਚ ਵਿਚ ਸਵਾਰ ਹੋਈ ਸੀ। ਜ਼ਰੂਰੀ ਕੰਮ ਹੋਣ ਕਾਰਨ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਪਈ ਅਤੇ ਯਾਤਰੀ ਜਲਦਬਾਜ਼ੀ ’ਚ ਟਰੇਨ ਤੋਂ ਉਤਰ ਗਿਆ ਅਤੇ ਆਪਣਾ ਬੈਗ ਟਰੇਨ ’ਚ ਭੁੱਲ ਗਿਆ।

ਯਾਤਰੀ ਨੇ ਸਰਹਿੰਦ ਰੇਲਵੇ ਸਟੇਸ਼ਨ ’ਤੇ ਮੌਜੂਦ ਟਿਕਟ ਚੈਕਿੰਗ ਸਟਾਫ ਨਾਲ ਸੰਪਰਕ ਕੀਤਾ ਅਤੇ ਆਪਣੇ ਬੈਗ ਬਾਰੇ ਜਾਣਕਾਰੀ ਦਿੱਤੀ। ਤੁਰੰਤ ਕਾਰਵਾਈ ਕਰਦੇ ਹੋਏ, ਮੌਜੂਦਾ ਟਿਕਟ ਚੈਕਿੰਗ ਸਟਾਫ, ਰੇਲ ਨੰਬਰ-12014 ਵਿਚ ਡਿਊਟੀ ’ਤੇ ਤਾਇਨਾਤ ਡਿਪਟੀ ਟੀ. ਐੱਸ. ਰਣਜੀਤ ਨਾਲ ਸੰਪਰਕ ਕੀਤਾ ਅਤੇ ਸਾਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਰਣਜੀਤ ਨੇ ਯਾਤਰੀ ਦਾ ਬੈਗ ਬਰਾਮਦ ਕੀਤਾ ਅਤੇ ਯਾਤਰੀ ਨਾਲ ਸੰਪਰਕ ਕੀਤਾ ਅਤੇ ਵਾਪਸੀ ’ਤੇ ਰੇਲ ਗੱਡੀ ਨੰਬਰ 12013 ’ਚ ਸਰਹਿੰਦ ਰੇਲਵੇ ਸਟੇਸ਼ਨ ’ਤੇ ਉਕਤ ਮਹਿਲਾ ਯਾਤਰੀ ਦੇ ਪਿਤਾ ਨੂੰ ਸੌਂਪ ਦਿੱਤਾ।

ਯਾਤਰੀ ਨੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ ਅਤੇ ਕੰਮ ਪ੍ਰਤੀ ਰੇਲਵੇ ਸਟਾਫ ਦੀ ਈਮਾਨਦਾਰੀ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ਼ ਨੂੰ ਇਸ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸਾ-ਪੱਤਰ ਦੇਣ ਦਾ ਐਲਾਨ ਕੀਤਾ, ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ਼ ਵੀ ਪ੍ਰੇਰਨਾ ਲੈ ਕੇ ਸ਼ਲਾਘਾਯੋਗ ਕੰਮ ਕਰਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News