ਖੜ੍ਹੇ ਟਰੱਕ ''ਚੋਂ ਚੋਰ 90 ਬੋਰੀਆਂ ਬਾਸਮਤੀ ਦੀਆਂ ਚੋਰੀ ਕਰਕੇ ਹੋਏ ਫਰਾਰ, ਮਾਮਲਾ ਦਰਜ
Monday, Nov 24, 2025 - 06:47 PM (IST)
ਫਿਰੋਜ਼ਪੁਰ (ਕੁਮਾਰ)- ਕੋਟਕਪੂਰਾ ਤੋਂ ਟਰੱਕ ਵਿੱਚ ਬਾਸਮਤੀ ਦੀਆਂ 757 ਬੋਰੀਆਂ ਜੋਸ਼ਨ ਗ੍ਰੇਨ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ ਸਾਂਦੇ ਹਾਸ਼ਮ ਲਈ ਭਰ ਕੇ ਲਿਆ ਰਹੇ ਟਰੱਕ ਵਿਚੋਂ ਚੋਰ 90 ਬੋਰੀਆਂ ਬਾਸਮਤੀ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਦੇ ਸਬੰਧ ਵਿੱਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਸ਼ੁਭਮ ਸਚਦੇਵਾ ਪੁੱਤਰ ਮੰਗਤ ਰਾਮ ਵਾਸੀ ਰਾਧਾ ਕ੍ਰਿਸ਼ਨ ਮੰਦਰ ਸੁਰਗਾਪੁਰੀ ਵੱਲੋਂ ਦਿੱਤੀ ਸ਼ਿਕਾਇਤ ਅਤੇ ਬਿਆਨਾ ਦੇ ਅਧਾਰ ''ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਟਰਾਲੀ ਦਾ ਕੱਟ'ਤਾ 42 ਹਜ਼ਾਰ ਦਾ ਚਲਾਨ
ਇਹ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ੁਭਮ ਸਚਦੇਵਾ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨ ਵਿੱਚ ਦੱਸਿਆ ਹੈ ਕਿ ਬੀਤੇ ਦਿਨ ਉਹ ਮੰਡੀ ਕੋਟਕਪੂਰਾ ਤੋਂ 757 ਬੋਰੀਆਂ ਬਾਸਮਤੀ ਲੈ ਕੇ ਜੋਸ਼ਨ ਅਨਾਜ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ ਸਾਂਦੇ ਹਾਸ਼ਮ ਆ ਰਿਹਾ ਸੀ ਅਤੇ ਜਦੋਂ ਉਹ ਫਿਰੋਜ਼ਪੁਰ ਪਹੁੰਚਿਆ ਤਾਂ ਕਾਫ਼ੀ ਰਾਤ ਹੋ ਚੁੱਕੀ ਸੀ, ਇਸ ਲਈ ਉਨ੍ਹਾ ਨੇ ਆਪਣਾ ਟਰੱਕ ਸ਼ੈਲਰ ਦੇ ਬਾਹਰ ਪਾਰਕਿੰਗ ਵਿੱਚ ਹੋਰ ਗੱਡੀਆਂ ਨਾਲ ਖੜ੍ਹਾ ਕਰ ਦਿੱਤਾ ਤੇ ਸੌਂ ਗਏ। ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾ ਦੇਖਿਆ ਕਿ ਚੋਰ ਟਰੱਕ ਵਿੱਚੋਂ ਬਾਸਮਤੀ ਦੀਆਂ ਬੋਰੀਆਂ ਚੋਰੀ ਕੇ ਲੈ ਗਏ ਹਨ ਅਤੇ ਗਿਣਤੀ ਕਰਨ ’ਤੇ 90 ਬੋਰੀਆਂ ਘੱਟ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਐਨਕਾਊਂਟਰ 'ਚ ਬਦਮਾਸ਼ ਢੇਰ
