ਚੋਰਾਂ ਦੇ ਹੌਸਲੇ ਬੁਲੰਦ, ਇਕੋ ਰਾਤ 5 ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਕੀਤੀ ਚੋਰੀ

Tuesday, Sep 15, 2020 - 04:39 PM (IST)

ਚੋਰਾਂ ਦੇ ਹੌਸਲੇ ਬੁਲੰਦ, ਇਕੋ ਰਾਤ 5 ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਕੀਤੀ ਚੋਰੀ

ਬੁਢਲਾਡਾ (ਮਨਜੀਤ) — ਸਥਾਨਕ ਸ਼ਹਿਰ ਦੇ ਓਵਰਬ੍ਰਿਜ ਹੇਠਾਂ ਅਤੇ ਗੰਦਾ ਨਾਲਾ ਰੋਡ ਸਮੇਤ 5 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਵਲੋਂ ਨਕਦੀ ਚੋਰੀ ਕਰਨ ਦੇ ਸਮਾਚਾਰ ਪ੍ਰਾਪਤ ਹੋਏ ਹਨ। ਇਸ ਸੰਬੰਧੀ ਦੁਕਾਨਦਾਰ ਨਰਸ਼ੀ ਰਾਮ ਪੁੱਤਰ ਪਿਆਰਾ ਲਾਲ, ਜਗਤ ਰਾਮ, ਪ੍ਰੀਤਮ ਰਾਮ ਬਿਸਕੁੱਟਾਂ ਵਾਲੇ ਗੰਦਾ ਨਾਲਾ ਰੋਡ, ਸਤੀਸ਼ ਕੁਮਾਰ ਪੁੱਤਰ ਸੁੰਦਰ ਲਾਲ, ਸੁੰਦਰ ਲਾਲ ਨੇ ਦੱਸਿਆ ਕਿ ਕੱਲ੍ਹ ਸ਼ਾਮੀ ਉਨ੍ਹਾਂ ਨੇ ਪੂਰੀ ਨਿਗਰਾਨੀ ਹੇਠ ਆਪਣੀਆਂ ਦੁਕਾਨਾਂ ਦੇ ਸ਼ਟਰਾਂ ਦੇ ਜਿੰਦਰੇ ਲਗਾਏ ਸਨ। ਪਰ ਜਦੋਂ ਸਵੇਰੇ ਉਨ੍ਹਾਂ ਨੇ ਆ ਕੇ ਦੇਖਿਆ ਕਿ ਸ਼ਟਰਾਂ ਨੂੰ ਲੋਹੇ ਦੀਆਂ ਰਾਡਾਂ ਨਾਲ ਉੱਚਾ ਚੁੱਕ ਕੇ ਗੱਲਿਆਂ ਵਿਚ ਪਈ ਨਕਦ ਰਾਸ਼ੀ ਚੋਰੀ ਹੋਣ ਬਾਰੇ ਪਤਾ ਲੱਗਾ। ਦੁਕਾਨਦਾਰ ਨਰਸੀ ਰਾਮ ਮੁਤਾਬਕ ਕਰਮਵਾਰ ਰਾਸ਼ੀ 3੦੦੦ ਰੁਪਏ, ਜਗਤ ਰਾਮ, ਪ੍ਰੀਤਮ ਰਾਮ ਮੁਤਾਬਕ 1੦੦੦ ਰੁਪਏ, ਸਤੀਸ਼ ਕੁਮਾਰ ਮੁਤਾਬਕ 1੦,੦੦੦ ਰੁਪਏ, ਸੁੰਦਰ ਲਾਲ ਮੁਤਾਬਕ 3੦੦੦ ਰੁਪਏ ਆਦਿ ਰਕਮ ਦੀ ਚੋਰੀ, ਚੋਰਾਂ ਵੱਲੋਂ ਕੀਤੀ ਗਈ ਅਤੇ ਇਸ ਤੋਂ ਇਲਾਵਾ ਦੂਸਰੇ ਸਮਾਨ ਦੀ ਕੋਈ ਚੋਰੀ ਨਹੀਂ ਕੀਤੀ ਗਈ। 

ਨੀਲਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਕਬਾੜ ਦੀ ਦੁਕਾਨ ਦਾ ਸ਼ਟਰ ਤੋੜਿਆ ਗਿਆ। ਪਰ ਉਨ੍ਹਾਂ ਦਾ ਮਾਲੀ ਨੁਕਸਾਨ ਕੋਈ ਨਹੀਂ ਹੋਇਆ। ਸ਼ਹਿਰ ਦੇ ਉੱਘੇ ਵਪਾਰੀ ਸ਼ਾਮ ਲਾਲ ਧਲੇਵਾਂ ਅਤੇ ਉੱਘੇ ਸਮਾਜ ਸੇਵੀ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਜ਼ਿਲ੍ਹਾ ਪੁਲਸ ਮੁੱਖੀ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਤੁਰੰਤ ਭਾਲ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਨਾਲ ਹੀ ਪੁਲਸ ਦੀ ਰਾਤ ਸਮੇਂ ਗਸ਼ਤ ਸ਼ੁਰੂ ਕੀਤੀ ਜਾਵੇ ਤਾਂ ਜੋ ਚੋਰ ਅਜਿਹੀਆਂ ਘਟਨਾਵਾਂ ਨੂੰ ਅਨਜਾਮ ਨਾ ਦੇ ਸਕਣ। ਇਸ ਸੰਬੰਧੀ ਡੀ.ਐੱਸ.ਪੀ ਬੁਢਲਾਡਾ ਬਲਵਿੰਦਰ ਸਿੰਘ ਪੰਨੂੰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਕੁਝ ਦੁਕਾਨਦਾਰ ਦਰਖ਼ਾਸਤ ਨਹੀਂ ਦੇ ਰਹੇ। ਪਰ ਪੁਲਸ ਵੱਲੋਂ ਫਿਰ ਵੀ ਚੋਰੀ ਨੂੰ ਅਨਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


author

Harinder Kaur

Content Editor

Related News