ਨਸ਼ਾ ਕਰਨ ਗਿਆ ਨੌਜਵਾਨ ਛੱਤ ਤੋਂ ਡਿੱਗ ਕੇ ਹੋਇਆ ਜ਼ਖ਼ਮੀ
Saturday, Aug 10, 2024 - 06:14 PM (IST)

ਬਠਿੰਡਾ (ਸੁਖਵਿੰਦਰ)-ਅਨਾਜ ਮੰਡੀ ਸਥਿੱਤ ਖੰਡਰ ਮਕਾਨ ਵਿਚ ਨਸ਼ਾ ਕਰਨ ਗਿਆ ਇਕ ਨੌਜਵਾਨ ਮਕਾਨ ਦੀ ਛੱਤ ਟੁੱਟਣ ਕਾਰਨ ਮਲਬੇ ਹੇਠ ਦਬ ਕੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵੱਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਕ ਨੌਜਵਾਨ ਨਸ਼ਾ ਕਰਨ ਲਈ ਅਨਾਜ ਮੰਡੀ ਸਥਿਤ ਸੈਂਡਾ ਨੇੜੇ ਖੰਡਰ ਪਏ ਮਕਾਨ ਦੀ ਛੱਤ ’ਤੇ ਚੜ੍ਹ ਗਿਆ। ਇਸ ਦੌਰਾਨ ਅਚਾਨਕ ਛੱਤ ਡਿੱਗਣ ਕਾਰਨ ਛੱਤ ਹੇਠ ਆ ਕੇ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ‘ਤੇ ਸੰਸਥਾ ਵਰਕਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਤਰਸੇਮ ਚੰਚ ਵਾਸੀ ਬਠਿੰਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ