ਪ੍ਰਨੀਤ ਕੌਰ ਦੀ ਅਗਵਾਈ ’ਚ ਸਡ਼ਕਾਂ ’ਤੇ ਆਏ ਪਟਿਆਲਵੀ
Tuesday, Sep 11, 2018 - 06:30 AM (IST)

ਪਟਿਆਲਾ, (ਜ. ਬ., ਪਰਮੀਤ)- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਧਾਈਆਂ ਗਈਆਂ ਤੇਲ ਕੀਮਤਾਂ ਦੇ ਵਿਰੋਧ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਦਿੱਤੇ ‘ਬੰਦ’ ਦੇ ਸੱਦੇ ਤਹਿਤ ਅੱਜ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਾਂਗਰਸੀ ਸਡ਼ਕਾਂ ’ਤੇ ਆ ਗਏ। ਪ੍ਰਨੀਤ ਕੌਰ ਨੇ ਖੁਦ ਕੇਂਦਰ ਸਰਕਾਰ ਖਿਲਾਫ਼ ਬਣਾਇਆ ਮਾਟੋ ਹੱਥ ਵਿਚ ਫਡ਼ ਕੇ ਨਾਅਰੇਬਾਜ਼ੀ ਕੀਤੀ। ਜ਼ਿਲਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਸਥਾਨਕ ਕਿਲਾ ਚੌਕ ਵਿਖੇ ਰੋਸ ਵਜੋਂ ਵਿਸ਼ਾਲ ਧਰਨਾ ਦੇਣ ਤੋਂ ਬਾਅਦ ਸ਼ੇਰਾਂਵਾਲਾ ਗੇਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ।
ਧਰਨੇ ਤੇ ਰੋਸ ਮਾਰਚ ਵਿਚ ਪ੍ਰਨੀਤ ਕੌਰ ਤੋਂ ਇਲਾਵਾ ਜ਼ਿਲਾ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਤੇ ਮੇਅਰ ਸੰਜੀਵ ਸ਼ਰਮਾ ਬਿੱਟੂ, ਪੰਜਾਬ ਕਾਂਗਰਸ ਦੇ ਸਕੱਤਰ ਤੇ ਜਿਮਖਾਨਾ ਕਲੱਬ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿੱਲੋਂ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਪਹੁੰਚ ਕੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਇਸ ਉਪਰੰਤ ਸਮੁੱਚੇ ਕਾਂਗਰਸੀਆਂ ਨੇ ਕਿਲਾ ਚੌਕ ਤੋਂ ਲੈ ਕੇ ਸ਼ੇਰਾਂਵਾਲਾ ਗੇਟ ਤੱਕ ‘ਮੋਦੀ ਸਰਕਾਰ ਹਾਏ-ਹਾਏ’ ਦੇ ਨਾਅਰੇ ਲਾਉਂਦਿਆਂ ਰੋਸ ਮਾਰਚ ਕੀਤਾ। ਅੱਜ ਸਮੁੱਚੇ ਪਟਿਆਲਾ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੰਦਿਆਂ ਆਪਣੇ ਵਪਾਰ ਅਤੇ ਦੁਕਾਨਾਂ ਨੂੰ ਪੂਰਨ ਤੌਰ ’ਤੇ ਬੰਦ ਰੱਖਿਆ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਬੇਵਕੂਫ ਬਣਾ ਕੇ ਸਸਤਾ ਤੇਲ ਮਹਿੰਗੇ ਰੇਟਾਂ ’ਤੇ ਵੇਚ ਕੇ ਭਾਰਤ ਦੀ ਭੋਲੀ-ਭਾਲੀ ਜਨਤਾ ਨੂੰ ਲੁੱਟ ਰਹੇ ਹਨ। ਇਸ ਦਾ ਖਮਿਆਜ਼ਾ ਇਨ੍ਹਾਂ ਨੂੰ 2019 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ ਕਿਉਂਕਿ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਨੇ ਦੇਸ਼ ਵਿਚ ਰਿਕਾਰਡਤੋਡ਼ ਮਹਿੰਗਾਈ ਨੂੰ ਵਧਾ ਦਿੱਤਾ ਹੈ। ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਭਾਰ ਗਰੀਬ ਅਤੇ ਆਮ ਆਦਮੀ ’ਤੇ ਪੈ ਰਿਹਾ ਹੈ, ਜਿਸ ਨਾਲ ਆਮ ਆਦਮੀ ਦਾ ਬਜਟ ਗਡ਼ਬਡ਼ਾ ਗਿਆ ਹੈ। ਇਸ ਦੌਰਾਨ ਸੰਤੋਖ ਸਿੰਘ, ਅਨਿਲ ਮੰਗਲਾ, ਗਿੰਨੀ ਨਾਗਪਾਲ, ਵਿਜੇ ਕੁਮਾਰ ਕੂਕਾ, ਹਰਜੀਤ ਸ਼ੇਰੂ, ਸੰਤ ਬਾਂਗਾ, ਅਤੁਲ ਜੋਸ਼ੀ, ਵਿਜੇ ਗੁਪਤਾ, ਹਰਵਿੰਦਰ ਨਿੱਪੀ, ਪਵਨ ਡਾਬੀ, ਸੋਨੂੰ ਸੰਗਰ, ਰਾਜੇਸ਼ ਮੰਡੋਰਾ, ਸ਼ੈਲੇਂਦਰ ਮੌਂਟੀ, ਜਸਵਿੰਦਰ ਜੁਲਕਾਂ, ਰਾਜੇਸ਼ ਘਾਰੂ, ਅਨਿਲ ਮਹਿਤਾ, ਸ਼ੇਰ ਖਾਨ, ਹੈਪੀ ਸ਼ਰਮਾ, ਮਿੱਕੀ ਕਪੂਰ, ਹਰੀਸ਼ ਕਪੂਰ, ਹਰਵਿੰਦਰ ਸ਼ੁਕਲਾ, ਰੇਖਾ ਅਗਰਵਾਲ, ਹਰੀਸ਼ ਮਿਗਲਾਨੀ, ਬਿਮਲਾ ਸ਼ਰਮਾ, ਰਾਜੀਵ ਬੇਕਰੀ, ਸੰਦੀਪ ਮਲਹੋਤਰਾ, ਅਨਿਲ ਮੌਦਗਿਲ, ਰਣਜੀਤ ਸਿੰਘ ਨਿੱਕਡ਼ਾ, ਸ਼ਿਵਾਨੀ ਮਲਹੋਤਰਾ, ਗੋਪੀ ਰੰਗੀਲਾ, ਮੋਹਨ ਸ਼ਰਮਾ, ਸਤੀਸ਼ ਕੰਬੋਜ, ਰਾਜੇਸ਼ ਅਗਰਵਾਲ, ਸੰਜੇ ਹੰਸ, ਰਾਜਿੰਦਰ ਸ਼ਰਮਾ, ਸੂਰਜ ਭਾਨ, ਰਾਜਿੰਦਰ ਸ਼ਰਮਾ ਕੌਂਸਲਰ, ਲੱਕੀ ਸ਼ਰਮਾ, ਪੱਪੂ ਸਾਊਂਡ, ਨਰੇਸ਼ ਵਰਮਾ, ਕਰਨ ਪੁਰੀ, ਇੰਦਰਜੀਤ ਵਾਲੀਆ, ਸੋਹਣ ਲਾਲ ਜ਼ਖ਼ਮੀ ਤੇ ਨਿਧੀ ਧਾਲੀਵਾਲ ਆਦਿ ਹਾਜ਼ਰ ਸਨ।
ਟਾਂਗਿਆਂ ਤੇ ਸਾਈਕਲਾਂ ’ਤੇ ਕੀਤਾ ਰੋਸ ਮੁਜ਼ਾਹਰਾ
ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਵਿਚ ‘ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਹਲਕਾ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਹੈ। ਹਲਕੇ ਵਿਚ ‘ਬੰਦ’ ਦੌਰਾਨ ਮੋਦੀ ਸਰਕਾਰ ਵੱਲੋਂ ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਰੋਜ਼ਾਨਾ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਬੇਹਤਾਸ਼ਾ ਵਾਧੇ ਵਿਰੁੱਧ ਰੋਸ ਵਿਖਾਵੇ ਦੀ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਤ ਬਾਂਗਾ ਨੇ ਕੀਤੀ। ਇਸ ਮੌਕੇ ਕੌਂਸਲਰ ਅਨਿਲ ਮੌਦਗਿਲ ਮੈਂਬਰ, ਐਡਵੋਕੇਟ ਸੇਵਕ ਸਿੰਘ ਝਿੱਲ, ਸੇਵਾ ਸਿੰਘ ਦਿੱਗਪਾਲ, ਭੁੱਟੋ ਬਾਜਵਾ, ਰਾਜਿੰਦਰ ਕੁਮਾਰ ਸੈਣੀ, ਪ੍ਰਵੀਨ ਰਾਣਾ, ਰੇਖਾ ਰਾਣਾ, ਮਨਜੀਤ ਚਿੱਤਰਕਾਰ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।