ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ

06/30/2022 7:24:48 PM

ਜੈਤੋ (ਰਘੁਨੰਦਨ ਪਰਾਸ਼ਰ)–ਰੇਲਵੇ ਮੰਤਰਾਲਾ ਨੇ ਦੱਸਿਆ ਹੈ ਕਿ ਰੇਲਵੇ, ਸੰਚਾਰ ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ (ਐੱਮ.ਏ.ਐੱਚ.ਐੱਸ.ਆਰ.) ਪ੍ਰਾਜੈਕਟ ਨੂੰ ਚਲਾਉਣ ਨਾਲ ਸਬੰਧਤ ਸਾਰੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਅਤੇ ਫੈਸਲੇ ਲੈਣ ਲਈ ਭਾਰਤੀ ਧਿਰ ਦੀ 14ਵੀਂ ਸਾਂਝੀ ਕਮੇਟੀ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਡਾ. ਮੋਰੀ ਮਾਸਾਫੁਮੀ ਨੇ ਜਾਪਾਨੀ ਧਿਰ ਵੱਲੋਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO

ਮੀਟਿੰਗ ਦੌਰਾਨ ਪ੍ਰਾਜੈਕਟ ਦੀ ਪ੍ਰਗਤੀ ਸਬੰਧੀ ਪੇਸ਼ਕਾਰੀ ਅਤੇ ਵੀਡੀਓ ਫਿਲਮ ਦਿਖਾਈ ਗਈ। ਇਸ ਤੋਂ ਇਲਾਵਾ ਪ੍ਰਾਜੈਕਟ ਦੇ ਆਪਸੀ ਹੱਲ ਲਈ ਟਾਰਗੈੱਟ ਕਮਿਸ਼ਨਿੰਗ ਲਈ ਫੰਡਿੰਗ, ਕਾਂਟ੍ਰੈਕਟ ਤੇ ਐਗਜ਼ੀਕਿਊਸ਼ਨ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤ ਸਰਕਾਰ ਤੇ ਜਾਪਾਨ ਸਰਕਾਰ ਵਿਚਕਾਰ ਸਾਂਝੀ ਕਮੇਟੀ ਦੀ ਬੈਠਕ ਆਪਸੀ ਹਿੱਤਾਂ ਅਤੇ ਲਾਭ ਦੇ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ ਸਰਵਉੱਚ ਐਡਵਾਈਜ਼ਰੀ ਕਮੇਟੀ ਹੈ। ਦੋਵੇਂ ਧਿਰਾਂ ਨੇ ਪ੍ਰਾਜੈਕਟ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ‘ਇਕ ਪ੍ਰਾਜੈਕਟ-ਇਕ ਟੀਮ’ ’ਤੇ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ : ਲੀਬੀਆ ਤੱਟ ਨੇੜੇ 30 ਪ੍ਰਵਾਸੀਆਂ ਦੇ ਡੁੱਬਣ ਦਾ ਖ਼ਦਸ਼ਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News