ਸਿਟ ਦੇ ਇੰਚਾਰਜ ਨੇ ਆਪਣੀ ਰਿਪੋਰਟ CM ਮਾਨ ਨੂੰ ਦਿੱਤੀ, 22 ਮਾਮਲੇ ਦਰਜ, ਔਰਤਾਂ ਸਣੇ 14 ਲੋਕ ਗ੍ਰਿਫ਼ਤਾਰ

Wednesday, Jul 05, 2023 - 04:37 PM (IST)

ਸਿਟ ਦੇ ਇੰਚਾਰਜ ਨੇ ਆਪਣੀ ਰਿਪੋਰਟ CM ਮਾਨ ਨੂੰ ਦਿੱਤੀ, 22 ਮਾਮਲੇ ਦਰਜ, ਔਰਤਾਂ ਸਣੇ 14 ਲੋਕ ਗ੍ਰਿਫ਼ਤਾਰ

ਫਿਰੋਜ਼ਪੁਰ (ਕੁਮਾਰ)– ਪੰਜਾਬ ਪੁਲਸ ਵਲੋਂ ਮੱਧ ਪੂਰਬੀ ਦੇਸ਼ਾਂ ’ਚ ਔਰਤਾਂ ਦੀ ਗੈਰ-ਕਾਨੂੰਨੀ ਸਮੱਗਲਿੰਗ ਦੇ ਮਾਮਲਿਆਂ ਦੀ ਜਾਂਚ ਅਤੇ ਕਾਰਵਾਈ ਲਈ ਆਈ. ਪੀ. ਐੱਸ. ਅਧਿਕਾਰੀ ਰਣਧੀਰ ਕੁਮਾਰ (ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ) ਦੀ ਅਗਵਾਈ ’ਚ ਇਕ ਸਿਟ ਬਣਾਈ ਗਈ ਹੈ, ਜਿਸ ਦੇ ਨੋਡਲ ਅਫ਼ਸਰ ਲੁਧਿਆਣਾ ਰੇਂਜ ਦੇ ਆਈ. ਜੀ. ਕੋਸਤੁਬ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਸਿਟ ਦੀ ਅਗਵਾਈ ਕਰ ਰਹੇ ਆਈ. ਪੀ. ਐੱਸ. ਅਧਿਕਾਰੀ ਰਣਧੀਰ ਕੁਮਾਰ ਨੇ ਸਿਟ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੇਸ਼ ਕੀਤੀ। ਇਸ ਮੌਕੇ ਡੀ. ਜੀ. ਪੀ. ਪੰਜਾਬ ਸ੍ਰੀ ਗੌਰਵ ਯਾਦਵ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ

ਰਣਧੀਰ ਕੁਮਾਰ ਨੇ ਦੱਸਿਆ ਕਿ ਸਿਟ ਵਲੋਂ ਹੁਣ ਤੱਕ ਕੁੱਲ 22 ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਬਠਿੰਡਾ ’ਚ 1, ਫਿਰੋਜ਼ਪੁਰ ’ਚ 5, ਐੱਸ. ਬੀ. ਐੱਸ. ਨਗਰ ’ਚ 1, ਹੁਸ਼ਿਆਰਪੁਰ ’ਚ 4, ਲੁਧਿਆਣਾ ਦਿਹਾਤੀ ’ਚ 2, ਮੋਗਾ ’ਚ 1, ਜਲੰਧਰ ਦਿਹਾਤੀ ’ਚ 6 ਅਤੇ ਤਰਨਤਾਰਨ ’ਚ 2 ਮਾਮਲੇ ਦਰਜ ਕਰ ਕੇ 11 ਅੌਰਤਾਂ ਅਤੇ 3 ਪੁਰਸ਼ਾਂ ਸਮੇਤ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਟ ਵਲੋਂ ਹੁਣ ਤੱਕ 7 ਵਿਅਕਤੀਆਂ ਖਿਲਾਫ ਐੱਲ. ਓ. ਸੀ. ਜਾਰੀ ਕੀਤੀ ਜਾ ਚੁੱਕੀ ਹੈ ਅਤੇ ਥਾਣਾ ਸਦਰ ਨਕੋਦਰ ਵਿਖੇ ਦਰਜ ਹੋਏ ਇਕ ਮਾਮਲੇ ’ਚ ਰਿਸ਼ੀ ਥਾਪਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਸੀਮਾ ਥਾਪਰ ਖਿਲਾਫ ਉਸਦੀ ਗ੍ਰਿਫਤਾਰੀ ਲਈ ਐੱਲ. ਓ. ਸੀ. ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ

ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਐੱਲ. ਕੇ. ਯਾਦਵ ਅਤੇ ਆਈ. ਜੀ. ਲੁਧਿਆਣਾ ਰੇਂਜ ਕੌਸਤੁਭ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ 15 ਅੌਰਤਾਂ ਨੂੰ ਓਮਾਨ ਤੋਂ ਵਾਪਸ ਲਿਆਂਦਾ ਗਿਆ ਹੈ, ਜਿਨਾਂ ਨੂੰ ਚੰਗੀ ਨੌਕਰੀ, ਚੰਗੀ ਤਨਖਾਹ ਅਤੇ ਚੰਗੀਆਂ ਸਹੂਲਤਾਂ ਦੇ ਝੂਠੇ ਵਾਅਦੇ ਕਰ ਕੇ ਭਾਰਤ ਤੋਂ ਵਿਦੇਸ਼ਾਂ ’ਚ ਲਿਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਮਿਲਦਾ, ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ

ਚੰਗੀ ਤਨਖਾਹ ਅਤੇ ਚੰਗੀ ਨੌਕਰੀ ਦਾ ਵਾਅਦਾ ਮਿਲਣ ’ਤੇ ਵਿਦੇਸ਼ ਜਾਣ ਵਾਲੀਆਂ ਔਰਤਾਂ ਜਾਣ ਤੋਂ ਪਹਿਲਾਂ ਇਸ ਗੱਲ ਦਾ ਗੰਭੀਰਤਾ ਨਾਲ ਇਹ ਪਤਾ ਲਗਾਉਣ ਕਿ ਉਹ ਜਿਨ੍ਹਾਂ ਰਾਹੀਂ ਬਾਹਰ ਜਾ ਰਹੀਆਂ ਹਨ, ਕੀ ਉਹ ਸੱਚਮੁੱਚ ਸਹੀ ਵਿਅਕਤੀ ਹਨ ਜਾਂ ਨਹੀਂ?

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News