ਪਟਾਕਾ ਫਟਣ ਕਾਰਨ ਕੁੜੀ ਬੁਰੀ ਤਰ੍ਹਾਂ ਝੁਲਸੀ

Sunday, Oct 13, 2024 - 06:19 PM (IST)

ਪਟਾਕਾ ਫਟਣ ਕਾਰਨ ਕੁੜੀ ਬੁਰੀ ਤਰ੍ਹਾਂ ਝੁਲਸੀ

ਅਬੋਹਰ (ਸੁਨੀਲ ਭਾਰਦਵਾਜ) : ਨੇੜਲੇ ਪਿੰਡ ਪੰਜਕੋਸੀ ਵਿਖੇ ਅੱਜ ਸਵੇਰੇ ਪਟਾਕਾ ਫਟਣ ਕਾਰਨ 11 ਸਾਲਾ ਬੱਚੀ ਦੀ ਅੱਖ ਬੁਰੀ ਤਰ੍ਹਾਂ ਝੁਲਸ ਗਈਆਂ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਅੱਖ ਦੀ ਗੰਭੀਰ ਸੱਟ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਭਤੀਜਾ ਬਣਿਆ ਚਾਚੇ ਦੇ ਖੂਨ ਦਾ ਪਿਆਸਾ, ਹਥੌੜਿਆਂ ਨਾਲ ਕੀਤਾ ਜਾਨਲੇਵਾ ਹਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਜਕੋਸੀ ਦੇ ਰਹਿਣ ਵਾਲੇ ਹਨੂੰਮਾਨ ਦੀ ਕਰੀਬ 11 ਸਾਲਾ ਬੱਚੀ ਮਾਇਆ ਅੱਜ ਸਵੇਰੇ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਹੀ ਸੀ। ਇਸ ਦੌਰਾਨ ਪਟਾਕੇ ਦੀ ਬੱਤੀ ਨੂੰ ਅੱਗ ਲਗਾਉਣ ਤੋਂ ਬਾਅਦ ਜਦੋਂ ਪਟਾਕਾ ਨਾ ਚੱਲਿਆ ਤਾਂ ਮਾਇਆ ਨੇ ਜ਼ਮੀਨ ’ਤੇ ਪਏ ਪਟਾਕੇ ਨੂੰ ਫੂੰਕ ਮਾਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਚਾਨਕ ਪਟਾਕੇ ’ਚ ਜ਼ੋਰਦਾਰ ਧਮਾਕਾ ਹੋਇਆ। ਜਿਸ ਕਾਰਨ ਉਸ ਦੀਆਂ ਅੱਖ ਬੁਰੀ ਤਰ੍ਹਾਂ ਸੜ ਗਈ। ਕੁੜੀ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਅੱਖ ਵਿੱਚ ਗੰਭੀਰ ਸੱਟ ਕਾਰਨ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਕਿਸਾਨਾਂ ਦਾ ਧਰਨਾ ਖ਼ਤਮ, ਸੰਯੁਕਤ ਕਿਸਾਨ ਮੋਰਚਾ ਕੱਲ੍ਹ ਨੂੰ ਲਵੇਗਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News